ਨਵੀਂ ਦਿੱਲੀ- ਹੁਣ ਭਵਿੱਖ ਇਲੈਕਟ੍ਰਿਕ ਕਾਰਾਂ ਦਾ ਹੈ, ਹੌਲੀ-ਹੌਲੀ ਹੀ ਸਹੀ ਪਰ ਇਸ ਦੀ ਸ਼ੁਰੂਆਤ ਦੇਸ਼ ਵਿਚ ਹੋ ਚੁੱਕੀ ਹੈ। ਟਾਟਾ ਮੋਟਰਜ਼, ਹੁੰਡਈ, ਮਹਿੰਦਰਾ, ਐੱਮ. ਜੀ. ਵਰਗੀਆਂ ਕੰਪਨੀਆਂ ਨੇ ਆਪਣੀਆਂ ਇਲੈਕਟ੍ਰਿਕ ਕਾਰਾਂ ਨੂੰ ਬਾਜ਼ਾਰ ਵਿਚ ਉਤਾਰਨਾ ਸ਼ੁਰੂ ਕਰ ਦਿੱਤਾ ਹੈ। ਹੁਣ ਇਸ ਮੈਦਾਨ ਵਿਚ ਜਲਦ ਹੀ ਵਿਸ਼ਵ ਦੀ ਸਭ ਤੋਂ ਵੱਡੀ ਇਲੈਕਟ੍ਰਿਕ ਕਾਰਾਂ ਦੀ ਖਿਡਾਰੀ ਟੈਸਲਾ ਦਸਤਕ ਦੇਣ ਜਾ ਰਹੀ ਹੈ ਅਤੇ ਭਾਰਤ ਨੇ ਇਸ 'ਤੇ ਵੱਡਾ ਦਾਅ ਵੀ ਖੇਡ ਦਿੱਤਾ ਹੈ, ਜਿਸ ਦਾ ਸਿੱਧਾ ਝਟਕਾ ਚੀਨ ਨੂੰ ਲੱਗ ਸਕਦਾ ਹੈ।
ਟ੍ਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਟੈਸਲਾ ਨੂੰ ਪੇਸ਼ਕਸ਼ ਦਿੱਤੀ ਹੈ ਕਿ ਜੇਕਰ ਉਹ ਭਾਰਤ ਵਿਚ ਇਲੈਕਟ੍ਰਿਕ ਕਾਰਾਂ ਬਣਾਏਗੀ ਤਾਂ ਚੀਨ ਤੋਂ ਵੀ ਜ਼ਿਆਦਾ ਛੋਟ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ- MTAR ਦਾ ਆਈ. ਪੀ. ਓ. ਖੁੱਲ੍ਹਾ, ਨਿਵੇਸ਼ਕ 5 ਮਾਰਚ ਤੱਕ ਲਾ ਸਕਣਗੇ ਪੈਸਾ
ਸੂਤਰਾਂ ਦਾ ਕਹਿਣਾ ਹੈ ਕਿ ਟੈਸਲਾ ਜੂਨ-ਜੁਲਾਈ ਦੇ ਆਸਪਾਸ ਭਾਰਤ ਵਿਚ ਆਪਣੇ ਕਦਮ ਰੱਖ ਦੇਵੇਗੀ। ਕੰਪਨੀ ਨੇ ਸਭ ਤੋਂ ਪਹਿਲਾਂ ਆਪਣੇ ਮਾਡਲ 3 ਇਲੈਕਟ੍ਰਿਕ ਸੇਡਾਨ ਨੂੰ ਭਾਰਤ ਵਿਚ ਵੇਚਣਾ ਸ਼ੁਰੂ ਕਰਨ ਦੀ ਯੋਜਨਾ ਬਣਾਈ ਹੈ ਅਤੇ ਇਸ ਨੂੰ ਇੰਪੋਰਟ ਕਰੇਗੀ। ਗਡਕਰੀ ਨੇ ਇਕ ਇੰਟਰਵਿਊ ਵਿਚ ਕਿਹਾ, ''ਕੰਪਨੀ ਭਾਰਤ ਵਿਚ ਕਾਰਾਂ ਦੀ ਐਸੈਂਬਲਿੰਗ ਕਰਨ ਦੀ ਬਜਾਏ ਸਥਾਨਕ ਵਿਕਰੇਤਾਵਾਂ ਨੂੰ ਨਾਲ ਲੈ ਕੇ ਦੇਸ਼ ਵਿਚ ਪੂਰਾ ਨਿਰਮਾਣ ਕਰੇ ਤਾਂ ਫਿਰ ਅਸੀਂ ਵਧੇਰੇ ਰਿਆਇਤਾਂ ਦੇ ਸਕਦੇ ਹਾਂ।" ਉਨ੍ਹਾਂ ਕਿਹਾ ਕਿ ਭਾਰਤ ਆਪਣੇ ਵੱਡੇ ਸ਼ਹਿਰਾਂ ਵਿਚ ਪ੍ਰਦੂਸ਼ਣ ਨੂੰ ਰੋਕਣ ਲਈ ਇਲੈਕਟ੍ਰਿਕ ਵਾਹਨਾਂ (ਈ. ਵੀ.), ਬੈਟਰੀਆਂ ਤੇ ਹੋਰ ਕਲ-ਪੁਰਜ਼ਿਆਂ ਦੇ ਸਥਾਨਕ ਨਿਰਮਾਣ ਨੂੰ ਉਤਸ਼ਾਹਤ ਕਰਨਾ ਚਾਹੁੰਦਾ ਹੈ।
ਇਹ ਵੀ ਪੜ੍ਹੋ- MSP 'ਤੇ ਇਸ ਵਾਰ 10 ਫ਼ੀਸਦੀ ਵੱਧ ਇੰਨੇ ਟਨ ਕਣਕ ਖ਼ਰੀਦ ਸਕਦੀ ਹੈ ਸਰਕਾਰ
-ਟੈਸਲਾ ਨੂੰ ਭਾਰਤ ਦੀ ਪੇਸ਼ਕਸ਼ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ
MTAR ਦਾ ਆਈ. ਪੀ. ਓ. ਖੁੱਲ੍ਹਾ, ਨਿਵੇਸ਼ਕ 5 ਮਾਰਚ ਤੱਕ ਲਾ ਸਕਣਗੇ ਪੈਸਾ
NEXT STORY