ਨਵੀਂ ਦਿੱਲੀ (ਭਾਸ਼ਾ) – ਆਰਥਿਕ ਮੋਰਚੇ ’ਤੇ ਦੇਸ਼ ਲਈ ਖੁਸ਼ਖਬਰੀ ਹੈ। ਮਾਈਨਿੰਗ ਅਤੇ ਬਿਜਲੀ ਸੈਕਟਰ ਦੇ ਚੰਗੇ ਪ੍ਰਦਰਸ਼ਨ ਦੇ ਦਮ ’ਤੇ ਇਸ ਸਾਲ ਮਈ ’ਚ ਦੇਸ਼ ਦਾ ਉਦਯੋਗਿਕ ਉਤਪਾਦਨ (ਆਈ. ਆਈ. ਪੀ.) 5.9 ਫੀਸਦੀ ਵਧ ਗਿਆ। ਪਿਛਲੇ ਮਹੀਨੇ ਅਪ੍ਰੈਲ ’ਚ ਇਹ 5 ਫੀਸਦੀ ’ਤੇ ਸੀ। ਸ਼ੁੱਕਰਵਾਰ ਨੂੰ ਜਾਰੀ ਸਰਕਾਰੀ ਅੰਕੜਿਆਂ ’ਚ ਇਹ ਜਾਣਕਾਰੀ ਦਿੱਤੀ ਗਈ। ਉੱਧਰ ਖੁਦਰਾ ਮਹਿੰਗਾਈ ਨੇ ਝਟਕਾ ਦੇ ਦਿੱਤਾ ਹੈ। ਖਾਣ ਦਾ ਸਾਮਾਨ ਮਹਿੰਗਾ ਹੋਣ ਦੇ ਕਾਰਨ ਖੁਦਰਾ ਮਹਿੰਗਾਈ ਵਧ ਗਈ ਹੈ।
ਉਦਯੋਗਿਕ ਉਤਪਾਦਨ ਸੂਚਕ ਅੰਕ ਦੇ ਸਬੰਧ ’ਚ ਮਾਪਿਆ ਗਿਆ ਕਾਰਖਾਨਾ ਉਤਪਾਦਨ (ਫੈਕਟਰੀ ਆਊਟਪੁਟ) ’ਚ ਮਈ 2023 ’ਚ 5.7 ਫੀਸਦੀ ਦਾ ਵਾਧਾ ਦੇਖਿਆ ਗਿਆ। ਰਾਸ਼ਟਰੀ ਅੰਕੜਾ ਦਫਤਰ (ਐੱਨ. ਐੱਸ. ਓ.) ਵਲੋਂ ਜਾਰੀ ਅੰਕੜਿਆਂ ਤੋਂ ਪਤਾ ਲੱਗਾ ਹੈ ਕਿ ਵਿਨਿਰਮਾਣ ਖੇਤਰ ਦਾ ਉਤਪਾਦਨ ਮਈ 2024 ’ਚ ਘਟ ਕੇ 4.6 ਫੀਸਦੀ ਰਹਿ ਗਿਆ, ਜੋ ਇਕ ਸਾਲ ਪਹਿਲਾਂ ਇਸੇ ਮਹੀਨੇ ’ਚ 6.3 ਫੀਸਦੀ ਸੀ।
ਇਸ ਸਾਲ ਮਈ ’ਚ ਖਨਨ ਉਤਪਾਦਨ 6.6 ਫੀਸਦੀ ਵਧਿਆ ਅਤੇ ਬਿਜਲੀ ਉਤਪਾਦਨ 13.7 ਫੀਸਦੀ ਵਧਿਆ। ਇਸ ਮਾਲੀ ਸਾਲ ’ਚ ਅਪ੍ਰੈਲ-ਮਈ ਦੌਰਾਨ ਆਈ. ਆਈ. ਪੀ. ’ਚ 5.4 ਫੀਸਦੀ ਦਾ ਵਾਧਾ ਹੋਇਆ ਜਦਕਿ ਇਕ ਸਾਲ ਪਹਿਲਾਂ ਦੀ ਮਿਆਦ ’ਚ ਇਹ 5.1 ਫੀਸਦੀ ਸੀ।
ਜੁਲਾਈ ’ਚ ਰਿਟੇਲ ਇੰਫਲੇਸ਼ਨ 5.08 ਫੀਸਦੀ ’ਤੇ ਪਹੁੰਚਿਆ
