ਬਿਜ਼ਨੈੱਸ ਡੈਸਕ - ਦੁਨੀਆ ਦੇ ਪ੍ਰਮੁੱਖ ਸ਼ੇਅਰ ਬਾਜ਼ਾਰਾਂ 'ਚ ਮੌਜੂਦਾ ਵਿੱਤੀ ਸਾਲ ਦੀ ਪਹਿਲੀ ਤਿਮਾਹੀ (ਅਪ੍ਰੈਲ-ਜੂਨ) 'ਚ ਵਿਦੇਸ਼ੀ ਨਿਵੇਸ਼ ਪ੍ਰਾਪਤ ਕਰਨ ਦੇ ਮਾਮਲੇ 'ਚ ਭਾਰਤ ਤੀਜੇ ਸਥਾਨ 'ਤੇ ਆ ਗਿਆ ਹੈ। ਇਸ ਦੇ ਨਾਲ ਹੀ ਰਿਟਰਨ ਦੇਣ ਦੇ ਮਾਮਲੇ 'ਚ ਇਹ ਜਾਪਾਨ ਤੋਂ ਬਾਅਦ ਦੁਨੀਆ 'ਚ ਦੂਜੇ ਨੰਬਰ 'ਤੇ ਹੈ। ਅੰਕੜੇ ਦੱਸਦੇ ਹਨ ਕਿ ਵਿਦੇਸ਼ੀ ਨਿਵੇਸ਼ਕ ਦੂਜੇ ਦੇਸ਼ਾਂ ਵਿੱਚ ਇਕੁਇਟੀ ਦੀ ਬਜਾਏ ਕਰਜ਼ੇ ਵਿੱਚ ਨਿਵੇਸ਼ ਕਰ ਰਹੇ ਹਨ।
ਇਹ ਵੀ ਪੜ੍ਹੋ : ਮੁਕੇਸ਼ ਅੰਬਾਨੀ ਨੇ ਇਕ ਦਿਨ 'ਚ ਕਮਾਏ 19000 ਕਰੋੜ ਰੁਪਏ, ਟਾਪ-10 'ਚ ਮੁੜ ਹੋ ਸਕਦੀ ਹੈ ਐਂਟਰੀ!
ਸੂਤਰਾਂ ਅਨੁਸਾਰ ਬੈਂਕ ਆਫ ਬੜੌਦਾ ਦੀ ਰਿਪੋਰਟ ਮੁਤਾਬਕ ਅਪ੍ਰੈਲ-ਜੂਨ ਤਿਮਾਹੀ 'ਚ ਭਾਰਤੀ ਸ਼ੇਅਰ ਬਾਜ਼ਾਰ 'ਚ ਇਕ ਲੱਖ ਕਰੋੜ ਰੁਪਏ ($1,220 ਕਰੋੜ) ਤੋਂ ਜ਼ਿਆਦਾ ਦਾ ਵਿਦੇਸ਼ੀ ਨਿਵੇਸ਼ ਆਇਆ ਹੈ। ਵਿਦੇਸ਼ੀ ਸੰਸਥਾਗਤ ਨਿਵੇਸ਼ਕ (ਐੱਫਆਈਆਈ) ਸਰਕਾਰ ਦੀਆਂ ਸਥਿਰ ਨੀਤੀਆਂ, ਮਜ਼ਬੂਤ ਆਰਥਿਕ ਬੁਨਿਆਦੀ, ਸਥਿਰ ਮਹਿੰਗਾਈ ਦਰ ਅਤੇ ਅਰਥਵਿਵਸਥਾ ਵਿੱਚ ਲਗਾਤਾਰ ਉਛਾਲ ਦੇ ਮੱਦੇਨਜ਼ਰ ਪਿਛਲੇ ਕੁਝ ਮਹੀਨਿਆਂ ਤੋਂ ਭਾਰਤੀ ਬਾਜ਼ਾਰ ਵਿੱਚ ਲਗਾਤਾਰ ਨਿਵੇਸ਼ ਕਰ ਰਹੇ ਹਨ। ਗਲੋਬਲ ਅਰਥਵਿਵਸਥਾਵਾਂ ਵਿੱਚ ਉੱਚ ਮਹਿੰਗਾਈ ਦਰ, ਘੱਟ ਵਿਕਾਸ ਦਰ, ਮੰਦੀ ਦੇ ਖ਼ਤਰਾ ਅਤੇ ਕੇਂਦਰੀ ਬੈਂਕਾਂ ਤੋਂ ਵਿਆਜ ਦਰਾਂ ਵਿੱਚ ਵਾਧੇ ਦੇ ਡਰ ਕਾਰਨ ਲਗਾਤਾਰ ਪੂੰਜੀ ਦੀ ਨਿਕਾਸੀ ਹੋ ਰਹੀ ਹੈ।
ਇਹ ਵੀ ਪੜ੍ਹੋ : ਮਸਾਲਿਆਂ ਦੀਆਂ ਕੀਮਤਾਂ ਨੇ ਲਾਇਆ ਮਹਿੰਗਾਈ ਦਾ ਤੜਕਾ, ਲੌਂਗ 1100 ਰੁਪਏ ਪ੍ਰਤੀ ਕਿਲੋ ਪੁੱਜਾ
ਦੱਸ ਦੇਈਏ ਕਿ ਵਿਦੇਸ਼ੀ ਨਿਵੇਸ਼ਕਾਂ ਨੇ ਪਹਿਲੇ ਸਥਾਨ 'ਤੇ ਕਾਬਿਜ਼ ਜਾਪਾਨ ਦੇ ਸ਼ੇਅਰ ਬਾਜ਼ਾਰ ਵਿੱਚ 6,607 ਕਰੋੜ ਡਾਲਰ ਦਾ ਨਿਵੇਸ਼ ਕੀਤਾ ਹੈ, ਜਦਕਿ ਚੀਨ 4,818 ਕਰੋੜ ਡਾਲਰ ਦੇ ਨਾਲ ਦੂਜੇ ਸਥਾਨ 'ਤੇ ਹੈ। ਵਿਦੇਸ਼ੀ ਨਿਵੇਸ਼ਕਾਂ ਨੇ ਇਸ ਸਮੇਂ ਤਾਈਵਾਨ ਦੇ ਬਾਜ਼ਾਰਾਂ ਵਿੱਚ 327 ਕਰੋੜ ਡਾਲਰ, ਇੰਡੋਨੇਸ਼ੀਆ ਦੇ ਬਾਜ਼ਾਰਾਂ ਵਿੱਚ 64 ਕਰੋੜ ਡਾਲਰ ਅਤੇ ਦੱਖਣੀ ਕੋਰੀਆ ਵਿੱਚ 29 ਕਰੋੜ ਡਾਲਰ ਦਾ ਨਿਵੇਸ਼ ਕੀਤਾ ਹੈ। ਸ਼ੇਅਰ ਬਾਜ਼ਾਰਾਂ ਦੇ ਪ੍ਰਦਰਸ਼ਨ ਦੇ ਮਾਮਲੇ 'ਚ ਭਾਰਤੀ ਬਾਜ਼ਾਰ ਦੂਜੇ ਨੰਬਰ 'ਤੇ ਹੈ। ਜਾਪਾਨ ਦੇ ਸ਼ੇਅਰ ਬਾਜ਼ਾਰ ਨੇ ਇਸ ਸਾਲ ਮਾਰਚ ਤੋਂ ਜੂਨ ਦਰਮਿਆਨ 18.4 ਫ਼ੀਸਦੀ ਦਾ ਰਿਟਰਨ ਦਿੱਤਾ ਹੈ।
ਏਅਰ ਇੰਡੀਆ-ਵਿਸਤਾਰਾ ਰਲੇਵੇਂ 'ਤੇ ਲਟਕੀ CCI ਦੀ ਤਲਵਾਰ, ਕੰਪਨੀ ਨੇ ਦਿੱਤਾ ਸਪੱਸ਼ਟੀਕਰਨ
NEXT STORY