ਨਵੀਂ ਦਿੱਲੀ : ਭਾਰਤ ਨੇ ਸ਼ਨੀਵਾਰ ਨੂੰ ਅਫਗਾਨਿਸਤਾਨ ਦੇ ਲੋਕਾਂ ਨੂੰ ਮਨੁੱਖੀ ਸਹਾਇਤਾ ਵਜੋਂ ਪਾਕਿਸਤਾਨੀ ਜ਼ਮੀਨੀ ਰਸਤੇ ਰਾਹੀਂ ਅਫਗਾਨਿਸਤਾਨ ਨੂੰ 3,000 ਮੀਟ੍ਰਿਕ ਟਨ ਕਣਕ ਦੀ ਨਵੀਂ ਖੇਪ ਭੇਜੀ। ਇਸ ਨਵੀਂ ਖੇਪ ਦੇ ਨਾਲ, ਭਾਰਤ ਨੇ ਵਿਸ਼ਵ ਖੁਰਾਕ ਪ੍ਰੋਗਰਾਮ (WFP) ਦੇ ਨਾਲ ਸਾਂਝੇਦਾਰੀ ਵਿੱਚ ਅਫਗਾਨਿਸਤਾਨ ਨੂੰ 33,500 ਮੀਟ੍ਰਿਕ ਟਨ ਕਣਕ ਭੇਜਣ ਦਾ ਕੰਮ ਪੂਰਾ ਕਰ ਲਿਆ ਹੈ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਟਵੀਟ ਕੀਤਾ, “ਭਾਰਤ ਨੇ ਅੱਜ ਅਫਗਾਨਿਸਤਾਨ ਲਈ ਅਗਲੀ 3,000 ਮੀਟਰਿਕ ਟਨ ਕਣਕ ਦੀ ਖੇਪ ਰਵਾਨਾ ਕੀਤੀ। ਅਫਗਾਨਿਸਤਾਨ ਦੇ ਲੋਕਾਂ ਨੂੰ ਮਾਨਵਤਾਵਾਦੀ ਸਹਾਇਤਾ ਪ੍ਰਦਾਨ ਕਰਨ ਲਈ ਸਾਡੀ ਵਚਨਬੱਧਤਾ ਕਾਇਮ ਹੈ। ਉਨ੍ਹਾਂ ਦੱਸਿਆ "ਹੁਣ ਤੱਕ, ਭਾਰਤ ਨੇ WFP ਨਾਲ ਮਿਲ ਕੇ ਅਫਗਾਨਿਸਤਾਨ ਨੂੰ 33,500 ਮੀਟ੍ਰਿਕ ਟਨ ਕਣਕ ਦੀ ਖੇਪ ਸਫਲਤਾਪੂਰਵਕ ਭੇਜੀ ਹੈ,"।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸ਼੍ਰੀਲੰਕਾ ’ਚ ਵਿਦੇਸ਼ੀ ਮੁਦਰਾ ਸੰਕਟ ਗਹਿਰਾਇਆ, ਸਰਕਾਰ ਨੇ ਲਿਆ ਸਖ਼ਤ ਫ਼ੈਸਲਾ
NEXT STORY