ਉੱਧਰ ਦੂਜੇ ਪਾਸੇ ਮਹਿੰਗਾਈ ਦੇ ਮੋਰਚੇ ’ਤੇ ਆਮ ਜਨਤਾ ਨੂੰ ਝਟਕਾ ਲੱਗਾ ਹੈ। ਰਸੋਈ ਦੇ ਸਾਮਾਨ ਦੇ ਮਹਿੰਗੇ ਹੋਣ ਨਾਲ ਜੁਲਾਈ ’ਚ ਖੁਦਰਾ ਮਹਿੰਗਾਈ 0.28 ਫੀਸਦੀ ਵਧ ਕੇ 5.08 ਫੀਸਦੀ ’ਤੇ ਪਹੁੰਚ ਗਈ। ਪਿਛਲੇ ਮਹੀਨੇ ਜੂਨ ’ਚ ਇਹ 4.8 ਫੀਸਦੀ ’ਤੇ ਸੀ। ਸ਼ੁੱਕਰਵਾਰ ਨੂੰ ਜਾਰੀ ਸਰਕਾਰੀ ਅੰਕੜਿਆਂ ’ਚ ਇਹ ਜਾਣਕਾਰੀ ਦਿੱਤੀ ਗਈ।
ਖਪਤਕਾਰ ਮੁੱਲ ਸੂਚਕ ਅੰਕ (ਸੀ. ਪੀ. ਆਈ.) ਆਧਾਰਿਤ ਖੁਦਰਾ ਮਹਿੰਗਾਈ ਮਈ 2024 ’ਚ 4.8 ਫੀਸਦੀ ਅਤੇ ਜੂਨ 2023 ’ਚ 4.87 ਫੀਸਦੀ (ਪਿਛਲਾ ਹੇਠਲਾ ਪੱਧਰ) ਸੀ। ਐੱਨ. ਐੱਸ. ਓ. ਵਲੋਂ ਜਾਰੀ ਅੰਕੜਿਆਂ ਅਨੁਸਾਰ ਫੂਡ ਬਾਸਕਿਟ ’ਚ ਮਹਿੰਗਾਈ ਜੂਨ ’ਚ 9.36 ਫੀਸਦੀ ਸੀ ਜੋ ਮਈ ’ਚ 8.69 ਫੀਸਦੀ ਸੀ।
ਸਰਕਾਰ ਨੇ ਰਿਜ਼ਰਵ ਬੈਂਕ ਨੂੰ ਇਹ ਯਕੀਨੀ ਕਰਨ ਦਾ ਕੰਮ ਸੌਂਪਿਆ ਹੈ ਕਿ ਖੁਦਰਾ ਮਹਿੰਗਾਈ ਦੋਵੇਂ ਪਾਸੇ 2 ਫੀਸਦੀ ਦੇ ਮਾਰਜਿਨ ਦੇ ਨਾਲ 4 ਫੀਸਦੀ ’ਤੇ ਬਣੀ ਰਹੇ। ਕੇਂਦਰੀ ਬੈਂਕ ਨੇ 2024-25 ਲਈ ਸੀ. ਪੀ. ਆਈ. ਆਧਾਰਿਤ ਖੁਦਰਾ ਮਹਿੰਗਾਈ 4.5 ਫੀਸਦੀ ’ਤੇ ਰਹਿਣ ਦਾ ਅੰਦਾਜ਼ਾ ਲਗਾਇਆ ਸੀ। ਪਹਿਲੀ ਤਿਮਾਹੀ ’ਚ ਇਸ ਦੇ 4.9 ਫੀਸਦੀ, ਦੂਜੀ ਤਿਮਾਹੀ ’ਚ 3.8 ਫੀਸਦੀ, ਤੀਜੀ ਤਿਮਾਹੀ ’ਚ 4.6 ਫੀਸਦੀ ਅਤੇ ਚੌਥੀ ਤਿਮਾਹੀ ’ਚ 4.5 ਫੀਸਦੀ ਰਹਿਣ ਦਾ ਅੰਦਾਜ਼ਾ ਜਤਾਇਆ ਗਿਆ ਹੈ।
ਸੋਨੇ ਦੀ ਮੰਗ ਘਟੀ, ਇਸ ਕਾਰਨ ਲੋਕਾਂ ਨੇ ਕੀਮਤੀ ਧਾਤੂ ਤੋਂ ਬਣਾਈ ਦੂਰੀ
NEXT STORY