ਲੰਡਨ (ਪੋਸਟ ਬਿਊਰੋ) - ਬਰਤਾਨੀਆ ਵਿੱਚ ਮਹਿੰਗਾਈ ਦਰ ਅਕਤੂਬਰ ਵਿੱਚ ਵਧ ਕੇ ਉੱਚ ਪੱਧਰ 2.3 ਫੀਸਦੀ ਤੱਕ ਪਹੁੰਚ ਗਈ ਹੈ। ਇਹ ਬੈਂਕ ਆਫ ਇੰਗਲੈਂਡ ਦੇ ਤਸੱਲੀਬਖਸ਼ ਪੱਧਰ ਤੋਂ ਵੱਧ ਹੈ। ਬੁੱਧਵਾਰ ਨੂੰ ਜਾਰੀ ਅਧਿਕਾਰਤ ਅੰਕੜਿਆਂ ਤੋਂ ਇਹ ਸਪੱਸ਼ਟ ਹੈ ਕਿ ਇਸ ਸਾਲ ਨੀਤੀਗਤ ਦਰ 'ਚ ਹੋਰ ਕਟੌਤੀ ਦੀ ਉਮੀਦ ਘੱਟ ਹੈ। ਨੈਸ਼ਨਲ ਸਟੈਟਿਸਟਿਕਸ ਦੇ ਦਫਤਰ ਨੇ ਕਿਹਾ ਕਿ ਅਕਤੂਬਰ ਵਿਚ ਮਹਿੰਗਾਈ ਵਧ ਕੇ 2.3 ਫੀਸਦੀ ਹੋ ਗਈ, ਜੋ ਘਰੇਲੂ ਊਰਜਾ ਦੇ ਉੱਚ ਬਿੱਲਾਂ ਦੇ ਕਾਰਨ ਹੈ।
ਇਹ ਵੀ ਪੜ੍ਹੋ : IT ਵਿਭਾਗ ਦੀ ਚਿਤਾਵਨੀ, ਇਨ੍ਹਾਂ ਨਿਯਮਾਂ ਦੀ ਪਾਲਣਾ ਨਾ ਕਰਨ ’ਤੇ ਲੱਗੇਗਾ 10 ਲੱਖ ਰੁਪਏ ਦਾ ਜੁਰਮਾਨਾ
ਪਿਛਲੇ ਮਹੀਨੇ ਇਹ 1.7 ਫੀਸਦੀ ਦੇ ਪੱਧਰ 'ਤੇ ਸੀ। ਅੰਕੜਿਆਂ ਮੁਤਾਬਕ ਸੇਵਾ ਖੇਤਰ 'ਚ ਉੱਚ ਮਹਿੰਗਾਈ ਦਰ ਨੇ ਵੀ ਅੰਕੜਿਆਂ 'ਤੇ ਅਸਰ ਪਾਇਆ ਹੈ। ਬ੍ਰਿਟੇਨ ਦੀ ਆਰਥਿਕਤਾ ਵਿੱਚ ਸੇਵਾ ਖੇਤਰ ਦਾ 80 ਫੀਸਦੀ ਯੋਗਦਾਨ ਹੈ। ਮਹਿੰਗਾਈ ਵਿੱਚ ਇਹ ਵਾਧਾ ਮਾਹਿਰਾਂ ਦੇ ਅਨੁਮਾਨ ਤੋਂ ਵੱਧ ਹੈ। ਇਸ ਕਾਰਨ ਮਹਿੰਗਾਈ ਦਰ ਸੈਂਟਰਲ ਬੈਂਕ (ਬੈਂਕ ਆਫ ਇੰਗਲੈਂਡ) ਦੇ ਟੀਚੇ ਤੋਂ ਉਪਰ ਚਲੀ ਗਈ ਹੈ।
ਇਹ ਵੀ ਪੜ੍ਹੋ : ਫਿਰ ਬਦਲੇ ਸੋਨੇ ਦੇ ਭਾਅ, ਦੋ ਦਿਨਾਂ 'ਚ 1500 ਰੁਪਏ ਮਹਿੰਗਾ ਹੋਇਆ Gold
ਇਹ ਵੀ ਪੜ੍ਹੋ : Aadhar Card 'ਤੇ ਤੁਰੰਤ ਮਿਲੇਗਾ Loan, ਇੰਝ ਕਰੋ ਅਪਲਾਈ
ਇਹ ਵੀ ਪੜ੍ਹੋ : ਰਿਪੋਰਟ ’ਚ ਖੁਲਾਸਾ : ਪਰਾਲੀ ਸਾੜਨ ਨਾਲੋਂ 240 ਗੁਣਾ ਵੱਧ ਜ਼ਹਿਰੀਲੀ ਗੈਸ ਪੈਦਾ ਕਰਦੇ ਹਨ ਇਹ ਪਲਾਂਟ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲਗਜ਼ਰੀ ਕਾਰ ਨਿਰਮਾਤਾ ਕੰਪਨੀ Jaguar ਨੇ ਬਦਲਿਆ ਲੋਗੋ , ਐਲੋਨ ਮਸਕ ਨੇ ਦਿੱਤੀ ਪ੍ਰਤੀਕਿਰਿਆ
NEXT STORY