ਨਵੀਂ ਦਿੱਲੀ (ਇੰਟ.) – ਜਦੋਂ ਪੂਰੀ ਦੁਨੀਆ ’ਚ ਕੋਰੋਨਾ ਮਹਾਮਾਰੀ ਕਾਰਣ ਲੱਗੇ ਲਾਕਡਾਊਨ ਨੇ ਲੋਕਾਂ ਦੇ ਜੀਵਨ ਅਤੇ ਵਪਾਰ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਸੀ ਤਾਂ ਇਸ ’ਚ ਇਕ ਪਾਜ਼ੇਟਿਵ ਚੀਜ਼ ਵੀ ਸੀ। ਲੋਕਾਂ ਨੇ ਆਪਣੇ ਖਰਚਿਆਂ ’ਚ ਕਟੌਤੀ ਕਰ ਕੇ ਬੱਚਤ ਵੱਲ ਧਿਆਨ ਦੇਣਾ ਸ਼ੁਰੂ ਕੀਤਾ। ਲਾਕਡਾਊਨ ਦੌਰਾਨ ਭਾਰਤੀ ਪਰਿਵਾਰਾਂ ਨੇ 200 ਅਰਬ ਡਾਲਰ (ਕਰੀਬ 1,467,586.83 ਕਰੋੜ ਰੁਪਏ) ਦੀ ਵਾਧੂ ਸੇਵਿੰਗਸ ਕਰ ਲਈ।
ਯੂ. ਬੀ. ਐੱਸ. ਦੀ ਇਕ ਰਿਪੋਰਟ ’ਚ ਕਿਹਾ ਗਿਆ ਹੈ ਕਿ ਭਾਰਤ ਦੀ ਘਰੇਲੂ ਬੱਚਤ 2014 ਅਤੇ ਮੱਧ 2019 ਦਰਮਿਆਨ ਲਗਾਤਾਰ ਡਿਗਦੀ ਰਹੀ ਅਤੇ ਇਸ ਤੋਂ ਬਾਅਦ 200 ਬਿਲੀਅਨ ਡਾਲਰ ਤੱਕ ਦੀ ਵਾਧੂ ਬੱਚਤ ਹੋ ਗਈ। ਇਹ ਲਾਕਡਾਊਨ ’ਚ ਮੰਦੀ ਕਾਰਣ ਖਰਚੇ ’ਚ ਕਟੌਤੀ ਕਾਰਣ ਸੀ। ਇੰਫ੍ਰਾਸਟ੍ਰਕਚਰ ਲੀਜਿੰਗ ਐਂਡ ਫਾਇਨਾਂਸ਼ੀਅਲ ਸਰਵਿਸ (ਆਈ. ਐੱਲ. ਐੱਫ. ਐੱਸ.) ਸੰਕਟ ਤੋਂ ਬਾਅਦ ਤੋਂ ਘਰੇਲੂ ਉਧਾਰੀ ’ਚ ਲਗਾਤਾਰ ਗਿਰਾਵਟ ਦਾ ਮਤਲਬ ਹੈ ਕਿ ਉਨ੍ਹਾਂ ਦੀ ਸ਼ੁੱਧ ਵਿੱਤੀ ਬੱਚਤ ਲਗਭਗ ਦੋ ਦਹਾਕੇ ਦੀ ਹੈ। ਹਾਲਾਂਕਿ ਯੂ. ਬੀ. ਐੱਸ. ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਇਹ ਸਭ ਅਰਥਵਿਵਸਥਾ ਦੇ ਨਾਰਮਲ ਹੋਣ ਅਤੇ ਖਪਤਕਾਰ ਦੇ ਆਤਮ ਵਿਸ਼ਵਾਸ ’ਚ ਸੁਧਾਰ ਦੇ ਰੂਪ ’ਚ ਉਭਰ ਸਕਦਾ ਹੈ।
ਇਹ ਵੀ ਪਡ਼੍ਹੋ - ਲਾਟਰੀ ਨਾ ਵਿਕਣ ਕਾਰਨ ਚਿੰਤਤ ਸੀ ਇਹ ਵਿਅਕਤੀ, ਖੁਦ ਹੀ ਬਣ ਗਿਆ 12 ਕਰੋੜ ਦਾ ਮਾਲਕ
ਲਾਕਡਾਊਨ ਦਾ ਅਸਰ ਅਪਾਰਟਮੈਂਟ ਦੇ ਆਕਾਰ ’ਤੇ ਵੀ
ਲਾਕਡਾਊਨ ਦਾ ਅਸਰ ਸਿਰਫ ਬੱਚਤ ਹੀ ਨਹੀਂ ਸਗੋਂ ਅਪਾਰਟਮੈਂਟ ਦੇ ਆਕਾਰ ’ਤੇ ਵੀ ਪਿਆ ਹੈ। ਸੱਤ ਵੱਡੇ ਸ਼ਹਿਰਾਂ ’ਚ ਪਿਛਲੇ ਸਾਲ ਸ਼ੁਰੂ ਹੋਈਆਂ ਰਿਹਾਇਸ਼ੀ ਯੋਜਨਾਵਾਂ ’ਚ ਔਸਤ ਅਪਾਰਟਮੈਂਟ ਦਾ ਆਕਾਰ 10 ਫੀਸਦੀ ਵਧ ਕੇ 1,150 ਵਰਗ ਫੁੱਟ ਹੋ ਗਿਆ। ਰਿਅਲ ਅਸਟੇਟ ਐਡਵਾਈਜ਼ਰ ਐਨਰਾਕ ਦੇ ਮੁਤਾਬਕ ਮਹਾਮਾਰੀ ਤੋਂ ਬਾਅਦ ਵੱਡੇ ਫਲੈਟਾਂ ਦੀ ਮੰਗ ਵਧੀ। ਘੱਟ ਸਾਂਭ-ਸੰਭਾਲ ਵਾਲੇ ਘਰਾਂ ਦੀ ਮੰਗ ਕਾਰਣ 2016 ਤੋਂ ਬਾਅਦ ਤੋਂ ਔਸਤ ਅਪਾਰਮੈਂਟ ਦਾ ਆਕਾਰ ਘੱਟ ਹੁੰਦਾ ਜਾ ਰਿਹਾ ਸੀ। ਹਾਲਾਂਕਿ ਵਰਕ ਫ੍ਰਾਮ ਹੋਮ ਅਤੇ ਲਰਨ ਹੋਮ ਕਲਚਰ ਨੂੰ ਐਡਜਸਟ ਕਰਨ ਕਾਰਣ ਪਿਛਲੇ ਸਾਲ ਘਰ ਖਰੀਦਦਾਰਾਂ ਦੀ ਪਸੰਦ ਅਚਾਨਕ ਬਦਲ ਗਈ।
ਇਹ ਵੀ ਪਡ਼੍ਹੋ - ਕਮਾਲ ਦਾ ਆਫ਼ਰ! 4 ਕਿਲੋ ਭੋਜਨ ਦੀ ਥਾਲੀ ਖਾਓ ਤੇ ਮੁਫ਼ਤ ’ਚ ਬੁਲੇਟ ਮੋਟਰਸਾਈਕਲ ਲੈ ਜਾਓ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
GoAir ਦੀ ਸ਼ਾਨਦਾਰ ਪੇਸ਼ਕਸ਼, 859 ਰੁਪਏ ਤੋਂ ਸ਼ੁਰੂ ਕੀਤੀ ਟਿਕਟਾਂ ਦੀ ਵਿਕਰੀ
NEXT STORY