ਮਨੋਰੰਜਨ ਡੈਸਕ : ਅਦਾਕਾਰਾ ਨੋਰਾ ਫਤੇਹੀ ਤੇ ਸੰਜੇ ਦੱਤ 'ਤੇ ਫਿਲਮਾਇਆ ਗਿਆ ਨਵਾਂ ਗਾਣਾ 'ਸਰਕੇ ਚੁਨਰ ਤੇਰੀ ਸਰਕੇ' ਰਿਲੀਜ਼ ਹੁੰਦੇ ਹੀ ਵੱਡੇ ਵਿਵਾਦਾਂ ਵਿੱਚ ਘਿਰ ਗਿਆ ਹੈ। ਇਸ ਗਾਣੇ ਦੇ ਕਥਿਤ ਤੌਰ 'ਤੇ ਅਸ਼ਲੀਲ ਅਤੇ ਦੋਹਰੇ ਅਰਥਾਂ ਵਾਲੇ ਬੋਲਾਂ (Lyrics) ਕਾਰਨ ਸੋਸ਼ਲ ਮੀਡੀਆ 'ਤੇ ਭਾਰੀ ਵਿਰੋਧ ਦੇਖਣ ਨੂੰ ਮਿਲ ਰਿਹਾ ਹੈ। ਲਗਾਤਾਰ ਹੋ ਰਹੀ ਟ੍ਰੋਲਿੰਗ ਅਤੇ ਵਿਰੋਧ ਦੇ ਚਲਦਿਆਂ ਹੁਣ ਮੇਕਰਸ ਨੇ ਇਸ ਗਾਣੇ ਨੂੰ ਯੂਟਿਊਬ ਤੋਂ ਹਟਾ ਕੇ 'ਪ੍ਰਾਈਵੇਟ' ਕਰ ਦਿੱਤਾ ਹੈ।
ਕਿਉਂ ਹੋ ਰਿਹਾ ਹੈ ਵਿਰੋਧ?
ਅਗਾਮੀ ਫਿਲਮ 'ਕੇਡੀ: ਦ ਡੇਵਿਲ' ਦੇ ਇਸ ਗਾਣੇ ਵਿੱਚ ਨੋਰਾ ਫਤੇਹੀ ਦੇ ਡਾਂਸ ਸਟੈਪਸ ਅਤੇ ਗਾਣੇ ਦੇ ਬੋਲਾਂ ਨੂੰ ਕਈ ਵਰਤੋਂਕਾਰਾਂ ਨੇ 'ਭੜਕਾਊ' ਅਤੇ 'ਭੱਦਾ' ਦੱਸਿਆ ਹੈ। ਇਸ ਵਿਵਾਦ ਦੇ ਵਧਣ ਕਾਰਨ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੂੰ ਸ਼ਿਕਾਇਤ ਵੀ ਭੇਜੀ ਗਈ ਹੈ। ਇੰਨਾ ਹੀ ਨਹੀਂ, ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (NHRC) ਨੇ ਵੀ ਇਸ ਗਾਣੇ ਵਿੱਚ ਇਤਰਾਜ਼ਯੋਗ ਸ਼ਬਦਾਵਲੀ ਦੀ ਵਰਤੋਂ ਨੂੰ ਲੈ ਕੇ ਨੋਟਿਸ ਜਾਰੀ ਕੀਤਾ ਹੈ।
ਦਿੱਗਜਾਂ ਨੇ ਜਤਾਇਆ ਇਤਰਾਜ਼
ਮਨੋਰੰਜਨ ਜਗਤ ਦੀਆਂ ਕਈ ਹਸਤੀਆਂ ਨੇ ਵੀ ਇਸ ਗਾਣੇ ਦੀ ਨਿਖੇਧੀ ਕੀਤੀ ਹੈ। ਮਸ਼ਹੂਰ ਗਾਇਕ ਅਰਮਾਨ ਮਲਿਕ ਨੇ ਇਸ ਗਾਣੇ ਨੂੰ ਗੀਤ-ਕਾਰੀ ਦੇ ਖੇਤਰ ਵਿੱਚ "ਗਿਰਾਵਟ ਦੀ ਨਵੀਂ ਮਿਸਾਲ" ਕਰਾਰ ਦਿੱਤਾ। ਇਸ ਦੇ ਨਾਲ ਹੀ ਸਾਬਕਾ ਭਾਰਤੀ ਕ੍ਰਿਕਟਰ ਹਰਭਜਨ ਸਿੰਘ ਨੇ ਵੀ ਸੋਸ਼ਲ ਮੀਡੀਆ ਰਾਹੀਂ ਇਸ ਗਾਣੇ ਦਾ ਸਖ਼ਤ ਵਿਰੋਧ ਕੀਤਾ ਹੈ। ਇਹ ਗਾਣਾ ਰਕੀਬ ਆਲਮ ਦੁਆਰਾ ਲਿਖਿਆ ਗਿਆ ਸੀ, ਪਰ ਹੁਣ ਯੂਟਿਊਬ 'ਤੇ ਇਹ ਵੀਡੀਓ ਉਪਲਬਧ ਨਹੀਂ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਆਸਕਰ 2026: 'ਵਨ ਬੈਟਲ ਆਫ਼ਟਰ ਅਦਰ' ਨੇ ਮਾਰੀ ਬਾਜ਼ੀ, 6 ਵੱਡੇ ਐਵਾਰਡ ਕੀਤੇ ਆਪਣੇ ਨਾਮ
NEXT STORY