ਜਿਊਰਿਖ/ਨਵੀਂ ਦਿੱਲੀ- ਸਵਿਟਜ਼ਰਲੈਂਡ (ਸਵਿਸ) ਦੇ ਬੈਂਕਾਂ ’ਚ ਭਾਰਤੀ ਲੋਕਾਂ ਅਤੇ ਅਦਾਰਿਆਂ ਦਾ ਜਮ੍ਹਾ ਪੈਸਾ 2018 ’ਚ ਲਗਭਗ 6 ਫ਼ੀਸਦੀ ਘਟ ਕੇ 95.5 ਕਰੋਡ਼ ਸਵਿਸ ਫਰੈਂਕ ਯਾਨੀ 6757 ਕਰੋਡ਼ ਰੁਪਏ ਰਹਿ ਗਿਆ ਹੈ। ਇਹ 2 ਦਹਾਕਿਆਂ ’ਚ ਇਸ ਦਾ ਦੂਜਾ ਨੀਵਾਂ ਪੱਧਰ ਹੈ। ਇਨ੍ਹਾਂ ’ਚ ਸਵਿਸ ਬੈਂਕਾਂ ਦੀਆਂ ਭਾਰਤੀ ਬ੍ਰਾਂਚਾਂ ਰਾਹੀਂ ਜਮ੍ਹਾ ਪੈਸਾ ਵੀ ਸ਼ਾਮਲ ਹੈ। ਸਵਿਸ ਨੈਸ਼ਨਲ ਬੈਂਕ (ਐੱਸ. ਐੱਨ. ਬੀ.) ਦੇ ਅੱਜ ਜਾਰੀ ਅੰਕੜਿਆਂ ’ਚ ਇਹ ਜਾਣਕਾਰੀ ਦਿੱਤੀ ਗਈ ਹੈ।
ਜਿਊਰਿਖ ਸਥਿਤ ਸਵਿਟਜ਼ਰਲੈਂਡ ਦੇ ਕੇਂਦਰੀ ਬੈਂਕਿੰਗ ਅਥਾਰਟੀ ਵੱਲੋਂ ਜਾਰੀ ਸਾਲਾਨਾ ਬੈਂਕਿੰਗ ਅੰਕੜਿਆਂ ਅਨੁਸਾਰ ਸਵਿਸ ਬੈਂਕਾਂ ’ਚ ਸਾਰੇ ਵਿਦੇਸ਼ੀ ਗਾਹਕਾਂ ਦਾ ਕੁਲ ਜਮ੍ਹਾ ਪੈਸਾ ਵੀ 2018 ’ਚ 4 ਫ਼ੀਸਦੀ ਘਟ ਕੇ 1400 ਅਰਬ ਸਵਿਸ ਫਰੈਂਕ ਯਾਨੀ 99 ਲੱਖ ਕਰੋਡ਼ ਰੁਪਏ ਰਹਿ ਗਿਆ। ਹਾਲਾਂਕਿ ਬੈਂਕ ਫਾਰ ਇੰਟਰਨੈਸ਼ਨਲ ਸੈਟਲਮੈਂਟ (ਬੀ. ਆਈ. ਐੱਸ.) ਦੇ ‘ਟਿਕਾਣੇ’ ਦੇ ਹਿਸਾਬ ਨਾਲ ਬੈਂਕਿੰਗ ਅੰਕੜਿਆਂ ਅਨੁਸਾਰ ਸਵਿਸ ਬੈਂਕਾਂ ’ਚ ਭਾਰਤੀ ਲੋਕਾਂ ਦਾ ਜਮ੍ਹਾ ਪੈਸਾ 2018 ’ਚ ਜ਼ਿਆਦਾ ਯਾਨੀ 11 ਫ਼ੀਸਦੀ ਘਟਿਆ ਹੈ। ਭਾਰਤ ਅਤੇ ਸਵਿਟਜ਼ਰਲੈਂਡ ਦੀ ਸਰਕਾਰ ਨੇ ਪਿਛਲੇ ਸਾਲ ਕਿਹਾ ਸੀ ਕਿ ਇਹ ਭਾਰਤੀਆਂ ਦੇ ਇੱਥੇ ਦੇ ਬੈਂਕਾਂ ’ਚ ਜਮ੍ਹਾ ਪੈਸੇ ਦੇ ਮੁਲਾਂਕਣ ਦਾ ਜ਼ਿਆਦਾ ਭਰੋਸੇਯੋਗ ਹੱਲ ਹੈ।
ਸਹਿਕਾਰੀ ਬੈਂਕਾਂ ਵਲੋਂ ਈ-ਸਟੈਂਪ ਪੇਪਰ, ਈ-ਰਜਿਸਟ੍ਰੇਸ਼ਨ ਅਤੇ ਈ-ਕੋਰਟ ਫੀਸ ਸੇਵਾਵਾਂ ਦੇਣ ਦੀ ਸ਼ੁਰੂਆਤ
NEXT STORY