ਨਵੀਂ ਦਿੱਲੀ– ਭਾਰਤੀ ਸਕਿਓਰਿਟੀ ਅਤੇ ਐਕਸਚੇਂਜ ਬੋਰਡ (ਸੇਬੀ) ਨੇ ਆਪਣੇ ਕਾਰਜਕਾਰੀ ਡਾਇਰੈਕਟਰਾਂ ਦੀਆਂ ਅਸਾਮੀਆਂ ਭਰਨ ਨਾਲ ਸਬੰਧਤ ਨਿਯਮਾਂ ’ਚ ਸੋਧ ਕੀਤੀ ਹੈ। ਸੇਬੀ ਵਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਨਵੇਂ ਨਿਯਮਾਂ ਦੇ ਤਹਿਤ ਕਾਰਜਕਾਰੀ ਡਾਇਰੈਕਟਰਾਂ ਦੀਆਂ ਕੁੱਲ ਅਸਾਮੀਆਂ ’ਚੋਂ ਦੋ-ਤਿਹਾਈ ਅੰਦਰੂਨੀ ਉਮੀਦਵਾਰਾਂ ਨਾਲ ਭਰੀਆਂ ਜਾਣਗੀਆਂ। ਬਾਕੀ ਇਕ-ਤਿਹਾਈ ਅਤੇ ਤਿੰਨ ਤੋਂ ਵੱਧ ਨਹੀਂ, ਅਹੁਦਿਆਂ ’ਤੇ ਡੈਪੂਟੇਸ਼ਨ ਜਾਂ ਠੇਕੇ ਦੇ ਆਧਾਰ ’ਤੇ ਨਿਯੁਕਤੀ ਕੀਤੀ ਜਾਵੇਗੀ। ਇਸ ਬਾਰੇ ਰੈਗੂਲੇਟਰ ਨੇ ਆਪਣੇ ਕਰਮਚਾਰੀ ਸੇਵਾ ਨਿਯਮਾਂ ’ਚ ਬਦਲਾਅ ਕੀਤਾ ਹੈ।
ਇਹ ਖ਼ਬਰ ਪੜ੍ਹੋ- ਰੋਮਾਂਚਕ ਮੁਕਾਬਲੇ 'ਚ ਇਕ ਦੌੜ ਤੋਂ ਖੁੰਝਿਆ ਵਿੰਡੀਜ਼, ਇੰਗਲੈਂਡ ਨੇ ਸੀਰੀਜ਼ 'ਚ ਕੀਤੀ ਬਰਾਬਰੀ
ਹੁਣ ਤੱਕ ਕੁੱਲ ਕਾਰਜਕਾਰੀ ਡਾਇਰੈਕਟਰਾਂ ਦੇ ਅਹੁਦਿਆਂ ’ਚੋਂ 50 ਫੀਸਦੀ ਅੰਦਰੂਨੀ ਉਮੀਦਵਾਰਾਂ ਰਾਹੀਂ ਭਰੇ ਜਾਂਦੇ ਸਨ ਅਤੇ ਬਾਕੀ 50 ਫੀਸਦੀ ਦੀ ਨਿਯੁਕਤੀ ਡੈਪੂਟੇਸ਼ਨ ਜਾਂ ਠੇਕੇ ’ਤੇ ਕੀਤੀ ਜਾਂਦੀ ਸੀ। ਸੇਬੀ ਨੇ ਇਸ ਤੋਂ ਪਹਿਲਾਂ ਇਸੇ ਮਹੀਨੇ ਭਰਤੀ ਮੁਹਿੰਮ ਸ਼ੁਰੂ ਕੀਤੀ ਸੀ ਅਤੇ ਸੀਨੀਅਰ ਪੱਧਰ ਦੇ 120 ਕਾਰਜਕਾਰੀਆਂ ਦੀ ਨਿਯੁਕਤੀ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ। ਰੈਗੂਲੇਟਰ ਆਪਣੀ ਭੂਮਿਕਾ ਨੂੰ ਬਿਹਤਰ ਤਰੀਕੇ ਨਾਲ ਨਿਭਾਉਣ ਲਈ ਕਰਮਚਾਰੀਆਂ ਦੀ ਗਿਣਤੀ ਵਧਾ ਰਿਹਾ ਹੈ। ਸੇਬੀ ਦੀ ਯੋਜਨਾ ਕਾਨੂੰਨੀ ਤੋਂ ਇਲਾਵਾ ਆਈ. ਟੀ. ਮਾਹਰਾਂ, ਖੋਜਕਾਰਾਂ ਅਤੇ ਆਮ ਪ੍ਰਸਾਸ਼ਨ ਦੇ ਹੋਰ ਅਧਿਕਾਰੀਆਂ ਦੀ ਨਿਯੁਕਤੀ ਦੀ ਹੈ।
ਇਹ ਖ਼ਬਰ ਪੜ੍ਹੋ- ਮੇਦਵੇਦੇਵ ਤੇ ਕੋਲਿੰਸ ਆਸਟਰੇਲੀਆਈ ਓਪਨ ਦੇ ਕੁਆਰਟਰ ਫਾਈਨਲ 'ਚ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਟਾਟਾ ਮੋਟਰਸ ਨੂੰ ਵਾਧੇ ਦੀ ਰਫਤਾਰ 2022 ਵਿਚ ਵੀ ਜਾਰੀ ਰਹਿਣ ਦੀ ਉਮੀਦ, ਉਤਪਾਦਨ ਵਧਾਏਗੀ
NEXT STORY