ਚੰਡੀਗੜ੍ਹ (ਰਸ਼ਮੀ) : ਪੰਜਾਬ ਯੂਨੀਵਰਸਿਟੀ (ਪੀ.ਯੂ.) ਅਤੇ ਇਸ ਨਾਲ ਨਾਲ ਸਬੰਧਤ ਕਾਲਜਾਂ ਦੀਆਂ ਹਰ ਸਾਲ ਪ੍ਰੀਖਿਆ ਫੀਸਾਂ ਵੱਧਦੀਆਂ ਹਨ। ਹਰ ਵਾਰ ਵਾਂਗ ਇਸ ਵਾਰ ਵੀ ਕਰੀਬ ਪੰਜ ਫ਼ੀਸਦੀ ਫੀਸ ਵਾਧੇ ਦਾ ਸ਼ਡਿਊਲ ਜਾਰੀ ਕੀਤਾ ਗਿਆ ਹੈ। ਪਿਛਲੇ ਸਾਲ 2024-25 ਸੈਸ਼ਨ ਤੋਂ 2025-26 ਸੈਸ਼ਨ ਲਈ ਪ੍ਰੀਖਿਆ ਦੀਆਂ ਫੀਸਾਂ ’ਚ 100 ਰੁਪਏ ਤੋਂ ਲੈ ਕੇ 500 ਰੁਪਏ ਤੱਕ ਦਾ ਵਾਧਾ ਹੋਇਆ ਹੈ। ਇਨ੍ਹਾਂ ਤੋਂ ਇਲਾਵਾ ਪੀ.ਐੱਚ.ਡੀ., ਪੁਨਰ ਮੁਲਾਂਕਣ ਫੀਸ, ਡੁਪਲੀਕੇਟ ਰੋਲ ਨੰਬਰ ਫੀਸ, ਪ੍ਰੀਖਿਆ ਕੇਂਦਰ ਫੀਸ, ਕਾਂਫੀਡੈਂਸ਼ਿਅਲ ਫੀਸਾਂ ਵੀ ਵਧੀਆਂ ਹਨ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਮੁਲਾਜ਼ਮਾਂ ਲਈ ਵੱਡਾ ਐਲਾਨ, ਕੈਬਨਿਟ ਨੇ ਲਿਆ ਫ਼ੈਸਲਾ
ਚੇਤੇ ਰਹੇ ਕਿ ਇਸ ਤੋਂ ਪਹਿਲਾਂ ਵੱਖ-ਵੱਖ ਕੋਰਸਾਂ ਦੀਆਂ ਨਵੇਂ ਸੈਸ਼ਨ ਦੌਰਾਨ ਦਾਖਲਾ ਫੀਸ ਪੰਜ ਫੀਸਦੀ ਦੇ ਕਰੀਬ ਵਧਦੀ ਰਹੀ ਹੈ। ਹੁਣ ਪ੍ਰੀਖਿਆ ਫੀਸਾਂ ਤੇ ਹੋਰ ਫੀਸਾਂ ਵੀ ਵਧੀਆਂ ਹਨ। ਇਹ ਫੀਸਾਂ ਰੁਟੀਨ ਦੇ ਚਾਰਜਿਸ ਦੇ ਹਿਸਾਬ ਨਾਲ ਵਧਾਈਆਂ ਗਈਆਂ ਹਨ। ਹਾਲਾਂਕਿ ਹਾਲੇ ਜੁਲਾਈ ਮਹੀਨੇ ਤੋਂ ਸੈਸ਼ਨ ਦੇ ਪਹਿਲੇ ਸਮੈਸਟਰ ਦੀ ਸ਼ੁਰੂਆਤ ਹੋਵੇਗੀ ਤੇ ਪ੍ਰੀਖਿਆਵਾਂ ਦਸੰਬਰ ਮਹੀਨੇ ’ਚ ਹੋਣਗੀਆਂ। ਜਿਸ ਲਈ ਪ੍ਰੀਖਿਆ ਫਾਰਮ ਪਹਿਲਾਂ ਹੀ ਭਰੇ ਜਾਂਦੇ ਹਨ। ਪੀ.ਯੂ. ਵੱਲੋਂ ਪ੍ਰੀਖਿਆ ਨਵੀਂ ਫੀਸਾਂ ਤਹਿਤ ਜਾਰੀ ਕੀਤੀ ਗਈ ਹੈ।
