ਨਵੀਂ ਦਿੱਲੀ (ਭਾਸ਼ਾ) - ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਦੇਸ਼ ਵਿਚ ਹਰ ਸਾਲ ਲੱਗਭਗ 5 ਲੱਖ ਸੜਕ ਹਾਦਸੇ ਹੁੰਦੇ ਹਨ ਅਤੇ ਇਸ ਕਾਰਨ ਭਾਰਤ ਹਰ ਸਾਲ ਆਪਣੇ ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) ਦਾ 3 ਫੀਸਦੀ ਗੁਆ ਰਿਹਾ ਹੈ।
ਇਹ ਵੀ ਪੜ੍ਹੋ : ਰਾਸ਼ਨ ਕਾਰਡ-ਗੈਸ ਸਿਲੰਡਰ ਦੇ ਨਿਯਮਾਂ 'ਚ ਵੱਡਾ ਬਦਲਾਅ!...ਕਰੋੜਾਂ ਖਪਤਕਾਰ ਹੋਣਗੇ ਪ੍ਰਭਾਵਿਤ
ਸੜਕ, ਆਵਾਜਾਈ ਅਤੇ ਰਾਜਮਾਰਗ ਮੰਤਰੀ ਨੇ ਰਾਸ਼ਟਰੀ ਰਾਜਧਾਨੀ ਵਿਚ ਅਮਰੀਕਨ ਚੈਂਬਰ ਆਫ਼ ਕਾਮਰਸ ਇਨ ਇੰਡੀਆ (ਏ. ਐੱਮ. ਸੀ. ਐੱਚ. ਏ. ਐੱਮ.) ਦੇ ਇਕ ਸਮਾਗਮ ਵਿਚ ਇਹ ਗੱਲ ਕਹੀ। ਗਡਕਰੀ ਨੇ ‘ਸੜਕ ਸੁਰੱਖਿਆ ਲਈ ਤਕਨਾਲੋਜੀ ਦਖਲਅੰਦਾਜ਼ੀ : ਅਮਰੀਕਾ-ਭਾਰਤ ਭਾਈਵਾਲੀ’ ਸਿਰਲੇਖ ਵਾਲੇ ਇਕ ਸਮਾਗਮ ਵਿਚ ਬੋਲਦਿਆਂ ਕਿਹਾ ਕਿ ਦੇਸ਼ ਲਈ ਸਭ ਤੋਂ ਗੰਭੀਰ ਸਮੱਸਿਆ ਸੜਕ ਹਾਦਸੇ ਹਨ।
ਇਹ ਵੀ ਪੜ੍ਹੋ : Indian Railway ਦੀ ਨਵੀਂ ਸਹੂਲਤ : ਹੁਣ ਤੁਸੀਂ ਟ੍ਰਾਂਸਫਰ ਕਰ ਸਕੋਗੇ ਆਪਣੀ Confirm Ticket, ਜਾਣੋ ਨਿਯਮ
ਉਨ੍ਹਾਂ ਕਿਹਾ ਕਿ ਭਾਰਤ ਵਿਚ ਹਰ ਸਾਲ 4,80,000 ਹਾਦਸੇ ਹੁੰਦੇ ਹਨ, ਜਿਨ੍ਹਾਂ ਵਿਚ 18 ਤੋਂ 45 ਸਾਲ ਦੀ ਉਮਰ ਦੇ 1.88 ਲੱਖ ਲੋਕ ਮਰਦੇ ਹਨ। ਮੰਤਰੀ ਨੇ ਚਿੰਤਾ ਪ੍ਰਗਟ ਕੀਤੀ ਕਿ 10,000 ਮੌਤਾਂ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀਆਂ ਹੁੰਦੀਆਂ ਹਨ। ਗਡਕਰੀ ਨੇ ਕਿਹਾ ਕਿ ਇਹ ਜਨਤਕ ਸਿਹਤ ਦੇ ਮੁੱਖ ਮੁੱਦਿਆਂ ਵਿਚੋਂ ਇਕ ਹੈ ਅਤੇ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਅਸੀਂ ਸੜਕ ਹਾਦਸਿਆਂ ਕਾਰਨ ਜੀ. ਡੀ. ਪੀ. ਦਾ 3 ਫੀਸਦੀ ਹਿੱਸਾ ਗੁਆ ਰਹੇ ਹਾਂ।
ਇਹ ਵੀ ਪੜ੍ਹੋ : RBI ਦਾ ਨਵਾਂ ਆਦੇਸ਼: ATM ਤੋਂ ਪੈਸੇ ਕਢਵਾਉਣੇ ਹੋਏ ਮਹਿੰਗੇ, ਬੈਲੇਂਸ ਚੈੱਕ ਕਰਨ 'ਤੇ ਵੀ ਦੇਣਾ ਪਵੇਗਾ ਚਾਰਜ
ਇਹ ਵੀ ਪੜ੍ਹੋ : ਤੁਸੀਂ ਘਰ ਬੈਠੇ ਆਸਾਨੀ ਨਾਲ ਕਢਵਾ ਸਕਦੇ ਹੋ PF ਫੰਡ ਦਾ ਪੈਸਾ, ਬਸ ਇਨ੍ਹਾਂ ਨਿਯਮਾਂ ਦੀ ਕਰੋ ਪਾਲਣਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦਸੰਬਰ ’ਚ ਦਿੱਲੀ-NCR ’ਚ ਘਰਾਂ ਦੀ ਮੰਗ ਉੱਚੀ ਰਹੀ, ਰਿਹਾਇਸ਼ੀ ਕੀਮਤ ਸੂਚਕ ਅੰਕ 17 ਅੰਕ ਵਧਿਆ
NEXT STORY