ਨਵੀਂ ਦਿੱਲੀ- ਪ੍ਰਧਾਨ ਮੰਤਰੀ ਮੋਦੀ ਨੇ ਉਤਪਾਦ ਨਿਰਯਾਤ ਦਾ 400 ਅਰਬ ਡਾਲਰ ਦਾ ਟੀਚਾ ਹਾਸਲ ਕਰਨ 'ਚ ਮਿਲੀ ਕਾਮਯਾਬੀ ਦੀ ਤਾਰੀਫ਼ ਕਰਦੇ ਹੋਏ ਬੁੱਧਵਾਰ ਨੂੰ ਕਿਹਾ ਹੈ ਕਿ ਦੇਸ਼ ਨੂੰ 'ਆਤਮਨਿਰਭਰ ਭਾਰਤ' ਬਣਾਉਣ 'ਚ ਇਹ ਇਕ ਮੁੱਖ ਪੜਾਅ ਹੈ। ਪ੍ਰਧਾਨ ਮੰਤਰੀ ਨੇ ਆਪਣੇ ਇਕ ਟਵੀਟ 'ਚ ਕਿਹਾ ਹੈ ਕਿ ਭਾਰਤ ਨੇ ਪਹਿਲੀ ਵਾਰ 400 ਅਰਬ ਡਾਲਰ ਦੇ ਉਤਪਾਦ ਨਿਰਯਾਤ ਦਾ ਮੁਕਾਮ ਹਾਸਲ ਕੀਤਾ ਹੈ। ਉਨ੍ਹਾਂ ਨੇ ਇਸ ਸਫ਼ਲਤਾ 'ਤੇ ਕਿਸਾਨਾਂ, ਕਾਰੀਗਰਾਂ, ਐੱਮ.ਐੱਸ.ਐੱਮ.ਈ., ਵਿਨਿਰਮਾਤਾਵਾਂ, ਨਿਰਯਾਤਕਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ 'ਆਤਮਨਿਰਭਰ ਭਾਰਤ ਦੇ ਆਪਣੇ ਸਫ਼ਰ 'ਚ ਇਹ ਇਕ ਮੁੱਖ ਪੜਾਅ ਹੈ'।
ਉਨ੍ਹਾਂ ਨੇ ਇਸ ਦੇ ਨਾਲ ਹੀ ਇਕ ਗ੍ਰਾਫਿਕਸ ਵੀ ਪੋਸਟ ਕੀਤਾ ਹੈ ਜਿਸ 'ਚ ਨਿਰਧਾਰਿਤ ਸਮੇਂ ਤੋਂ ਨੌ ਦਿਨ ਪਹਿਲੇ ਹੀ 400 ਅਰਬ ਡਾਲਰ ਦਾ ਉਤਪਾਦ ਨਿਰਯਾਤ ਟੀਚਾ ਹਾਸਲ ਕਰਨ ਦਾ ਉਲੇਖ ਹੈ। ਭਾਰਤ ਨੇ ਪਹਿਲੀ ਵਾਰ 400 ਅਰਬ ਡਾਲਰ ਦਾ ਉਤਪਾਦ ਨਿਰਯਾਤ ਟੀਚਾ ਹਾਸਲ ਕੀਤਾ ਹੈ।
ਵੱਡਾ ਝਟਕਾ : ਲਗਾਤਾਰ ਦੂਜੇ ਦਿਨ ਵਧੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ
NEXT STORY