ਨਵੀਂ ਦਿੱਲੀ -ਕਾਂਗਰਸ ਦੇ ਸੀਨੀ. ਨੇਤਾ ਤੇ ਸਾਬਕਾ ਵਿੱਤ ਮੰਤਰੀ ਪੀ. ਚਿਦਾਂਬਰਮ ਨੇ ਦੇਸ਼ ਦੀ ਅਰਥਵਿਵਸਥਾ ਦੀ ਮੌਜੂਦਾ ਸਥਿਤੀ ਨੂੰ ਲੈ ਕੇ ਅੱਜ ਸਰਕਾਰ ਨੂੰ ਫਿਰ ਤੋਂ ਘੇਰਿਆ ਅਤੇ ਦੋਸ਼ ਲਾਇਆ ਕਿ ਨਿੱਜੀ ਨਿਵੇਸ਼ ਸੰਕਟ 'ਚ ਹੈ ਤੇ ਰੋਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਨਹੀਂ ਹੋ ਰਹੇ ਹਨ। ਚਿਦਾਂਬਰਮ ਨੇ ਟਵੀਟ ਕਰ ਕੇ ਕਿਹਾ, ''ਉਦਯੋਗ ਲਈ ਕ੍ਰੈਡਿਟ ਵਾਧਾ ਨਾ ਹੋਣ ਜਾਂ ਘੱਟ ਕ੍ਰੈਡਿਟ ਵਾਧੇ ਦਾ ਮਤਲਬ ਹੈ ਕਿ ਨਿੱਜੀ ਨਿਵੇਸ਼ ਸੰਕਟ 'ਚ ਹੈ ਅਤੇ ਨੌਕਰੀਆਂ ਪੈਦਾ ਨਹੀਂ ਹੋ ਰਹੀਆਂ ਹਨ। ਕੀ ਕੋਈ ਇਸ ਤੋਂ ਇਨਕਾਰ ਕਰ ਸਕਦਾ ਹੈ?'' ਉਨ੍ਹਾਂ ਕਿਹਾ, ''ਸਤੰਬਰ 2016 ਤੇ ਅਪ੍ਰੈਲ 2018 ਦੇ ਦਰਮਿਆਨ ਉਦਯੋਗ ਲਈ ਕ੍ਰੈਡਿਟ ਵਾਧਾ 20 ਮਹੀਨਿਆਂ 'ਚੋਂ 13 'ਚ ਨਾਂਹ-ਪੱਖੀ ਸੀ।'' ਚਿਦਾਂਬਰਮ ਨੇ ਕਿਹਾ, ''ਬਾਕੀ 7 ਮਹੀਨਿਆਂ 'ਚ ਔਸਤ ਮਹੀਨਾਵਾਰੀ ਕ੍ਰੈਡਿਟ ਵਾਧਾ ਦਰ 1.1 ਫ਼ੀਸਦੀ ਸੀ। ਹੁਣ ਤੁਸੀਂ ਸਮਝ ਗਏ ਹੋਵੋਗੇ ਕਿ ਨੌਜਵਾਨਾਂ ਨੂੰ ਸੰਗਠਿਤ ਉਦਯੋਗਕ ਖੇਤਰ 'ਚ ਸਥਾਈ ਨੌਕਰੀਆਂ ਕਿਉਂ ਨਹੀਂ ਮਿਲ ਰਹੀਆਂ।''
ਸਪਾਈਸ ਜੈੱਟ ਨੇ ਸ਼ੁਰੂ ਕੀਤੀ ਸਪਾਈਸ ਸਟਾਰ ਅਕਾਦਮੀ
NEXT STORY