ਨਵੀਂ ਦਿੱਲੀ— ਸਸਤੀ ਉਡਾਣ ਸੇਵਾਵਾਂ ਦੇਣ ਵਾਲੀ ਕੰਪਨੀ ਇੰਡੀਗੋ ਨੇ ਇੰਜਣਾਂ 'ਚ ਗੜਬੜੀ ਕਾਰਨ ਆਪਣੇ 3 ਏ-320 ਨਿਓ ਜਹਾਜ਼ਾਂ ਨੂੰ ਸੰਚਾਲਨ ਤੋਂ ਬਾਹਰ ਕਰ ਦਿੱਤਾ ਹੈ। ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (ਡੀ. ਜੀ. ਸੀ. ਏ.) ਦੇ ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਇਨ੍ਹਾਂ ਤਿੰਨਾਂ ਜਹਾਜ਼ਾਂ 'ਚ ਪ੍ਰੈਟ ਐਂਡ ਵ੍ਹੀਟਨੀ ਦੇ ਇੰਜਣ ਲੱਗੇ ਹਨ। ਕੰਪਨੀ ਨੇ ਇਹ ਫੈਸਲਾ ਯੂਰਪੀ ਹਵਾਬਾਜ਼ੀ ਸੁਰੱਖਿਆ ਰੈਗੂਲੇਟਰੀ (ਈ. ਏ. ਐੱਸ. ਏ.) ਦੇ ਨਿਰਦੇਸ਼ ਤੋਂ ਬਾਅਦ ਕੀਤਾ ਹੈ।
ਅਧਿਕਾਰੀ ਨੇ ਦੱਸਿਆ ਕਿ ਈ. ਏ. ਐੱਸ. ਏ. ਨੇ ਏ-320 ਨਿਓ ਜਹਾਜ਼ਾਂ ਲਈ ਐਮਰਜੈਂਸੀ ਨਿਰਦੇਸ਼ ਜਾਰੀ ਕੀਤੇ। ਇਹ ਪੀ. ਡਬਲਯੂ. 1100 ਦੇ ਖਾਸ ਨੰਬਰ ਇੰਜਣ ਵਾਲੇ ਜਹਾਜ਼ਾਂ ਲਈ ਜਾਰੀ ਕੀਤੇ ਗਏ ਹਨ। ਅਧਿਕਾਰੀ ਨੇ ਕਿਹਾ ਕਿ ਇਹ ਨਿਰਦੇਸ਼ ਏ-320 ਨਿਓ ਲੜੀ ਦੇ ਜਹਾਜ਼ਾਂ 'ਚ ਇਸ ਤਰ੍ਹਾਂ ਦੇ ਇੰਜਣਾਂ ਦੇ ਉਡਾਣ ਦੌਰਾਨ ਬੰਦ ਹੋ ਜਾਣ ਜਾਂ ਉਡਾਣ ਨਾ ਭਰਨ ਦੇ ਘਟਨਾਚੱਕਰਾਂ ਨੂੰ ਧਿਆਨ 'ਚ ਰੱਖਦੇ ਹੋਏ ਜਾਰੀ ਕੀਤੇ ਗਏ ਹਨ। ਇਸ ਤੋਂ ਪਹਿਲਾਂ ਏਅਰਬੱਸ ਨੇ ਵੀ ਚਿਤਾਵਨੀ ਜਾਰੀ ਕਰ ਕੇ ਅਜਿਹੇ ਪ੍ਰਭਾਵਿਤ ਇੰਜਣਾਂ ਨੂੰ ਬਦਲਣ ਦੀ ਸਹੂਲਤ ਦੇਣ ਲਈ ਕਿਹਾ ਸੀ। ਡੀ. ਜੀ. ਸੀ. ਏ. ਦੇ ਅਧਿਕਾਰੀ ਅਨੁਸਾਰ ਇੰਡੀਗੋ ਕੋਲ ਅਜਿਹੇ 3 ਜਹਾਜ਼ ਹਨ, ਜਿਨ੍ਹਾਂ ਨੂੰ ਫਿਲਹਾਲ ਉਡਾਣ ਕਾਰਜਾਂ ਤੋਂ ਹਟਾ ਦਿੱਤਾ ਗਿਆ ਹੈ।
ਡੀ. ਜੀ. ਸੀ. ਏ. ਦੇ ਅਧਿਕਾਰੀ ਨੇ ਦੱਸਿਆ ਕਿ ਇੰਡੀਗੋ ਦੀ ਤਾਜ਼ਾ ਸਮੱਸਿਆ ਇਸ ਦੇ ਏ-320 ਨਿਓ ਜਹਾਜ਼ਾਂ 'ਚ ਇਸ ਤੋਂ ਪਹਿਲਾਂ ਆਈ ਸਮੱਸਿਆ ਤੋਂ ਵੱਖ ਹੈ। ਉਨ੍ਹਾਂ ਸਮੱਸਿਆਵਾਂ ਦਾ ਹੱਲ ਕਰ ਲਿਆ ਗਿਆ ਹੈ। ਇਕ ਵੱਖ ਬਿਆਨ 'ਚ ਪ੍ਰੈਟ ਐਂਡ ਵ੍ਹੀਟਨੀ ਨੇ ਕਿਹਾ ਕਿ ਏਅਰਬੱਸ ਦੇ ਸਹਿਯੋਗ ਨਾਲ ਉਸ ਨੇ ਗਾਹਕ ਹਵਾਬਾਜ਼ੀ ਕੰਪਨੀਆਂ ਨਾਲ ਸੰਪਰਕ ਬਣਾਇਆ ਹੋਇਆ ਹੈ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰ ਰਹੀ ਹੈ। ਦੇਸ਼ 'ਚ ਇੰਡੀਗੋ ਅਤੇ ਗੋ-ਏਅਰ ਹੀ ਅਜਿਹੀਆਂ ਹਵਾਬਾਜ਼ੀ ਕੰਪਨੀਆਂ ਹਨ, ਜੋ ਪ੍ਰੈਟ ਐਂਡ ਵ੍ਹੀਟਨੀ ਦੇ ਏ-320 ਨਿਓ ਜਹਾਜ਼ਾਂ ਦਾ ਇਸਤੇਮਾਲ ਕਰਦੀਆਂ ਹਨ। ਗੋ ਏਅਰ ਕੋਲ 3 ਏ-320 ਨਿਓ ਜਹਾਜ਼ ਹਨ, ਜਿਨ੍ਹਾਂ ਬਾਰੇ ਕੰਪਨੀ ਦਾ ਕਹਿਣਾ ਹੈ ਕਿ ਉਸ ਦੇ 2 ਜਹਾਜ਼ਾਂ 'ਚ ਪ੍ਰੈਟ ਐਂਡ ਵ੍ਹੀਟਨੀ ਦੇ ਇੰਜਣ ਲੱਗੇ ਹਨ ਪਰ ਇਨ੍ਹਾਂ 'ਚੋਂ ਕਿਸੇ ਨੂੰ ਵੀ ਸੰਚਾਲਨ ਤੋਂ ਬਾਹਰ ਕਰਨ ਦੀ ਲੋੜ ਨਹੀਂ ਹੈ।
ਵਾਰੰਟੀ ਦੌਰਾਨ ਖਰਾਬ ਫੋਨ ਨਹੀਂ ਹੋਇਆ ਠੀਕ, ਹੁਣ ਕੰਪਨੀ ਦੇਵੇਗੀ ਮੋਬਾਇਲ ਦੀ ਕੀਮਤ
NEXT STORY