ਨਵੀਂ ਦਿੱਲੀ—ਭਾਰਤੀ ਮੁਕਾਬਲਾ ਕਮਿਸ਼ਨ (ਸੀ.ਸੀ.ਆਈ.) ਨੇ ਇੰਡੀਆਬੁਲਸ ਹਾਊਸਿੰਗ ਫਾਈਨਾਂਸ ਦੀ ਲਕਸ਼ਮੀ ਵਿਲਾਸ ਬੈਂਕ ਦੇ ਨਾਲ ਪ੍ਰਸਤਾਵਿਤ ਰਲੇਵੇਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇੰਡੀਆਬੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਅਪ੍ਰੈਲ 2019 'ਚ ਲਕਸ਼ਮੀ ਵਿਲਾਸ ਬੈਂਕ ਨੇ ਇੰਡੀਆਬੁਲਸ ਹਾਊਸਿੰਗ ਫਾਈਨਾਂਸ ਦੇ ਨਾਲ ਰਲੇਵੇਂ ਦਾ ਐਲਾਨ ਕੀਤਾ ਸੀ। ਇਸ ਦੇ ਉਦੇਸ਼ ਜ਼ਿਆਦਾ ਪੂੰਜੀ ਆਧਾਰ ਅਤੇ ਵਿਆਪਕ ਭੌਗੋਲਿਕ ਪਹੁੰਚ ਵਾਲਾ ਉੱਦਮ ਬਣਾਉਣਾ ਹੈ। ਇੰਡੀਆਬੁਲਸ ਹਾਊਸਿੰਗ ਫਾਈਨਾਂਸ ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਜਾਣਕਾਰੀ 'ਚ ਦੱਸਿਆ ਕਿ ਭਾਰਤੀ ਮੁਕਾਬਲਾ ਕਮਿਸ਼ਨ ਨੇ 20 ਜੂਨ 2019 ਨੂੰ ਹੋਈ ਆਪਣੀ ਮੀਟਿੰਗ 'ਚ ਰਲੇਵੇਂ ਦੇ ਪ੍ਰਸਤਾਵ 'ਤੇ ਵਿਚਾਰ ਕੀਤਾ ਅਤੇ ਉਸ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਲਕਸ਼ਮੀ ਵਿਲਾਸ ਬੈਂਕ ਦੇ ਨਿਰਦੇਸ਼ਕ ਮੰਡਲ ਨੇ ਬੈਂਕ ਦੇ ਇੰਡੀਆਬੁਲਸ ਹਾਊਸਿੰਗ ਦੇ ਨਾਲ ਰਲੇਵੇਂ ਨੂੰ ਮਨਜ਼ੂਰੀ ਦਿੱਤੀ ਸੀ। ਰਲੇਵਾਂ ਪ੍ਰਸਤਾਵ ਦੇ ਤਹਿਤ ਬੈਂਕ ਦੇ ਸ਼ੇਅਰਧਾਰਕਾਂ ਨੂੰ ਪ੍ਰਤੀ 100 ਸ਼ੇਅਰ ਦੇ ਬਦਲੇ ਇੰਡੀਆਬੁਲਸ ਦੇ 14 ਸ਼ੇਅਰ ਮਿਲਣਗੇ। ਦੋਵਾਂ ਕੰਪਨੀਆਂ ਦੇ ਰਲੇਵੇਂ ਨਾਲ ਬਣਨ ਵਾਲੀ ਸਾਂਝੀ ਇਕਾਈ 'ਚ ਕਰਮਚਾਰੀਆਂ ਦੀ ਗਿਣਤੀ 14,302 ਹੋਵੇਗੀ ਅਤੇ 2018-19 ਦੇ ਪਹਿਲਾਂ ਨੌ ਮਹੀਨੇ ਦੇ ਸਮੇਂ 'ਚ ਉਸ ਦਾ ਦਿੱਤਾ ਗਿਆ ਕਰਜ਼ 1.23 ਲੱਖ ਕਰੋੜ ਰੁਪਏ ਹੋਵੇਗਾ।
ਕਸਟਮ ਵਿਭਾਗ ਨੇ ਜ਼ਬਤ ਕੀਤਾ ਚਾਈਨੀਜ਼ ਕੰਪਨੀਆਂ ਦਾ ਮਾਲ, ਗੋਦਾਮ ਕੀਤਾ ਸੀਲ
NEXT STORY