ਨਵੀਂ ਦਿੱਲੀ (ਇੰਟ) - ਰੂਸ ਤੋਂ ਕੋਲੇ ਦੀ ਦਰਾਮਦ ਲਈ ਭਾਰਤੀ ਕੰਪਨੀਆਂ ਜ਼ਿਆਦਾਤਰ ਡਾਲਰ ਦੀ ਬਜਾਏ ਏਸ਼ੀਆਈ ਕਰੰਸੀ ’ਚ ਭੁਗਤਾਨ ਕਰ ਰਹੀਆਂ ਹਨ। ਕਸਟਮ ਤੋਂ ਮਿਲੇ ਡਾਕਿਊਮੈਂਟਸ ਅਤੇ ਇੰਡਸਟ੍ਰੀ ਸੂਤਰਾਂ ਦੇ ਹਵਾਲੇ ਨਾਲ ਮਿਲੀ ਜਾਣਕਾਰੀ ਮੁਤਾਬਕ ਭਾਰਤੀ ਕੰਪਨੀਆਂ ਏਸ਼ੀਆਈ ਕਰੰਸੀ ’ਚ ਰੂਸ ਨਾਲ ਕਾਰੋਬਾਰ ਨੂੰ ਪਹਿਲ ਦੇ ਰਹੀਆਂ ਹਨ ਅਤੇ ਇਸ ਨਾਲ ਰੂਸ ’ਤੇ ਪੱਛਮੀ ਪਾਬੰਦੀਆਂ ਦੀ ਉਲੰਘਣਾ ਦਾ ਰਿਸਕ ਵੀ ਨਹੀਂ ਰਹਿੰਦਾ ਹੈ। ਇਸ ਤੋਂ ਪਹਿਲਾਂ ਇਹ ਖੁਲਾਸਾ ਹੋਇਆ ਸੀ ਕਿ ਭਾਰਤ ਨਾਲ ਵੱਡੇ ਕੋਲੇ ਸੌਦੇ ਚੀਨੀ ਯੁਆਨ ’ਚ ਹੋ ਰਹੇ ਹਨ ਪਰ ਕਸਟਮ ਡਾਟਾ ਨਾਲ ਇਹ ਤੈਅ ਹੋ ਗਿਆ ਹੈ ਕਿ ਗੈਰ-ਡਾਲਰ ’ਚ ਕਾਰੋਬਾਰ ਹੁਣ ਆਮ ਬਣ ਚੁੱਕਾ ਹੈ।
ਰੂਸ ਅਤੇ ਯੂਕ੍ਰੇਨ ਵਿਚਕਾਰ ਜਦੋਂ ਤੋਂ ਜੰਗ ਸ਼ੁਰੂ ਹੋਈ ਹੈ ਭਾਰਤ ਨੇ ਰੂਸ ਤੋਂ ਤੇਲ ਅਤੇ ਕੋਲੇ ਦੀ ਖਰੀਦਦਾਰੀ ਵਧਾ ਦਿੱਤੀ ਹੈ। ਇਸ ਨਾਲ ਦੋਵਾਂ ਦੇਸ਼ਾਂ ਨੂੰ ਫਾਇਦਾ ਪਹੁੰਚਿਆ ਹੈ। ਰੂਸ ਨੂੰ ਪੱਛਮੀ ਪਾਬੰਦੀਆਂ ਤੋਂ ਰਹਾਤ ਮਿਲੀ ਹੈ ਤਾਂ ਭਾਰਤ ਨੂੰ ਹੋਰ ਦੇਸ਼ਾਂ ਦੀ ਤੁਲਨਾ ’ਚ ਸਸਤਾ ਤੇਲ ਅਤੇ ਕੋਲਾ ਮਿਲ ਰਿਹਾ ਹੈ। ਪਿੱਛਲੇ ਮਹੀਨੇ ਰੂਸ ਕੋਲੇ ਦੇ ਮਾਮਲੇ ’ਚ ਭਾਰਤ ਦਾ ਤੀਜਾ ਸਭ ਤੋਂ ਵੱਡਾ ਸਪਲਾਇਰ ਬਣ ਗਿਆ ਅਤੇ ਭਾਰਤ ’ਚ ਰੂਸ ਤੋਂ ਰਿਕਾਰਡ 20.6 ਲੱਖ ਟਨ ਕੋਲਾ ਆਇਆ।
ਇਹ ਵੀ ਪੜ੍ਹੋ : ਭਾਰਤੀ ਏਅਰਟੈੱਲ ਦਾ ਮੁਨਾਫ਼ਾ ਵਧਿਆ, 5G ਸੇਵਾਵਾਂ ਨੂੰ ਲੈ ਕੇ ਕੰਪਨੀ ਨੇ ਦੱਸੀ ਆਪਣੀ ਯੋਜਨਾ
ਸਭ ਤੋਂ ਜ਼ਿਆਦਾ ਪੇਮੈਂਟ ਚੀਨੀ ਯੁਆਨ ’ਚ
