ਨਵੀਂ ਦਿੱਲੀ (ਯੂ. ਐੱਨ. ਆਈ.)-ਮਾਈਨਿੰਗ ਅਤੇ ਬਿਜਲੀ ਖੇਤਰ ਦੇ ਰਫਤਾਰ ਫੜਨ ਨਾਲ ਇਸ ਸਾਲ ਜਨਵਰੀ ’ਚ ਉਦਯੋਗਿਕ ਉਤਪਾਦਨ ’ਚ ਲਗਾਤਾਰ ਦੂਜੇ ਮਹੀਨੇ ਤੇਜ਼ੀ ਰਹੀ ਅਤੇ ਉਦਯੋਗਿਕ ਉਤਪਾਦਨ ਸੂਚਕ ਅੰਕ ’ਚ 6 ਮਹੀਨਿਆਂ ਦੀ ਸਭ ਤੋਂ ਵੱਡੀ ਤੇਜ਼ੀ ਦਰਜ ਕੀਤੀ ਗਈ। ਸਰਕਾਰ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਇਸ ਸਾਲ ਜਨਵਰੀ ’ਚ ਉਦਯੋਗਿਕ ਉਤਪਾਦਨ ਸੂਚਕ ਅੰਕ (ਆਈ. ਆਈ. ਪੀ.) ਦੀ ਵਾਧਾ ਦਰ 2 ਫ਼ੀਸਦੀ ਦਰਜ ਕੀਤੀ ਗਈ, ਜੋ ਜੁਲਾਈ 2019 ਤੋਂ ਬਾਅਦ ਦਾ ਸਭ ਤੋਂ ਉੱਚਾ ਪੱਧਰ ਹੈ। ਪਿਛਲੇ ਸਾਲ ਜਨਵਰੀ ’ਚ ਆਈ. ਆਈ. ਪੀ. ਵਾਧਾ ਦਰ 1.6 ਫ਼ੀਸਦੀ ਅਤੇ ਦਸੰਬਰ 2019 ’ਚ 0.1 ਫ਼ੀਸਦੀ ਰਹੀ ਸੀ।
ਅੰਕੜਿਆਂ ਅਨੁਸਾਰ ਮਾਈਨਿੰਗ ਖੇਤਰ ਦੀ ਵਾਧਾ ਦਰ ਪਿਛਲੇ ਸਾਲ ਜਨਵਰੀ ਦੇ 3.8 ਫ਼ੀਸਦੀ ਤੋਂ ਵਧ ਕੇ 4.4 ਫ਼ੀਸਦੀ ’ਤੇ, ਵਿਨਿਰਮਾਣ ਦੀ ਦਰ 1.3 ਫ਼ੀਸਦੀ ਤੋਂ ਵਧ ਕੇ 1.5 ਫ਼ੀਸਦੀ ’ਤੇ ਅਤੇ ਬਿਜਲੀ ਦੀ 0.9 ਫ਼ੀਸਦੀ ਤੋਂ ਵਧ ਕੇ 3.1 ਫ਼ੀਸਦੀ ’ਤੇ ਪਹੁੰਚ ਗਈ। ਚਾਲੂ ਵਿੱਤੀ ਸਾਲ ਦੇ ਪਹਿਲੇ 11 ਮਹੀਨਿਆਂ ’ਚ ਅਪ੍ਰੈਲ 2019 ਤੋਂ ਜਨਵਰੀ 2020 ਤਕ ਆਈ. ਆਈ. ਪੀ. ਦੀ ਵਾਧਾ ਦਰ ’ਚ ਗਿਰਾਵਟ ਦਰਜ ਕੀਤੀ ਗਈ ਹੈ। ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ ’ਚ ਇਹ ਦਰ 4.4 ਫ਼ੀਸਦੀ ਰਹੀ ਸੀ, ਜੋ ਚਾਲੂ ਵਿੱਤੀ ਸਾਲ ’ਚ ਘਟ ਕੇ ਸਿਰਫ਼ 0.5 ਫ਼ੀਸਦੀ ਰਹਿ ਗਈ ਹੈ। ਅਗਸਤ 2019 ਤੋਂ ਅਕਤੂਬਰ 2019 ਤਕ ਲਗਾਤਾਰ 3 ਮਹੀਨੇ ਆਈ. ਆਈ. ਪੀ. ਵਾਧਾ ਦਰ ਰਿਣਾਤਮਕ ਰਹਿਣ ਨਾਲ ਚਾਲੂ ਵਿੱਤੀ ਸਾਲ ਦਾ ਅੰਕੜਾ ਕਮਜ਼ੋਰ ਰਿਹਾ ਹੈ। ਇਸ ਵਿੱਤੀ ਸਾਲ ’ਚ ਮਾਈਨਿੰਗ ਦੀ ਵਾਧਾ ਦਰ 1 ਫ਼ੀਸਦੀ, ਵਿਨਿਰਮਾਣ ਦੀ 0.3 ਫ਼ੀਸਦੀ ਅਤੇ ਬਿਜਲੀ ਦੀ ਵਾਧਾ ਦਰ 0.9 ਫ਼ੀਸਦੀ ਰਹੀ ਹੈ।
ਬੈਂਕਾਂ ਦਾ ਕਰਜ਼ਾ 6.13 ਫ਼ੀਸਦੀ ਵਧਿਆ, ਜਮ੍ਹਾ ’ਚ 9 ਫ਼ੀਸਦੀ ਦਾ ਵਾਧਾ
NEXT STORY