ਨਵੀਂ ਦਿੱਲੀ (ਭਾਸ਼ਾ) – ਸਰਕਾਰ ਨੂੰ ਵਿਦੇਸ਼ੀ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਲਈ ਵੀਜ਼ਾ ਪ੍ਰਕਿਰਿਆ ਨੂੰ ਵਧੇਰੇ ਅਨੁਕੂਲ ਬਣਾਉਣ ਅਤੇ ਭਾਰਤ ਆਉਣ ਵਾਲੇ ਸੈਲਾਨੀਆਂ ਦੀਆਂ ਸੁਰੱਖਿਆ ਚਿੰਤਾਵਾਂ ਦੂਰ ਕਰਨ ’ਤੇ ਧਿਆਨ ਦੇਣਾ ਚਾਹੀਦਾ ਹੈ। ਸੈਰ-ਸਪਾਟੇ ’ਤੇ ਕੇਂਦਰਿਤ ਇਕ ਰਿਪੋਰਟ ’ਚ ਇਹ ਸੁਝਾਅ ਦਿੱਤਾ ਗਿਆ ਹੈ।
ਸਲਾਹਕਾਰ ਫਰਮ ਨਾਂਗੀਆ ਐਂਡਰਸਨ ਨੇ ਉਦਯੋਗ ਮੰਡਲ ਫਿੱਕੀ ਦੇ ਸ਼ਿਸ਼ਟਾਚਾਰ ਤੋਂ ਜਾਰੀ ਆਪਣੀ ਰਿਪੋਰਟ ’ਚ ਕਿਹਾ ਹੈ ਕਿ ਵਿਦੇਸ਼ ਤੋਂ ਭਾਰਤ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ’ਚ 2022-27 ਦੌਰਾਨ ਸਾਲਾਨਾ ਆਧਾਰ ’ਤੇ 12 ਫੀਸਦੀ ਦੀ ਦਰ ਨਾਲ ਵਧਣ ਦੀ ਉਮੀਦ ਹੈ। ਲੋਕਾਂ ਕੋਲ ਖਰਚ ਕਰਨ ਲਾਇਕ ਆਮਦਨ ਵਧਣ, ਦਰਮਿਆਨੇ ਵਰਗ ਦੀ ਗਿਣਤੀ ’ਚ ਵਾਧਾ ਅਤੇ ਇਕ ਆਕਰਸ਼ਕ ਟੂਰਿਸਟ ਪਲੇਸ ਵਜੋਂ ਭਾਰਤ ਬਾਰੇ ਵਧਦੀ ਜਾਗਰੂਕਤਾ ਇਸ ਵਾਧੇ ’ਚ ਅਹਿਮ ਯੋਗਦਾਨ ਨਿਭਾਏਗੀ। ਰਿਪੋਰਟ ਮੁਤਾਬਕ ਕੋਵਿਡ-19 ਮਹਾਮਾਰੀ ਕਾਰਣ ਪੈਦਾ ਹੋਈਆਂ ਚੁਣੌਤੀਆਂ ਦੇ ਬਾਵਜੂਦ ਸਾਲ 2022 ’ਚ 62 ਲੱਖ ਵਿਦੇਸ਼ੀ ਸੈਲਾਨੀ ਭਾਰਤ ਆਏ ਸਨ ਜੋ ਮਹਾਮਾਰੀ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਸਾਲ 2021 ਦੇ 15.2 ਲੱਖ ਸੈਲਾਨੀਆਂ ਦੀ ਤੁਲਣਾ ’ਚ 307.9 ਫੀਸਦੀ ਵੱਧ ਹੈ।
ਇਹ ਵੀ ਪੜ੍ਹੋ : ਸਰਕਾਰੀ ਬੈਂਕਾਂ ’ਤੇ ਲੋਨ ਰਿਕਵਰੀ ਦਾ ਦਬਾਅ, 2 ਲੱਖ ਕਰੋੜ ਵਸੂਲਣ ਦਾ ਮਿਲਿਆ ਟਾਰਗੈੱਟ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਵਿੱਤ ਮੰਤਰੀ ਸੀਤਾਰਮਨ ਨੇ ADB ਦੀ ਜ਼ਰੂਰਤ 'ਤੇ ਦਿੱਤਾ ਜ਼ੋਰ, ਕਿਹਾ-ਬਦਲਾਅ ਵਾਲਾ ਰੁਖ਼ ਅਪਣਾਏ
NEXT STORY