ਜੂਨ ’ਚ ਭਾਰਤੀ ਕੰਪਨੀਆਂ ਨੇ ਕਰੀਬ 7.42 ਲੱਖ ਟਨ ਕੋਲੇ ਲਈ ਡਾਲਰ ਤੋਂ ਇਲਾਵਾ ਹੋਰ ਕਰੰਸੀਆਂ ’ਚ ਭੁਗਤਾਨ ਕੀਤਾ ਜੋ ਰੂਸ ਤੋਂ ਦਰਾਮਦ ਹੋਏ 17 ਲੱਖ ਟਨ ਕੋਲੇ ਦਾ ਕਰੀਬ 44 ਫੀਸਦੀ ਹੈ। ਕਸਟਮ ਡਾਕਿਊਮੈਂਟਰੀ ਮੁਤਾਬਕ ਭਾਰਤੀ ਸਟੀਲ ਤੇ ਸੀਮੈਂਟ ਕੰਪਨੀਆਂ ਨੇ ਰੂਸ ਤੋਂ ਕੋਲਾ ਖਰੀਦਣ ’ਚ ਯੂ. ਏ. ਈ. ਦੀ ਦਿਰਹਮ, ਹਾਂਗਕਾਂਗ ਦੇ ਡਾਲਰ, ਯੁਆਨ ਅਤੇ ਯੂਰੋ ’ਚ ਪੇਮੈਂਟ ਕੀਤੀ। ਜੂਨ ’ਚ ਕੋਲੇ ਦੀ ਖਰੀਦਦਾਰੀ ’ਚ ਡਾਲਰ ਤੋਂ ਇਲਾਵਾ ਹੋਰ ਕਰੰਸੀਆਂ ’ਚ ਭੁਗਤਾਨ ਦੀਆਂ ਗੱਲਾਂ ਕਰੀਏ ਤਾਂ 31 ਫੀਸਦੀ ਹਿੱਸੇਦਾਰੀ ਚੀਨ ਦੇ ਯੁਆਨ ਦੀ ਰਹੀ ਤਾਂ ਹਾਂਗਕਾਂਗ ਦੇ ਡਾਲਰ ਦੀ 28 ਫੀਸਦੀ ਅਤੇ ਯੂਰੋ ਦੀ 25 ਫੀਸਦੀ ਤੋਂ ਘਟ ਅਤੇ ਦਿਰਹਮ ਦੀ ਸਭ ਤੋਂ ਘਟ ਹਿੱਸੇਦਾਰੀ ਲਗਭਗ 6ਵਾਂ ਹਿੱਸਾ ਰਹੀ।
ਇਹ ਵੀ ਪੜ੍ਹੋ : ਜੋਅ ਬਾਈਡੇਨ 280 ਅਰਬ ਡਾਲਰ ਦੇ ਚਿਪਸ ਐਕਟ 'ਤੇ ਕਰਨਗੇ ਦਸਤਖ਼ਤ
ਨਾਨ-ਡਾਲਰ ਪੇਮੈਂਟ ’ਚ ਤੇਜ਼ੀ ਦੇ ਆਸਾਰ
2 ਭਾਰਤੀ ਕਾਰੋਬਾਰੀਆਂ ਦੀ ਜੋ ਘਰੇਲੂ ਗਾਹਕਾਂ ਲਈ ਕੋਲੇ ਦੀ ਖਰੀਦਦਾਰੀ ਹੈ ਅਤੇ ਰੂਸ ਕੋਲੇ ਦੇ ਕਾਰੋਬਾਰ ਨਾਲ ਜੁੜੇ ਇਕ ਯੂਰਪੀਏ ਕਾਰੋਬਾਰੀ ਨੇ ਗੱਲਬਾਤ ’ਚ ਅਨੁਮਾਨ ਜਤਾਇਆ ਕਿ ਰੂਸ ਕੋਲੇ ਲਈ ਡਾਲਰ ਤੋਂ ਇਲਾਵਾ ਹੋਰ ਕਰੰਸੀਆਂ ’ਚ ਭੁਗਤਾਨ ਦਾ ਚਲਨ ਵਧ ਸਕਦਾ ਹੈ। ਇਸ ਦੀ ਸਭ ਤੋਂ ਵੱਡੀ ਵਜ੍ਹਾ ਇਹ ਹੈ ਕਿ ਬੈਂਕ ਅਤੇ ਹੋਰ ਪਾਰਟੀਆਂ ਰੂਸ ’ਤੇ ਸਖਤੀ ਵਿਚ ਸੁਰੱਖਿਅਤ ਰਸਤੇ ਦੀ ਤਲਾਸ਼ ’ਚ ਹਨ। ਨਾਨ-ਡਾਲਰ ਦਰਾਮਦ ਜੁਲਾਈ ’ਚ ਵੀ ਜਾਰੀ ਰਹੀ।
ਇਹ ਵੀ ਪੜ੍ਹੋ : ਹੁਣ ਚੀਨੀ ਸਮਾਰਟਫੋਨ ਕੰਪਨੀਆਂ ਦੀ ਛੁੱਟੀ ਕਰਨ ਦੇ ਮੂਡ ’ਚ ਭਾਰਤ! ਸ਼ਾਓਮੀ ਨੂੰ ਸਭ ਤੋਂ ਵੱਡਾ ਝਟਕਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸ਼ੇਅਰ ਬਾਜ਼ਾਰ ਦੀ ਵਾਧੇ ਨਾਲ ਸ਼ੁਰੂਆਤ, ਸੈਂਸੈਕਸ 500 ਅੰਕ ਚੜ੍ਹ ਕੇ ਖੁੱਲ੍ਹਿਆ
NEXT STORY