ਬਿਜ਼ਨੈੱਸ ਡੈਸਕ- ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਅਤੇ ਅਮਰੀਕਾ-ਇਰਾਨ ਵਿਚਾਲੇ ਚੱਲ ਰਹੇ ਤਣਾਅ ਕਾਰਨ ਮੰਗਲਵਾਰ ਨੂੰ ਸ਼ੁਰੂਆਤੀ ਕਾਰੋਬਾਰ ਦੌਰਾਨ ਭਾਰਤੀ ਸ਼ੇਅਰ ਬਾਜ਼ਾਰ ਦੇ ਦੋਵੇਂ ਪ੍ਰਮੁੱਖ ਸੂਚਕਾਂਕ 'ਸੈਂਸੈਕਸ' ਤੇ 'ਨਿਫਟੀ' 'ਚ ਭਾਰੀ ਗਿਰਾਵਟ ਦਰਜ ਕੀਤੀ ਗਈ। ਖ਼ਬਰ ਲਿਖੇ ਜਾਣ ਸਮੇਂ ਸੈਂਸੈਕਸ 367 ਅੰਕਾਂ ਦੀ ਗਿਰਾਵਟ ਨਾਲ 75,765 'ਤੇ ਟ੍ਰੇਡ ਕਰ ਰਿਹਾ ਸੀ, ਜਦਕਿ ਨਿਪਟੀ 100 ਅੰਕਾਂ ਦੀ ਗਿਰਾਵਟ ਨਾਲ 26,680 ਦੇ ਨੇੜੇ ਵਪਾਰ ਕਰ ਰਿਹਾ ਸੀ।
ਮਹਿੰਦਰਾ ਐਂਡ ਮਹਿੰਦਰਾ, ਟਰੈਂਟ, ਸਨ ਫਾਰਮਾ, ਐਕਸਿਸ ਬੈਂਕ, ਆਈ.ਸੀ.ਆਈ.ਸੀ.ਆਈ. ਬੈਂਕ ਅਤੇ ਟੀ.ਸੀ.ਐੱਸ. ਦੇ ਸ਼ੇਅਰਾਂ 'ਚ ਸਭ ਤੋਂ ਵੱਧ ਗਿਰਾਵਟ ਦਰਜ ਕੀਤੀ ਗਈ, ਜਦਕਿ ਭਾਰਤ ਇਲੈਕਟ੍ਰੌਨਿਕਸ (BEL), ਇਟਰਨਲ ਅਤੇ ਅਡਾਨੀ ਪੋਰਟਸ ਦੇ ਸ਼ੇਅਰਾਂ 'ਚ ਉਛਾਲ ਦੇਖਿਆ ਗਿਆ।
ਇਹ ਵੀ ਪੜ੍ਹੋ- ਭਾਰਤੀ ਪਾਸਪੋਰਟ ਹੋਲਡਰਾਂ ਲਈ ਵੱਡੀ ਖ਼ਬਰ ; ਇਸ ਦੇਸ਼ ਨੇ 60 ਤੋਂ ਘਟਾ ਕੇ 30 ਦਿਨ ਲਈ Visa Entry ਕੀਤੀ Free
ਅੰਤਰਰਾਸ਼ਟਰੀ ਬੈਂਚਮਾਰਕ 'ਬ੍ਰੈਂਟ ਕਰੂਡ' ਦੀ ਕੀਮਤ 0.54 ਫ਼ੀਸਦੀ ਵਧ ਕੇ 97.52 ਡਾਲਰ ਪ੍ਰਤੀ ਬੈਰਲ 'ਤੇ ਪਹੁੰਚ ਗਈ ਹੈ, ਜੋ ਕਿ ਅਮਰੀਕਾ-ਇਰਾਨ ਦੇ ਤਣਾਅ ਕਾਰਨ 'ਹੋਰਮੁਜ਼ ਰਾਹੀਂ ਤੇਲ ਦੀ ਸਪਲਾਈ ਪ੍ਰਭਾਵਿਤ ਹੋਣ ਦੇ ਡਰੋਂ ਵਧੀ ਹੈ।
ਜ਼ਿਕਰਯੋਗ ਹੈ ਕਿ ਏਸ਼ੀਆਈ ਬਾਜ਼ਾਰਾਂ 'ਚੋਂ ਦੱਖਣੀ ਕੋਰੀਆ ਦਾ 'ਕੋਸਪੀ', ਜਾਪਾਨ ਦਾ 'ਨਿੱਕੇਈ' ਅਤੇ ਚੀਨ ਦਾ 'ਐੱਸ.ਐੱਸ.ਈ.' ਵਾਧੇ 'ਚ ਰਹੇ, ਜਦਕਿ ਹਾਂਗਕਾਂਗ ਦੇ 'ਹੈਂਗ ਸੈਂਗ' 'ਚ ਵੀ ਗਿਰਾਵਟ ਦਰਜ ਕੀਤੀ ਗਈ। ਅਮਰੀਕੀ ਬਾਜ਼ਾਰ 'ਲੇਬਰ ਡੇ' ਦੀ ਛੁੱਟੀ ਕਾਰਨ ਬੰਦ ਸਨ।
ਇਹ ਵੀ ਪੜ੍ਹੋ- ਘਰ ਰਹਿ ਕੇ ਆਪਣੇ ਬੱਚੇ ਸਾਂਭੋ, ਮਿਲਣਗੇ 8.5 ਲੱਖ ਰੁਪਏ ! ਖ਼ਾਸ ਸਕੀਮ ਲਿਆਉਣ ਦੀ ਤਿਆਰੀ 'ਚ ਟਰੰਪ ਸਰਕਾਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸਰਕਾਰੀ ਮੁਲਾਜ਼ਮਾਂ ਦੀ ਬੱਲੇ-ਬੱਲੇ! 20% ਵਾਧੂ DA ਨਾਲ ਮਿਲੇਗੀ ਐਂਡਵਾਸ ਸੈਲਰੀ, ਸ਼ੁਭੇਂਦੂ ਸਰਕਾਰ ਦਾ ਵੱਡਾ ਐਲਾਨ
NEXT STORY