ਨਵੀਂ ਦਿੱਲੀ — ਕਿਸਾਨ ਕ੍ਰੈਡਿਟ ਕਾਰਡ ਧਾਰਕਾਂ ਲਈ ਇਹ ਬਹੁਤ ਹੀ ਮਹੱਤਵਪੂਰਣ ਖ਼ਬਰ ਹੈ। ਜੇਕਰ ਕੋਈ ਕਿਸਾਨ 'ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ' ਵਿਚ ਸ਼ਾਮਲ ਨਹੀਂ ਹੋਣਾ ਚਾਹੁੰਦਾ ਤਾਂ ਉਸ ਲਈ ਬੈਂਕ ਸ਼ਾਖਾ 'ਚ ਜਾ ਕੇ 31 ਜੁਲਾਈ ਤੋਂ ਸੱਤ ਦਿਨ ਪਹਿਲਾਂ ਭਾਵ ਬੀਮੇ ਲਈ ਨਿਰਧਾਰਤ ਨਾਮਜ਼ਦਗੀ ਦੀ 24 ਤਰੀਕ ਤੱਕ ਇਕ ਘੋਸ਼ਣਾ ਪੱਤਰ ਦੇਣਾ ਹੋਵੇਗਾ ਅਤੇ ਬੈਂਕ ਨੂੰ ਦੱਸਣਾ ਪਵੇਗਾ ਕਿ ਤੁਸੀਂ ਇਸ ਯੋਜਨਾ ਵਿਚ ਸ਼ਾਮਲ ਨਹੀਂ ਹੋਣਾ ਚਾਹੁੰਦੇ। ਜੇਕਰ ਕੋਈ ਕਿਸਾਨ ਅਜਿਹਾ ਨਹੀਂ ਕਰਦਾ ਤਾਂ ਇਹ ਲਾਪਰਵਾਹੀ ਤੁਹਾਡੀ ਜੇਬ 'ਤੇ ਭਾਰੀ ਪਏਗੀ। ਜੇਕਰ ਕਿਸੇ ਕਿਸਾਨ ਨੇ ਆਪਣੇ ਆਪ ਇਸ ਸਕੀਮ ਤੋਂ ਵੱਖ ਨਾ ਕੀਤਾ ਤਾਂ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦਾ ਪ੍ਰੀਮੀਅਮ ਸਿੱਧਾ ਬੈਂਕ ਤੋਂ ਆਪਣੇ-ਆਪ ਕੱਟਿਆ ਜਾਵੇਗਾ। ਅਜਿਹਾ ਕਰਕੇ ਕਿਸਾਨ ਕ੍ਰੈਡਿਟ ਕਾਰਡ ਧਾਰਕ ਕਿਸਾਨ ਆਪਣੇ ਆਪ ਨੂੰ ਇਸ ਯੋਜਨਾ ਤੋਂ ਵੱਖ ਕਰ ਸਕਦੇ ਹਨ।
ਇਹ ਵੀ ਪੜ੍ਹੋ: ਇਨ੍ਹਾਂ ਸਰਕਾਰੀ ਕਾਮਿਆਂ ਲਈ ਵੱਡੀ ਖ਼ੁਸ਼ਖ਼ਬਰੀ: ਤਨਖ਼ਾਹ ਵਿਚ 15% ਦਾ ਵਾਧਾ
ਬੀਮਾ ਕੰਪਨੀਆਂ ਨੂੰ ਮਿਲ ਰਿਹੈ ਮੋਟਾ ਲਾਭ
ਫਸਲ ਬੀਮਾ ਦੇ ਮਾਮਲੇ ਵਿਚ ਕੌਮੀ ਪੱਧਰ 'ਤੇ ਕਿਸਾਨਾਂ ਤੋਂ ਜ਼ਿਆਦਾ ਕੰਪਨੀਆਂ ਨੂੰ ਲਾਭ ਪਹੁੰਚਿਆ ਹੈ। ਕਿਸਾਨਾਂ, ਕੇਂਦਰ ਸਰਕਾਰ ਅਤੇ ਰਾਜ ਸਰਕਾਰ ਵਲੋਂ ਤਿੰਨ ਸਾਲਾਂ ਵਿਚ ਸਮੂਹਕ ਤੌਰ 'ਤੇ ਪ੍ਰੀਮੀਅਮ ਵਜੋਂ 76,154 ਕਰੋੜ ਰੁਪਏ ਦਾ ਭੁਗਤਾਨ ਕੀਤਾ ਸੀ, ਜਦੋਂਕਿ ਦਾਅਵਿਆਂ ਦੇ ਰੂਪ 'ਚ ਕਿਸਾਨਾਂ ਨੂੰ ਸਿਰਫ 55,617 ਕਰੋੜ ਰੁਪਏ ਮਿਲੇ ਹਨ।
