ਮੁੰਬਈ -ਇਕ ਰਿਪੋਰਟ ਅਨੁਸਾਰ ਇਸਪਾਤ ਖੇਤਰ ਦੀਆਂ ਕੰਪਨੀਆਂ ਦੀ ਅਗਵਾਈ ਵਿਚ ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ ਵਿਚ ਭਾਰਤੀ ਕੰਪਨੀਆਂ ਦੀ ਮਾਲੀਆ ਵਾਧਾ ਦਰ ਲਗਭਗ ਦੁੱਗਣੀ ਹੋ ਜਾਣ ਦਾ ਅੰਦਾਜ਼ਾ ਹੈ। ਹਾਲਾਂਕਿ, ਇਸ ਦੇ ਲਈ ਪਿਛਲੇ ਸਾਲ ਦੇ ਮੁਕਾਬਲੇ ਆਧਾਰ ਨੂੰ ਵੱਡੀ ਵਜ੍ਹਾ ਦੱਸਿਆ ਗਿਆ ਹੈ। ਰੇਟਿੰਗ ਏਜੰਸੀ ਕ੍ਰਿਸਿਲ ਨੇ ਆਪਣੀ ਰਿਪੋਰਟ ਵਿਚ ਕਿਹਾ ਕਿ ਸਤੰਬਰ ਵਿਚ ਖ਼ਤਮ ਤਿਮਾਹੀ ਵਿਚ ਕੰਪਨੀਆਂ ਦੇ ਕਾਰੋਬਾਰ ਦੀ ਵਾਧਾ ਦਰ 12.1 ਫ਼ੀਸਦੀ ਹੋ ਜਾਣ ਦਾ ਅੰਦਾਜ਼ਾ ਹੈ। ਪਿਛਲੇ ਵਿੱਤੀ ਸਾਲ ਦੀ ਦੂਜੀ ਤਿਮਾਹੀ ਵਿਚ ਇਹ ਵਾਧਾ 6.4 ਫ਼ੀਸਦੀ ਰਹੀ ਸੀ। ਇਸ ਦੌਰਾਨ ਇਸਪਾਤ ਕੰਪਨੀਆਂ ਦੇ ਮਾਰਜਨ ਵਿਚ 0.80 ਫ਼ੀਸਦੀ ਵਾਧੇ ਦਾ ਅੰਦਾਜ਼ਾ ਹੈ। ਰਿਪੋਰਟ ਵਿਚ ਕਿਹਾ ਗਿਆ ਕਿ ਇਸ ਦੇ ਉਲਟ ਲਾਗਤ ਦਾ ਦਬਾਅ ਵੀ ਸਪੱਸ਼ਟ ਤੌਰ ਉੱਤੇ ਵਧ ਰਿਹਾ ਹੈ। ਕ੍ਰਿਸਿਲ ਨੇ ਬੈਂਕਿੰਗ, ਵਿੱਤੀ ਸੇਵਾਵਾਂ, ਬੁਨਿਆਦੀ ਢਾਂਚਾ ਅਤੇ ਤੇਲ ਖੇਤਰ ਦੀਆਂ 365 ਕੰਪਨੀਆਂ ਦੇ ਅਧਿਐਨ ਦੇ ਆਧਾਰ ਉੱਤੇ ਕਿਹਾ, ‘‘ਜੇਕਰ ਲਾਗਤ ਦਬਾਅ ਵਿਚ ਤੇਜ਼ੀ ਜਾਰੀ ਰਹੀ ਤਾਂ ਪਿਛਲੇ ਵਿੱਤੀ ਸਾਲ ਦੀ ਅੰਤਿਮ ਤਿਮਾਹੀ ਤੋਂ ਸੰਚਾਲਨ ਲਾਭ ਵਿਚ ਹੋ ਰਿਹਾ ਸੁਧਾਰ ਪਲਟ ਸਕਦਾ ਹੈ।’’
ਸੇਬੀ ਨੇ 300 ਬ੍ਰੋਕਰੇਜ ਨੂੰ ਜਾਰੀ ਕੀਤਾ ਨੋਟਿਸ
NEXT STORY