ਨਵੀਂ ਦਿੱਲੀ –ਭਾਰਤ ’ਚ ਡਿਜੀਟਲ ਭੁਗਤਾਨ ’ਚ ਵਾਧੇ ਦੇ ਬਾਵਜੂਦ ਭਾਰਤੀਆਂ ਦਰਮਿਆਨ ਪਹਿਲੀ ਪਸੰਦ ਅਜੇ ਵੀ ਨਕਦੀ ਭੁਗਤਾਨ ਬਣੀ ਹੋਈ ਹੈ। ਇਕ ਵਾਰ ’ਚ ਭਾਰਤੀ ਏ. ਟੀ. ਐੱਮ. ਤੋਂ ਔਸਤਨ ਕਰੀਬ 5,000 ਰੁਪਏ ਕੱਢ ਰਹੇ ਹਨ। ਏ. ਟੀ. ਐੱਮ. ਤੋਂ ਨਕਦੀ ’ਚ ਨਵਾਂ ਰਿਕਾਰਡ ਬਣਾ ਦਿੱਤਾ ਹੈ।
ਅਗਸਤ ਮਹੀਨੇ ’ਚ ਲੋਕਾਂ ਨੇ ਇਕ ਵਾਰ ’ਚ ਏ. ਟੀ. ਐੱਮ. ਤੋਂ ਔਸਤਨ 4959 ਰੁਪਏ ਕੱਢੇ ਹਨ। ਲੋਕਾਂ ਨੇ ਆਪਣੇ ਡੈਬਿਟ ਕਾਰਡ ਤੋਂ ਕਰੀਬ 26 ਲੱਖ ਕਰੋੜ ਰੁਪਏ ਦੀ ਰਿਕਾਰਡ ਨਿਕਾਸੀ ਕੀਤੀ ਹੈ। ਡਿਜੀਟਲ ਪੇਮੈਂਟ ’ਚ ਵਾਧਾ ਹੈ ਅਤੇ ਯੂ. ਪੀ. ਆਈ. ਟ੍ਰਾਂਜੈਕਸ਼ਨ ਨੇ ਵੀ 2 ਅਰਬ ਰੁਪਏ ਦਾ ਅੰਕੜਾ ਛੂਹ ਲਿਆ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਭਾਰਤ ’ਚ ਨਕਦੀ ਦਾ ਉਤਸ਼ਾਹ ਬਰਕਰਾਰ ਹੈ।
ਪਿਛਲੇ ਸਾਲ ਨਵੰਬਰ ਦੇ ਮੁਕਾਬਲੇ ਨਕਦ ਨਿਕਾਸੀ ’ਚ ਲਗਭਗ 10 ਫ਼ੀਸਦੀ ਦਾ ਵਾਧਾ ਹੋਇਆ ਹੈ। ਇਸ ’ਚ ਯੂ. ਪੀ. ਆਈ. ਭੁਗਤਾਨ ’ਚ ਵੀ ਕਰੀਬ 20 ਫੀਸਦੀ ਦੀ ਬੜ੍ਹਤ ਦੇਖਣ ਨੂੰ ਮਿਲੀ ਹੈ। ਕੋਰੋਨਾ ਤੋਂ ਬਾਅਦ ਦੇਸ਼ ਭਰ ’ਚ ਲਾਕਡਾਊਨ ਕਾਰਣ ਮਾਰਚ ਦੇ ਅਖੀਰ ’ਚ ਅਤੇ ਅਪ੍ਰੈਲ-ਮਈ ’ਚ ਨਕਦੀ ਕਢਾਉਣ ’ਚ ਵੱਡੀ ਗਿਰਾਵਟ ਦੇਖਣ ਨੂੰ ਮਿਲੀ, ਪਰ ਜੂਨ ਦੇ ਮਹੀਨੇ ਤੋਂ ਨਕਦੀ ਕਢਾਉਣ ਫਿਰ ਤੋਂ ਵਧਣਾ ਸ਼ੁਰੂ ਹੋ ਗਿਆ।
ਗੂਗਲ, ਫੇਸਬੁੱਕ ’ਤੇ ਟੈਕਸ ਦੇ ਬਦਲੇ 'ਚ USA ਭਾਰਤ ’ਤੇ ਲਾ ਸਕਦੈ ਟੈਰਿਫ
NEXT STORY