ਸਰਕਾਰ ਨੇ ਮੰਨੀ ਕਿਸਾਨਾਂ ਦੀ ਗੱਲ
ਫਸਲ ਬੀਮਾ ਦੀ ਅਜੀਬੋ-ਗਰੀਬ ਸ਼ਰਤਾਂ ਦੇ ਕਾਰਨ ਕੰਪਨੀਆਂ ਮੁਨਾਫ਼ੇ ਵਿਚ ਅਤੇ ਕਿਸਾਨ ਘਾਟੇ ਵਿਚ ਹਨ। ਇਸੇ ਲਈ ਕਿਸਾਨ ਜੱਥੇਬੰਦੀਆਂ ਲੰਮੇ ਸਮੇਂ ਤੋਂ ਇਸ ਸਕੀਮ ਦੀ ਫਸਲ ਬੀਮਾ ਨੂੰ ਸਵੈਇੱਛਤ ਬਣਾਉਣ ਦੀ ਮੰਗ ਕਰ ਰਹੀਆਂ ਹਨ। ਇਸ ਨੂੰ ਸਵੀਕਾਰਦਿਆਂ ਹੁਣ ਮੋਦੀ ਸਰਕਾਰ ਨੇ ਸਾਉਣੀ ਦੇ ਸੀਜ਼ਨ -2020 ਤੋਂ ਸਾਰੇ ਕਿਸਾਨਾਂ ਲਈ ਸਵੈਇੱਛਤ ਬਣਾ ਦਿੱਤੀ ਹੈ। ਇਸ ਤੋਂ ਪਹਿਲਾਂ ਕਰੈਡਿਟ ਕਾਰਡ ਲੈਣ ਵਾਲੇ ਕਿਸਾਨਾਂ ਦਾ ਪ੍ਰੀਮੀਅਮ ਆਪਣੇ ਆਪ ਕੱਟਿਆ ਜਾਂਦਾ ਰਿਹਾ ਹੈ।
ਜਦੋਂ ਇਹ ਯੋਜਨਾ ਸਾਲ 2016 ਵਿਚ ਸ਼ੁਰੂ ਕੀਤੀ ਗਈ ਸੀ, ਤਾਂ ਸਾਰੇ ਕਰਜ਼ੇ ਲੈਣ ਵਾਲੇ ਕਿਸਾਨਾਂ ਨੂੰ ਬੀਮਾ ਸਕੀਮ (ਪੀਐਮਐਫਬੀਵਾਈ) ਅਧੀਨ ਫਸਲ ਦਾ ਬੀਮਾ ਕਰਵਾਉਣਾ ਲਾਜ਼ਮੀ ਸੀ। ਇਸ ਸਕੀਮ ਤਹਿਤ ਕੇਸੀਸੀ-ਕਿਸਾਨ ਕ੍ਰੈਡਿਟ ਕਾਰਡ ਲੈਣ ਵਾਲੇ ਤਕਰੀਬਨ ਸੱਤ ਕਰੋੜ ਕਿਸਾਨ ਇਸ ਦਾ ਹਿੱਸਾ ਬਣਨ ਲਈ ਮਜਬੂਰ ਹੋਏ। ਮੌਜੂਦਾ ਸਮੇਂ ਵਿਚ ਲਗਭਗ 58 ਪ੍ਰਤੀਸ਼ਤ ਕਿਸਾਨ ਕਰਜ਼ਾ ਲੈਣ ਵਾਲੇ ਹਨ। ਹੁਣ ਵੇਖਣਾ ਇਹ ਹੈ ਕਿ ਕੀ ਬੀਮਾਯੁਕਤ ਸਵੈਇੱਛੁਕ ਹੋਣ ਤੋਂ ਬਾਅਦ ਇਹ ਅੰਕੜਾ ਘੱਟਦਾ ਹੈ ਜਾਂ ਨਹੀਂ।
ਇਹ ਵੀ ਪੜ੍ਹੋ: ਕੋਰੋਨਾ ਇਲਾਜ਼ 'ਚ ਅਸਰਦਾਰ ਇਨ੍ਹਾਂ ਦਵਾਈਆਂ ਦੇ ਲੋੜੋਂ ਵਧੇਰੇ ਇਸਤੇਮਾਲ 'ਤੇ ਭਾਰਤੀ ਫ਼ਾਰਮਾ ਵਲੋਂ
ਇਹ ਦਸਤਾਵੇਜ਼ ਹਨ ਜ਼ਰੂਰੀ
