ਨਵੀਂ ਦਿੱਲੀ- ਬਾਜ਼ਾਰ ਵਿਚ ਹਲਕੀ-ਫੁਲਕੀ ਤੇਜ਼ੀ ਵਿਚਕਾਰ ਮੈਟਲ ਸਟਾਕਸ ਵਿਚ ਨਿਵੇਸ਼ਕਾਂ ਦੀ ਖ਼ਰੀਦਦਾਰੀ ਜਾਰੀ ਹੈ। ਟਾਟਾ ਸਟੀਲ ਦੇ ਨਤੀਜੇ ਸ਼ਾਨਦਰ ਰਹਿਣ ਮਗਰੋਂ ਪਿਛਲੇ ਕਾਰੋਬਾਰੀ ਦਿਨ ਮੈਟਲ ਸ਼ੇਅਰਾਂ ਵਿਚ ਜ਼ਬਰਦਸਤ ਤੇਜ਼ੀ ਦਿਸੀ। ਇਸ ਵਿਚਕਾਰ 'ਇਕਰਾ' ਨੇ ਕਿਹਾ ਹੈ ਕਿ ਚੀਨ ਵੱਲੋਂ ਹਾਲ ਹੀ ਵਿਚ 146 ਸਟੀਲ ਉਤਪਾਦਾਂ 'ਤੇ ਵਾਪਸ ਲਈ ਗਈ 13 ਫ਼ੀਸਦੀ ਬਰਾਮਦ ਛੋਟ ਅਤੇ ਕੌਮਾਂਤਰੀ ਸਟੀਲ ਕੀਮਤਾਂ ਵਿਚ ਤੇਜ਼ੀ ਕਾਰਨ ਭਾਰਤੀ ਸਟੀਲ ਕੰਪਨੀਆਂ ਨੂੰ ਆਉਣ ਵਾਲੀਆਂ ਤਿਮਾਹੀਆਂ ਦੌਰਾਨ ਬਰਾਮਦ ਵਿਚ ਫਾਇਦਾ ਮਿਲਣ ਦੀ ਸੰਭਾਵਨਾ ਹੈ।
ਇਕਰਾ ਵਿਚ ਕਾਰਪੋਰੇਟ ਸੈਕਟਰ ਰੇਟਿੰਗਸ ਦੇ ਸੀਨੀਅਰ ਉਪ ਮੁਖੀ ਅਤੇ ਗਰੁੱਪ ਹੈੱਡ ਜੈਯੰਤ ਰੌਏ ਨੇ ਕਿਹਾ, ''ਜ਼ਬਰਦਸਤ ਮੰਗ ਵਿਚਕਾਰ ਚੀਨ ਵੱਲੋਂ ਰਿਆਇਤਾਂ ਵਿਚ ਕਟੌਤੀ ਤੇ ਨਿਰਮਾਣ ਸਮਰੱਥਾ ਨੂੰ ਕੰਟਰੋਲ ਵਿਚ ਰੱਖਣ ਨਾਲ ਉਸ ਕੋਲ ਬਰਾਮਦ ਲਈ ਵਧੇਰੇ ਸਟੀਲ ਨਹੀਂ ਹੋਵੇਗਾ। ਨਤੀਜੇ ਵਜੋਂ, ਨੇੜਲੇ ਭਵਿੱਖ ਵਿਚ ਕੌਮਾਂਤਰੀ ਸਟੀਲ ਕੀਮਤਾਂ ਉੱਚੀਆਂ ਬਣੇ ਰਹਿਣ ਦੀ ਉਮੀਦ ਹੈ, ਜਿਸ ਦਾ ਫਾਇਦਾ ਭਾਰਤੀ ਸਟੀਲ ਕੀਮਤਾਂ ਨੂੰ ਮਿਲੇਗਾ।''
ਇਹ ਵੀ ਪੜ੍ਹੋ- AXIS ਬੈਂਕ ਵੱਲੋਂ FD ਦਰਾਂ 'ਚ ਤਬਦੀਲੀ, 1 ਲੱਖ 'ਤੇ ਇੰਝ ਕਮਾਓ ਮੋਟਾ ਪੈਸਾ
28 ਅਪ੍ਰੈਲ, 2021 ਨੂੰ ਚੀਨ ਨੇ ਹੌਟ ਰੋਲਡ ਕੋਇਲ ਸਮੇਤ 146 ਸਟੀਲ ਉਤਪਾਦਾਂ 'ਤੇ ਬਰਾਮਦ ਛੋਟਾਂ ਨੂੰ ਘਟਾਉਣ ਦਾ ਐਲਾਨ ਕੀਤਾ ਸੀ ਅਤੇ ਨਾਲ ਹੀ ਕਰੂਡ ਸਟੀਲ, ਲੋਹੇ ਅਤੇ ਸਕ੍ਰੈਪ 'ਤੇ ਦਰਾਮਦ ਡਿਊਟੀ ਵੀ 1 ਮਈ, 2021 ਤੋਂ ਜ਼ੀਰੋ ਕਰ ਦਿੱਤੀ। ਇਕਰਾ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਸ ਕਾਰਨ ਚੀਨੀ ਸਟੀਲ ਦੀ ਬਰਾਮਦ ਰਫ਼ਤਾਰ ਨਜ਼ਦੀਕੀ ਮਿਆਦ ਵਿਚ ਹੌਲੀ ਹੋਣ ਦੀ ਸੰਭਾਵਨਾ ਹੈ ਅਤੇ ਇਸ ਨਾਲ ਭਾਰਤੀ ਸਟੀਲ ਕੰਪਨੀਆਂ ਨੂੰ ਫਾਇਦਾ ਮਿਲੇਗਾ। ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਟਾਟਾ ਸਟੀਲ ਦਾ ਸਟਾਕ 7.43 ਫ਼ੀਸਦੀ ਦੀ ਬੜ੍ਹਤ ਨਾਲ ਬੀ. ਐੱਸ. ਈ. ਵਿਚ 1,182.35 ਰੁਪਏ 'ਤੇ ਅਤੇ ਸੇਲ ਦਾ 7.93 ਫ਼ੀਸਦੀ ਚੜ੍ਹ ਕੇ 144.25 ਰੁਪਏ 'ਤੇ ਬੰਦ ਹੋਇਆ ਹੈ।
ਇਹ ਵੀ ਪੜ੍ਹੋ- HDFC ਨੂੰ ਚੌਥੀ ਤਿਮਾਹੀ 'ਚ ਮੋਟਾ ਮੁਨਾਫਾ, ਨਿਵੇਸ਼ਕਾਂ ਨੂੰ ਡਿਵੀਡੈਂਡ ਦਾ ਤੋਹਫ਼ਾ
►ਨੋਟ- ਸਟਾਕ ਮਾਰਕੀਟ ਵਿਚ ਨਿਵੇਸ਼ ਜੋਖ਼ਮ ਭਰਿਆ ਹੁੰਦਾ ਹੈ।
ਹਵਾਈ ਯਾਤਰੀਆਂ ਲਈ ਖ਼ੁਸ਼ਖ਼ਬਰੀ! ਇਸ ਦਿਨ ਤੋਂ ਸ਼ੁਰੂ ਹੋਵੇਗੀ ਮੁੰਬਈ-ਲੰਡਨ ਉਡਾਣ
NEXT STORY