ਇਹ ਵੀ ਪੜ੍ਹੋ : ਪੰਜਾਬ ਦੇ 31 ਲੱਖ ਪਰਿਵਾਰਾਂ ਨੂੰ ਵੱਡਾ ਝਟਕਾ, ਮਾਝਾ ਤੇ ਦੁਆਬਾ ਸਭ ਤੋਂ ਵੱਧ ਪ੍ਰਭਾਵਤ
ਪ੍ਰੀਖਿਆਵਾਂ ਲਈਸਾਂ ਦਾ ਨਵਾਂ ਸ਼ਡਿਊਲ
ਪ੍ਰੀਖਿਆ ਸੈਸ਼ਨ 2024-2 ਫੀਸ |
ਸੈਸ਼ਨ 2025-26 |
ਐਨਵਾਇਰਮੈਂਟ 770 |
810 |
ਬੀ.ਏ. ਵਿਦ ਪ੍ਰੈਕਟੀਕਲ 2010 |
2120 ਦੇ ਨਾਲ |
ਬੀ.ਏ. ਆਰਨਜ਼ 3210 |
3380 |
ਹੋਟਲ ਮੈਨੇਜਮੈਂਟ 3830 |
4030 |
ਫੈਸ਼ਨ ਡਿਜ਼ਾਈਨਿੰਗ 3830 |
4030 |
ਐੱਮ.ਏ.ਏ.-ਐੱਮ.ਐੱਸ.ਸੀ. 3210 |
3380 |
ਐੱਮ.ਪੀ.ਐੱਡ. 3830 |
4030 |
ਸਟੈਮ ਸੈੱਲ 5070 |
5330 |
ਐੱਲ.ਐੱਲ.ਬੀ. ਥ੍ਰੀ ਈਅਰ 2120 |
2010 |
ਐੱਮ.ਟੈਕ 3830 |
4030 |
ਐੱਮ.ਬੀ.ਏ. (ਬਾਇਓਟੈਕ) 5690 |
5980 |
ਸਾਇਕੋਲੋਜੀ (ਐੱਮ.ਏ.) 6310 |
6630 |
ਬੀ.ਡੀ.ਐੱਸ. 11280 |
11850 |
ਐੱਮ.ਬੀ.ਬੀ.ਐੱਸ. 12580 |
13140 |
ਇਨ੍ਹਾਂ ਤੋਂ ਇਲਾਵਾ ਪੁਨਰ ਮੁਲਾਂਕਣ ਫੀਸ 790 ਰੁਪਏ, ਕਾਂਫੀਡੈਂਸ਼ਿਅਲ ਰਿਜ਼ਲਟ 600, ਡੁਪਲੀਕੇਟ ਮਾਈਗ੍ਰੇਸ਼ਨ ਸਰਟੀਫਿਕੇਟ 840, ਪ੍ਰੀਖਿਆ ਕੇਂਦਰ 2370 ਰੁਪਏ, ਡੁਪਲੀਕੇਟ ਰੋਲ ਨੰਬਰ 600 ਰੁਪਏ, ਨਾਮ ਸੁਧਾਰ 2240 ਰੁਪਏ, ਜਨਮ ਮਿਤੀ ਫੀਸ 6050 ਰੁਪਏ ਫੀਸ ਰੱਖੀ ਗਈ ਹੈ। ਇਨ੍ਹਾਂ ਦੀਆਂ ਫੀਸਾਂ ਵਿਚ ਵੀ ਕਰੀਬ 5 ਫ਼ੀਸਦੀ ਤੱਕ ਦਾ ਵਾਧਾ ਹੋਇਆ ਹੈ।
ਮੰਗਵੀਂ ਕਾਰ ਕਾਰਨ ਹੁੰਦੀਆਂ ਸਨ ਕਲੋਲਾ, ਗਿਆਨੀ ਰਘਬੀਰ ਸਿੰਘ ਨੂੰ ਮਜ਼ਬੂਰੀ ਵਸ ਖਰੀਦਣੀ ਪਈ ਨਵੀਂ ਕਾਰ
NEXT STORY