ਨਾਮਾਂਕਣ ਦੀ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਕਿਸਾਨਾਂ ਨੂੰ ਅਧਾਰ ਕਾਰਡ, ਬੈਂਕ ਪਾਸਬੁੱਕ, ਲੈਂਡ ਰਿਕਾਰਡ / ਕਿਰਾਏਦਾਰੀ ਸਮਝੌਤਾ, ਅਤੇ ਸਵੈ-ਘੋਸ਼ਣਾ ਪੱਤਰ ਪ੍ਰਮਾਣ ਪੱਤਰ ਦੇਣਾ ਹੋਵੇਗਾ।
ਇਸ ਸੀਜ਼ਨ ਵਿਚ ਸਕੀਮ ਅਧੀਨ ਦਾਖਲ ਸਾਰੇ ਕਿਸਾਨਾਂ ਨੂੰ ਆਪਣੇ ਰਜਿਸਟਰਡ ਮੋਬਾਈਲ ਨੰਬਰਾਂ 'ਤੇ ਨਿਯਮਤ ਐਸਐਮਐਸ ਦੁਆਰਾ ਬਿਨੈ-ਪੱਤਰ ਦੀ ਸਥਿਤੀ ਬਾਰੇ ਜਾਣਕਾਰੀ ਦਿੱਤੀ ਜਾਵੇਗੀ।
ਕਿਸਾਨਾਂ ਲਈ ਮੁਸ਼ਕਲ ਰਹਿਤ ਦਾਖਲੇ ਨੂੰ ਯਕੀਨੀ ਬਣਾਉਣ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਨੇ ਬੈਂਕਾਂ, ਬੀਮਾ ਕੰਪਨੀਆਂ, ਕਾਮਨ ਸਰਵਿਸ ਸੈਂਟਰ (ਸੀ.ਏ.ਸੀ.), ਰਾਜ ਪੱਧਰੀ ਬੈਂਕਰਸ ਕਮੇਟੀ (ਐਸ.ਐਲ.ਬੀ.ਸੀ.) ਅਤੇ 29,275 ਗ੍ਰਾਮ ਪੱਧਰੀ ਅਧਿਕਾਰੀਆਂ ਨੂੰ ਸਿਖਲਾਈ ਦਿੱਤੀ ਹੈ।
ਇਹ ਵੀ ਪੜ੍ਹੋ: ਚੀਨ ਨੂੰ ਇੱਕ ਹੋਰ ਝਟਕਾ! ਭਾਰਤ ਦੇ ਬਿਜਲੀ ਉਦਯੋਗ ਨੇ ਰੱਦ ਕੀਤੇ ਕਈ ਵੱਡੇ ਆਰਡਰ
ਯੋਜਨਾ ਵਿਚ ਵੱਡੇ ਬਦਲਾਅ
ਯੋਜਨਾ ਨੂੰ ਫਸਲੀ ਕਰਜ਼ਿਆਂ ਦੇ ਨਾਲ ਸਵੈਇੱਛਤ ਬਣਾਇਆ ਗਿਆ ਹੈ।
ਬੀਮਾ ਕੰਪਨੀਆਂ ਲਈ ਇਕਰਾਰਨਾਮੇ ਦੀ ਮਿਆਦ ਇਕ ਸਾਲ ਤੋਂ ਵਧਾ ਕੇ ਤਿੰਨ ਸਾਲ ਕੀਤੀ ਗਈ ਹੈ।
ਇਕਹਿਰੇ ਜੋਖਮ ਬੀਮੇ ਲਈ ਵੀ ਆਗਿਆ ਦਿੱਤੀ ਜਾ ਰਹੀ ਹੈ। ਕਿਸਾਨ ਹੁਣ ਆਪਣੀਆਂ ਫਸਲਾਂ ਲਈ ਜੋਖਮ ਦੇ ਕਾਰਕ ਚੁਣ ਸਕਦੇ ਹਨ, ਵਧੇਰੇ ਮਹਿੰਗੇ ਬਹੁ-ਜੋਖਮ ਵਾਲੇ ਕਾਰਕਾਂ ਦੇ ਭੁਗਤਾਨ ਦੀ ਬਜਾਏੇ ਕਿਸੇ ਖ਼ਾਸ ਖੇਤਰ ਵਿਚ ਹੋਣ ਦੀ ਸੰਭਾਵਨਾ ਤਹਿਤ ਵੀ ਕਿਸਾਨ ਆਪਣੀ ਫਸਲ ਦਾ ਬੀਮਾ ਕਰਵਾ ਸਕਦੇ ਹਨ।
ਬੜੌਦਾ ਬੈਂਕ 'ਚ ਹੁਣ ਘਰ ਬੈਠੇ ਵੀ ਖੋਲ੍ਹ ਸਕਦੇ ਹੋ ਖਾਤਾ, ਮਿਲੀ ਇਹ ਸੁਵਿਧਾ
NEXT STORY