ਨਵੀਂ ਦਿੱਲੀ-ਨਿਰਮਾਣ ਤੇ ਮਾਈਨਿੰਗ ਖੇਤਰ ਦੇ ਬਿਹਤਰ ਪ੍ਰਦਰਸ਼ਨ ਕਾਰਨ ਅਪ੍ਰੈਲ ਮਹੀਨੇ 'ਚ ਉਦਯੋਗਕ ਉਤਪਾਦਨ (ਆਈ. ਆਈ. ਪੀ.) ਦੀ ਵਾਧਾ ਦਰ ਵਧ ਕੇ 4.9 ਫ਼ੀਸਦੀ 'ਤੇ ਪਹੁੰਚ ਗਈ। ਪਿਛਲੇ ਸਾਲ ਇਸ ਮਹੀਨੇ 'ਚ ਉਦਯੋਗਕ ਉਤਪਾਦਨ 3.2 ਫ਼ੀਸਦੀ ਵਧਿਆ ਸੀ ਅਤੇ ਇਸ ਸਾਲ ਮਾਰਚ 'ਚ ਉਦਯੋਗਕ ਉਤਪਾਦਨ ਦੀ ਵਾਧਾ ਦਰ 4.4 ਫ਼ੀਸਦੀ ਰਹੀ ਸੀ। ਅੰਕੜਿਆਂ ਅਨੁਸਾਰ ਉਦਯੋਗਕ ਉਤਪਾਦਨ ਸੂਚਕ ਅੰਕ 'ਚ 77 ਫ਼ੀਸਦੀ ਭਾਰਾ ਪੱਲੜਾ ਰੱਖਣ ਵਾਲੇ ਨਿਰਮਾਣ ਖੇਤਰ ਦਾ ਪ੍ਰਦਰਸ਼ਨ ਅਪ੍ਰੈਲ 'ਚ ਕਾਫ਼ੀ ਵਧੀਆ ਰਿਹਾ। ਅਪ੍ਰੈਲ 'ਚ ਨਿਰਮਾਣ ਖੇਤਰ ਦਾ ਉਤਪਾਦਨ ਪਿਛਲੇ ਸਾਲ ਦੇ ਸਮਾਨ ਮਹੀਨੇ ਦੇ ਮੁਕਾਬਲੇ 5.2 ਫ਼ੀਸਦੀ ਵਧਿਆ। ਅਪ੍ਰੈਲ 2017 'ਚ ਨਿਰਮਾਣ ਖੇਤਰ ਦੀ ਵਾਧਾ ਦਰ 2.9 ਫ਼ੀਸਦੀ ਰਹੀ ਸੀ। ਇਸੇ ਤਰ੍ਹਾਂ ਅਪ੍ਰੈਲ 'ਚ ਮਾਈਨਿੰਗ ਖੇਤਰ ਦੀ ਵਾਧਾ ਦਰ 5.1 ਫ਼ੀਸਦੀ ਰਹੀ, ਜੋ ਇਕ ਸਾਲ ਪਹਿਲਾਂ ਇਸੇ ਮਹੀਨੇ 'ਚ 3 ਫ਼ੀਸਦੀ ਰਹੀ ਸੀ। ਹਾਲਾਂਕਿ ਸਮੀਖਿਆ ਅਧੀਨ ਮਹੀਨੇ 'ਚ ਬਿਜਲੀ ਖੇਤਰ ਦੀ ਵਾਧਾ ਦਰ ਘਟ ਕੇ 2.1 ਫ਼ੀਸਦੀ ਰਹਿ ਗਈ ਜੋ ਇਕ ਸਾਲ ਪਹਿਲਾਂ ਇਸੇ ਮਹੀਨੇ 'ਚ 5.4 ਫ਼ੀਸਦੀ ਰਹੀ ਸੀ।
ਸੰਕਟ 'ਚ ਨਿੱਜੀ ਨਿਵੇਸ਼, ਰੋਜ਼ਗਾਰ ਸਿਰਜਣ ਰੁਕਿਆ : ਚਿਦਾਂਬਰਮ
NEXT STORY