ਮੁੰਬਈ - ਗਲੋਬਲ ਬਾਜ਼ਾਰ ਤੋਂ ਮਿਲੇ ਕਮਜ਼ੋਰ ਸੰਕੇਤਾਂ ਦੇ ਬਾਵਜੂਦ ਭਾਰਤੀ ਸ਼ੇਅਰ ਬਾਜ਼ਾਰ ਹਫਤੇ ਦੇ ਪਹਿਲੇ ਦਿਨ ਕਰੀਬ ਦੋ ਸੌ ਅੰਕਾਂ ਦੇ ਵਾਧੇ ਨਾਲ ਖੁੱਲ੍ਹਿਆ। ਸੈਂਸੈਕਸ ਇਸ ਸਮੇਂ 411.65 ਅੰਕ (ਰਾਤ 10.10 ਵਜੇ) ਦੇ ਵਾਧੇ ਨਾਲ 59,214.98 ਅੰਕਾਂ 'ਤੇ ਕਾਰੋਬਾਰ ਕਰ ਰਿਹਾ ਹੈ, ਜਦੋਂ ਕਿ ਨਿਫਟੀ 113.00 ਅੰਕਾਂ ਦੇ ਵਾਧੇ ਨਾਲ 17,652.45 ਦੇ ਲੇਬਲ 'ਤੇ ਕਾਰੋਬਾਰ ਕਰ ਰਿਹਾ ਹੈ। ਇਸ ਤੋਂ ਪਹਿਲਾਂ ਏਸ਼ੀਆਈ ਸ਼ੇਅਰ ਬਾਜ਼ਾਰ ਅਤੇ ਏਜੀਐਕਸ ਨਿਫਟੀ ਤੋਂ ਬਾਜ਼ਾਰ ਲਈ ਕਮਜ਼ੋਰੀ ਦੇ ਸੰਕੇਤ ਮਿਲੇ ਸਨ।
ਬਾਜ਼ਾਰ 'ਚ ਸਪਾਟ ਸ਼ੁਰੂਆਤ ਤੋਂ ਬਾਅਦ ਬੈਂਕਿੰਗ, ਮੈਟਲ ਅਤੇ ਰੀਅਲਟੀ ਸੈਕਟਰ 'ਚ ਖਰੀਦਦਾਰੀ ਨੇ ਮਜ਼ਬੂਤੀ ਵਾਪਸੀ ਕੀਤੀ। ਬਾਜ਼ਾਰ 'ਚ ਸਾਰੇ ਸੈਕਟਰਾਂ 'ਚ ਚੰਗੀ ਖਰੀਦਦਾਰੀ ਦੇਖਣ ਨੂੰ ਮਿਲ ਰਹੀ ਹੈ। ਫਾਰਮਾ ਸੈਕਟਰ ਦੇ ਸ਼ੇਅਰਾਂ 'ਚ ਮਾਮੂਲੀ ਕਮਜ਼ੋਰੀ ਹੈ। ਨਿਫਟੀ ਮੈਟਲ ਇੰਡੈਕਸ 'ਚ ਸਭ ਤੋਂ ਜ਼ਿਆਦਾ 1.1 ਫੀਸਦੀ ਦਾ ਵਾਧਾ ਹੋਇਆ ਹੈ।
ਟਾਪ ਲੂਜ਼ਰਜ਼
ਅਪੋਲੋ ਹੋਟਲਜ਼, ਨੇਸਲੇ ਇੰਡੀਆ, ਐੱਮਐਂਡਐੱਮ, ਡਿਵੀਸ ਲੈਬ, ਡਾ. ਰੈੱਡੀ, ਬਜਾਜ ਆਟੋ,ਕੋਲ ਇੰਡੀਆ
ਟਾਪ ਗੇਨਰਜ਼
ਸੁਜ਼ਲਾਨ, ਹਿੰਡਾਲਕੋ, ਟੈਕ ਮਹਿੰਦਰਾ, ਟਾਟਾ ਸਟੀਲ, ਐਚਸੀਐਲ ਟੈਕ, ਕੋਟਕ ਬੈਂਕ , ਜੇਐਸਡਬਲਯੂ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
1000 ਕਰੋੜ ਤੋਂ ਜ਼ਿਆਦਾ ਦੀ ਜਾਇਦਾਦ ਛੱਡ ਗਏ ਸਾਇਰਸ ਮਿਸਤਰੀ, ਕਈ ਦੇਸ਼ਾਂ ’ਚ ਫੈਲਿਆ ਹੈ ਕਾਰੋਬਾਰ
NEXT STORY