ਨਵੀਂ ਦਿੱਲੀ — ਦੇਸ਼ ਦੀ ਏਅਰਲਾਈਨ ਕੰਪਨੀ ਇੰਡੀਗੋ ਨੇ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (ਡੀ.ਜੀ.ਸੀ.ਏ.) ਤੋਂ ਬੋਇੰਗ 777 ਜਹਾਜ਼ ਨੂੰ ਚਾਲਕ ਦਲ ਦੇ ਨਾਲ ਲੀਜ਼ 'ਤੇ ਲੈਣ ਦੀ ਇਜਾਜ਼ਤ ਮੰਗੀ ਹੈ। ਇਸ ਜਹਾਜ਼ ਦੀ ਵਰਤੋਂ ਦਿੱਲੀ-ਇਸਤਾਂਬੁਲ ਰੂਟ 'ਤੇ ਕੀਤੀ ਜਾਵੇਗੀ। ਇਹ ਪਹਿਲੀ ਵਾਰ ਹੋਵੇਗਾ ਜਦੋਂ ਇੰਡੀਗੋ ਆਪਣੇ ਬੇੜੇ ਵਿੱਚ ਵੱਡੇ ਆਕਾਰ ਦਾ ਜਹਾਜ਼ ਸ਼ਾਮਲ ਕਰੇਗੀ। ਇੰਡੀਗੋ ਨੇ ਇਹ ਕਦਮ ਅਜਿਹੇ ਸਮੇਂ ਚੁੱਕਿਆ ਹੈ ਜਦੋਂ ਗਲੋਬਲ ਸਪਲਾਈ ਚੇਨ ਮੁੱਦੇ ਕਾਰਨ ਜਹਾਜ਼ਾਂ ਦੀ ਸਪਲਾਈ ਪ੍ਰਭਾਵਿਤ ਹੋ ਰਹੀ ਹੈ।
ਇਹ ਵੀ ਪੜ੍ਹੋ : ਗਰੀਬਾਂ ਨੂੰ ਮੁਫ਼ਤ ਮਿਲਦੀ ਰਹੇਗੀ ਕਣਕ, ਭਾਰਤ ਸਰਕਾਰ ਦੇ ਪੂਲ ਚ ਅਨਾਜ ਦਾ ਲੌੜੀਂਦਾ ਭੰਡਾਰ ਮੌਜੂਦ
ਡੀਜੀਸੀਏ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਏਅਰਲਾਈਨ ਵੈੱਟ ਲੀਜ਼ 'ਤੇ ਦੋ ਜਹਾਜ਼ ਲਵੇਗੀ। ਇਸ ਤੋਂ ਪਹਿਲਾਂ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਭਾਰਤੀ ਏਅਰਲਾਈਨ ਕੰਪਨੀਆਂ ਨੂੰ ਚਾਲਕ ਦਲ ਦੇ ਨਾਲ ਵੱਡੇ ਆਕਾਰ ਦੇ ਜਹਾਜ਼ਾਂ ਨੂੰ ਇੱਕ ਸਾਲ ਤੱਕ ਲੀਜ਼ 'ਤੇ ਦੇਣ ਦੀ ਇਜਾਜ਼ਤ ਦਿੱਤੀ ਸੀ। ਇਸ ਦੇ ਪਿੱਛੇ ਉਦੇਸ਼ ਦੇਸ਼ ਨੂੰ ਹਵਾਈ ਆਵਾਜਾਈ ਦਾ ਅੰਤਰਰਾਸ਼ਟਰੀ ਹੱਬ ਬਣਾਉਣਾ ਹੈ।
ਏਅਰਲਾਈਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਬੀ 777 ਜਹਾਜ਼ਾਂ ਨੂੰ ਲੀਜ਼ ਦੇ ਆਧਾਰ 'ਤੇ ਸ਼ਾਮਲ ਕਰਨ ਲਈ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਤੋਂ ਸਿਧਾਂਤਕ ਪ੍ਰਵਾਨਗੀ ਪ੍ਰਾਪਤ ਕਰਨ ਤੋਂ ਬਾਅਦ, ਇੰਡੀਗੋ ਨੇ ਹੁਣ ਨਿਰਧਾਰਤ ਪ੍ਰਕਿਰਿਆ ਦੇ ਅਨੁਸਾਰ ਅੰਤਿਮ ਮਨਜ਼ੂਰੀ ਲਈ ਡੀਜੀਸੀਏ ਨੂੰ ਅਰਜ਼ੀ ਦਿੱਤੀ ਹੈ। ਇੰਡੀਗੋ ਨੇ ਕਿਹਾ ਕਿ ਉਹ ਜਲਦੀ ਹੀ ਸਾਰੀਆਂ ਮਨਜ਼ੂਰੀਆਂ ਲੈਣ ਲਈ ਜ਼ਰੂਰੀ ਕਦਮ ਚੁੱਕ ਰਹੀ ਹੈ। "ਇਹ ਜਹਾਜ਼ ਹੋਣ ਨਾਲ ਅਸੀਂ ਆਪਣੇ ਛੋਟੇ A321 ਫਲੀਟ ਦੀ ਬਿਹਤਰ ਵਰਤੋਂ ਕਰ ਸਕਾਂਗੇ।"
ਇਹ ਵੀ ਪੜ੍ਹੋ : ਹੁਣ ਆਪਣੇ ਦਾਲ-ਚੌਲ ਅਤੇ ਪ੍ਰੋਸੈਸਡ ਫੂਡ ਵੇਚੇਗਾ ਰਿਲਾਇੰਸ, ਲਾਂਚ ਕੀਤਾ ਨਵਾਂ ਬ੍ਰਾਂਡ ‘ਇੰਡੀਪੈਂਡੈਂਸ’
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਰਿਪੋਰਟ : ਚੀਨ ਤੋਂ 82 ਦੇਸ਼ ਸਭ ਤੋਂ ਵੱਧ ਪ੍ਰਭਾਵਿਤ, ਪਾਕਿਸਤਾਨ ਪਹਿਲੇ ਨੰਬਰ 'ਤੇ
NEXT STORY