ਨਵੀਂ ਦਿੱਲੀ- ਕ੍ਰਿਪਟੋਕਰੰਸੀ ਵਿਚ ਪੈਸਾ ਲਾ ਰਹੇ ਹੋ ਜਾਂ ਲਾ ਚੁੱਕੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਸਰਕਾਰ ਜਲਦ ਹੀ ਕ੍ਰਿਪਟੋਕਰੰਸੀ ਰੱਖਣ ਜਾਂ ਖ਼ਰੀਦ-ਫ਼ਰੋਖ਼ਤ 'ਤੇ ਪਾਬੰਦੀ ਲਾ ਸਕਦੀ ਹੈ। ਇਸ ਲਈ ਸਖ਼ਤ ਕਾਨੂੰਨ ਬਣਾਉਣ ਦੀ ਤਿਆਰੀ ਹੈ, ਜਿਸ ਵਿਚ ਜੁਰਮਾਨੇ ਦੇ ਨਾਲ-ਨਾਲ ਸਜ਼ਾ ਦਾ ਵੀ ਪ੍ਰਬੰਧ ਹੋਵੇਗਾ। ਰਿਪੋਰਟਾਂ ਦਾ ਕਹਿਣਾ ਹੈ ਕਿ ਕਾਨੂੰਨ ਲਾਗੂ ਕਰਨ ਤੋਂ ਪਹਿਲਾਂ ਮੌਜੂਦਾ ਗਾਹਕਾਂ ਨੂੰ ਕ੍ਰਿਪਟੋਕਰੰਸੀ ਵੇਚਣ ਲਈ 6 ਮਹੀਨਿਆਂ ਦਾ ਸਮਾਂ ਦਿੱਤਾ ਜਾ ਸਕਦਾ ਹੈ।
ਰਿਪੋਰਟਾਂ ਮੁਤਾਬਕ, ਸਰਕਾਰ ਜਲਦ ਸੰਸਦ ਵਿਚ ਡਿਜੀਟਲ ਕਰੰਸੀ ਬਿੱਲ-2021 ਪੇਸ਼ ਕਰਨ ਵਾਲੀ ਹੈ। ਇਹ ਪਾਸ ਹੁੰਦਾ ਹੈ ਤਾਂ ਭਾਰਤ ਕ੍ਰਿਪਟੋਕਰੰਸੀ 'ਤੇ ਪਾਬੰਦੀ ਲਾਉਣ ਵਾਲਾ ਪਹਿਲਾ ਦੇਸ਼ ਹੋਵੇਗਾ। ਇਸ ਤੋਂ ਪਹਿਲਾਂ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਗਵਰਨਰ ਸ਼ਕਤੀਕਾਂਤ ਦਾਸ ਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੀ ਕ੍ਰਿਪਟੋਕਰੰਸੀ 'ਤੇ ਵਿਰੋਧ ਜਤਾ ਚੁੱਕੇ ਹਨ।
ਇਹ ਵੀ ਪੜ੍ਹੋ- ਪੈਟਰੋਲ, ਡੀਜ਼ਲ 'ਤੇ GST ਲਈ ਕੌਂਸਲ ਨੇ ਨਹੀਂ ਕੀਤੀ ਸਿਫਾਰਸ਼ : ਸੀਤਾਰਮਨ
ਸਰਕਾਰ ਵੱਲੋਂ 2019 ਵਿਚ ਗਠਿਤ ਕਮੇਟੀ ਨੇ ਇਸ ਦਾ ਕਾਰੋਬਾਰ ਜਾਂ ਖ਼ਰੀਦ-ਫ਼ਰੋਖ਼ਤ ਕਰਨ ਵਾਲਿਆਂ ਨੂੰ 10 ਸਾਲ ਸਜ਼ਾ ਦੀ ਸਿਫਾਰਸ਼ ਕੀਤੀ ਹੈ। ਸੂਤਰਾਂ ਨੇ ਕਿਹਾ ਕਿ ਹਾਲਾਂਕਿ, ਕਿੰਨਾ ਜੁਰਮਾਨਾ ਭਰਨਾ ਹੋਵੇਗਾ ਇਹ ਫਿਲਹਾਲ ਅਜੇ ਨਿਰਧਾਰਤ ਨਹੀਂ ਹੈ। ਉੱਥੇ ਹੀ, ਸਰਕਾਰ ਵੱਲੋਂ ਚਿਤਾਵਨੀ ਦੇ ਬਾਵਜੂਦ ਭਾਰਤੀ ਨਿਵੇਸ਼ਕ ਹੁਣ ਤੱਕ ਬਿਟਕੁਆਇਨ ਵਿਚ 100 ਅਰਬ ਰੁਪਏ ਲਾ ਚੁੱਕੇ ਹਨ। ਪਿਛਲੇ ਸ਼ਨੀਵਾਰ ਨੂੰ ਗਲੋਬਲ ਬਾਜ਼ਾਰ ਵਿਚ ਬਿਟਕੁਆਇਨ ਦਾ ਮੁੱਲ 60 ਹਜ਼ਾਰ ਡਾਲਰ 'ਤੇ ਪਹੁੰਚ ਗਿਆ ਸੀ। ਭਾਰਤੀ ਨਿਵੇਸ਼ ਵਿਚ ਪਿਛਲੇ ਸਾਲ ਦੀ ਤੁਲਨਾ 30 ਗੁਣਾ ਤੇਜ਼ੀ ਆਈ ਹੈ। ਜਨਵਰੀ-ਫਰਵਰੀ ਵਿਚ ਹੀ 20 ਹਜ਼ਾਰ ਨਿਵੇਸ਼ਕ ਜੁੜੇ ਹਨ।
ਇਹ ਵੀ ਪੜ੍ਹੋ- ਬੈਂਕ ਮੁਲਾਜ਼ਮਾਂ ਦੀ ਹੜਤਾਲ ਵਿਚਕਾਰ ਬੜੌਦਾ ਬੈਂਕ ਨੇ ਦਿੱਤੀ ਇਹ ਵੱਡੀ ਸੌਗਾਤ
►ਕ੍ਰਿਪਟੋਕਰੰਸੀ 'ਤੇ ਲੱਗਣ ਜਾ ਰਹੀ ਪਾਬੰਦੀ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ
ਡਰੋਨ ਉਡਾਣ ਨੂੰ ਲੈ ਕੇ ਜਾਰੀ ਹੋਏ ਨਵੇਂ ਦਿਸ਼ਾ-ਨਿਰਦੇਸ਼, ਉਲੰਘਣਾ ਕਰਨ 'ਤੇ ਹੋਵੇਗੀ ਸਜ਼ਾ
NEXT STORY