ਨਿਊਯਾਰਕ (ਭਾਸ਼ਾ): ਪਿਛਲੇ 9 ਸਾਲਾਂ ਤੋਂ ਗਲੋਬਲ ਆਨਲਾਈਨ ਵੀਡੀਓ ਸ਼ੇਅਰਿੰਗ ਅਤੇ ਸੋਸ਼ਲ ਮੀਡੀਆ ਮੰਚ ਦੀ ਅਗਵਾਈ ਕਰਨ ਵਾਲੀ YouTube ਦੀ ਮੁੱਖ ਕਾਰਜਕਾਰੀ ਅਧਿਕਾਰੀ (ਸੁਜ਼ਾਨ ਵੋਜਸਕੀ) ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਹੈ। ਭਾਰਤੀ ਮੂਲ ਦੇ ਅਮਰੀਕੀ ਨੀਲ ਮੋਹਨ ਕੰਪਨੀ ਵਿਚ ਉਨ੍ਹਾਂ ਦੀ ਥਾਂ ਲੈਣਗੇ।
ਇਹ ਖ਼ਬਰ ਵੀ ਪੜ੍ਹੋ - 58 ਘੰਟੇ ਬਾਅਦ BBC ਦੇ ਦਫ਼ਤਰਾਂ 'ਚੋਂ ਨਿਕਲੀ ਆਮਦਨ ਕਰ ਵਿਭਾਗ ਦੀ ਟੀਮ, ਕਈ ਕਾਗਜ਼ ਕੀਤੇ ਜ਼ਬਤ
ਵੋਜਸਕੀ (54) ਨੇ ਆਪਣੇ ਬਲਾੱਗ ਪੋਸਟ ਵਿਚ ਕਿਹਾ ਕਿ ਉਹ "ਪਰਿਵਾਰ, ਆਪਣੀ ਸਿਹਤ ਅਤੇ ਵਿਅਕਤੀਗਤ ਜ਼ਿੰਦਗੀ 'ਤੇ ਧਿਆਨ ਕੇਂਦਰਿਤ ਕਰੇਗੀ।" ਵੋਜਸਕੀ ਗੂਗਲ ਦੇ ਸ਼ੁਰੂਆਤੀ ਮੁਲਾਜ਼ਮਾਂ 'ਚੋਂ ਇਕ ਸੀ। ਸਾਲ 2014 ਵਿਚ ਉਹ ਯੂ-ਟਿਊਬ ਦੀ ਸੀ.ਈ.ਓ. ਬਣੀ ਸੀ। ਉਨ੍ਹਾਂ ਦੱਸਿਆ ਕਿ ਯੂ-ਟਿਊਬ ਦੇ ਚੀਫ਼ ਪ੍ਰੋਡਕਟ ਆਫਿਸਰ ਨੀਲ ਮੋਹਨ, ਯੂ-ਟਿਊਬ ਦੇ ਨਵੇਂ ਮੁਖੀ ਹੋਣਗੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਡਲਿਵਰੀ ਪਾਰਟਨਰਜ਼ ਲਈ ਚੰਗੀ ਖ਼ਬਰ, Zomato ਬਣਾਉਣ ਜਾ ਰਿਹਾ 'ਰੈਸਟ ਪੁਆਇੰਟ'
NEXT STORY