ਮੁੰਬਈ- ਗੋਏਅਰ ਨੇ ਘਰੇਲੂ ਉਡਾਣਾਂ 'ਤੇ 'ਰੀਪਬਲਿਕ ਡੇਅ ਸੇਲ' ਦੀ ਘੋਸ਼ਣਾ ਕੀਤੀ ਹੈ। ਇਹ 22 ਜਨਵਰੀ ਤੋਂ ਸ਼ੁਰੂ ਹੋ ਗਈ ਹੈ, ਜੋ 29 ਜਨਵਰੀ 2021 ਤੱਕ ਚੱਲੇਗੀ। ਇਸ ਪੇਸ਼ਕਸ਼ ਤਹਿਤ ਸਭ ਤੋਂ ਸਸਤੀ ਟਿਕਟ 859 ਰੁਪਏ ਤੋਂ ਸ਼ੁਰੂ ਹੈ। ਇੰਨਾ ਹੀ ਨਹੀਂ ਟਿਕਟ ਬਦਲਣ 'ਤੇ ਵੀ ਕੋਈ ਫ਼ੀਸ ਨਹੀਂ ਹੈ।
ਇਸ ਪੇਸ਼ਕਸ਼ ਤਹਿਤ ਹਵਾਈ ਯਾਤਰੀ 1 ਅਪ੍ਰੈਲ 2021 ਤੋਂ 31 ਦਸੰਬਰ 2021 ਵਿਚਕਾਰ ਯਾਤਰਾ ਲਈ ਟਿਕਟ ਬੁੱਕ ਕਰ ਸਕਦੇ ਹਨ, ਯਾਨੀ ਜੇਕਰ ਤੁਹਾਡਾ ਇਸ ਸਮੇਂ ਵਿਚਕਾਰ ਯਾਤਰਾ ਦਾ ਪਲਾਨ ਹੈ ਤਾਂ ਤੁਸੀਂ ਹੁਣ ਹੀ ਉਸ ਲਈ ਸਸਤੇ ਵਿਚ ਹਵਾਈ ਟਿਕਟ ਖ਼ਰੀਦ ਸਕਦੇ ਹੋ।
ਹਵਾਈ ਸੇਵਾ ਕੰਪਨੀ ਨੇ ਕਿਹਾ ਕਿ ਵਿਸ਼ੇਸ਼ ਕਿਰਾਇਆ ਸਿਰਫ਼ ਉਸ ਦੀ ਸਿੱਧੀ ਉਡਾਣ ਲਈ ਲਾਗੂ ਹੋਵੇਗਾ ਅਤੇ ਉਹ ਵੀ ਸਿਰਫ਼ ਇਕ ਪਾਸੇ ਦੀ ਯਾਤਰਾ ਲਈ। ਗੋਏਅਰ ਇਸ ਪੇਸ਼ਕਸ਼ ਤਹਿਤ ਲਗਭਗ 10 ਲੱਖ ਸੀਟਾਂ ਲਈ ਸਸਤੀਆਂ ਹਵਾਈ ਟਿਕਟਾਂ ਦੀ ਵਿਕਰੀ ਕਰੇਗੀ।
ਕੰਪਨੀ ਦਾ ਕਹਿਣਾ ਹੈ ਕਿ 1 ਅਪ੍ਰੈਲ ਤੋਂ 31 ਦਸੰਬਰ 2021 ਵਿਚਕਾਰ ਯਾਤਰਾ ਲਈ ਬੁੱਕ ਕੀਤੀ ਗਈ ਟਿਕਟ ਯਾਤਰਾ ਤੋਂ 14 ਦਿਨਾਂ ਪਹਿਲਾਂ ਤੱਕ ਬਦਲਾਉਣ 'ਤੇ ਕੋਈ ਫ਼ੀਸ ਨਹੀਂ ਲੱਗੇਗੀ। ਹਾਲਾਂਕਿ, ਕੰਪਨੀ ਨੇ ਕਿਹਾ ਹੈ ਕਿ ਟਿਕਟ ਸਿਰਫ਼ ਪ੍ਰੋਮੋ ਕਿਰਾਏ ਵਾਲੀ ਸੀਟ ਉਪਲਬਧ ਹੋਣ ਦੀ ਸੂਰਤ ਵਿਚ ਹੀ ਬਿਨਾਂ ਕਿਸੇ ਵਾਧੂ ਪੈਸੇ ਦੇ ਬਦਲੀ ਜਾ ਸਕਦੀ ਹੈ। ਤੁਸੀਂ ਇਸ ਸੇਲ ਦਾ ਫਾਇਦਾ ਲੈਣ ਲਈ ਟਿਕਟ ਬੁਕਿੰਗ ਦੇ ਸਾਰੇ ਮਾਧਿਅਮਾਂ ਦਾ ਇਸਤੇਮਾਲ ਕਰ ਸਕਦੇ ਹੋ। ਗੋਏਅਰ ਦੀ ਵੈੱਬਸਾਈਟ 'ਤੇ ਜਾ ਕੇ ਵੀ ਟਿਕਟ ਬੁੱਕ ਕੀਤੀ ਜਾ ਸਕਦੀ ਹੈ। ਇਹ ਪੇਸ਼ਕਸ਼ ਪਹਿਲਾਂ ਆਓ ਪਹਿਲਾਂ ਪਾਓ ਦੇ ਆਧਾਰ 'ਤੇ ਹੈ, ਯਾਨੀ ਸੀਟਾਂ ਦੀ ਉਪਲਬਧਤਾ ਦੇ ਹਿਸਾਬ ਨਾਲ ਕਿਰਾਇਆ ਘੱਟ-ਵੱਧ ਹੋਵੇਗਾ।
ਡਾਲਰ ਦੇ ਮੁਕਾਬਲੇ ਰੁਪਏ 'ਚ ਦੋ ਪੈਸੇ ਦੀ ਬੜ੍ਹਤ, 4 ਦਿਨਾਂ 'ਚ 31 ਪੈਸੇ ਉਛਾਲ
NEXT STORY