ਨਵੀਂ ਦਿੱਲੀ-ਆਈ. ਸੀ. ਆਈ. ਸੀ. ਆਈ. ਬੈਂਕ ਦੀ ਐੱਮ. ਡੀ. ਤੇ ਸੀ. ਈ. ਓ. ਚੰਦਾ ਕੋਚਰ ਦੀ ਪ੍ਰੇਸ਼ਾਨੀ ਵਧਣ ਵਾਲੀ ਹੈ ਕਿਉਂਕਿ ਉਨ੍ਹਾਂ ਦੇ ਖਿਲਾਫ ਸੀ. ਬੀ. ਆਈ. ਵੱਲੋਂ ਦਰਜ ਮੁਢਲੀ ਜਾਂਚ (ਪੀ. ਈ.) ਦੀ ਕਾਰਵਾਈ ਐੱਫ. ਆਈ. ਆਰ. ’ਚ ਤਬਦੀਲ ਹੋ ਸਕਦੀ ਹੈ। ਇਹ ਜਾਣਕਾਰੀ ਸੀ. ਬੀ. ਆਈ. ਦੇ ਇਕ ਭਰੋਸੇਮੰਦ ਸੂਤਰ ਨੇ ਦਿੱਤੀ ਹੈ। ਜ਼ਿਕਰਯੋਗ ਹੈ ਕਿ ਚੰਦਾ ਕੋਚਰ ਦੇ ਖਿਲਾਫ ਦੋਸ਼ ਹੈ ਕਿ ਉਨ੍ਹਾਂ ਪਤੀ ਦੀਪਕ ਕੋਚਰ ਦੇ ਕਾਰੋਬਾਰੀ ਮਿੱਤਰ ਅਤੇ ਵੀਡੀਓਕਾਨ ਗਰੁੱਪ ਦੇ ਮਾਲਕ ਵੇਣੁਗੋਪਾਲ ਧੂਤ ਨੂੰ ਐਕਸਿਸ ਬੈਂਕ ਤੋਂ 3,250 ਕਰੋੜ ਰੁਪਏ ਦਾ ਕਰਜ਼ਾ ਲੈਣ ’ਚ ਮਦਦ ਕੀਤੀ। ਇਸ ’ਚ ਦੇਸ਼ ਦੀਅਾਂ ਲਗਭਗ ਸਾਰੀਆਂ ਕੇਂਦਰੀ ਏਜੰਸੀਆਂ ਅਤੇ ਰੈਗੂਲੇਟਰੀ ਸੰਸਥਾ ਇਸ ਮਾਮਲੇ ਦੀ ਜਾਂਚ ਕਰ ਰਹੀਅਾਂ ਹਨ। ਆਮਦਨ ਟੈਕਸ ਵਿਭਾਗ ਨੇ ਕੁਝ ਦਿਨ ਪਹਿਲਾਂ ਵੇਣੁਗੋਪਾਲ ਧੂਤ ਨੂੰ ਪੁੱਛਗਿੱਛ ਲਈ ਬੁਲਾਇਆ ਸੀ। ਇੱਥੋਂ ਤੱਕ ਕਿ ਇਸ ਮਾਮਲੇ ’ਚ ਆਮਦਨ ਟੈਕਸ ਵਿਭਾਗ ਦੀਪਕ ਕੋਚਰ ਨੂੰ ਵੀ 3 ਦਿਨਾਂ ਤੱਕ ਪੁੱਛਗਿੱਛ ਲਈ ਬੁਲਾਉਂਦਾ ਰਿਹਾ। ਇਸ ਤੋਂ ਬਾਅਦ ਫਿਰ ਇਸ ਮਾਮਲੇ ’ਚ ਦੀਪਕ ਕੋਚਰ ਦੇ ਭਰਾ ਰਾਜੀਵ ਕੋਚਰ ਤੋਂ ਵੀ ਪੁੱਛਗਿੱਛ ਕੀਤੀ ਸੀ। ਇਕ ਆਰ. ਟੀ. ਆਈ. ਦੇ ਜਵਾਬ ’ਚ ਦਿੱਤੀ ਗਈ ਜਾਣਕਾਰੀ ਮੁਤਾਬਕ ਆਰ. ਬੀ. ਆਈ. ਨੇ ਵੀ ਕਿਹਾ ਹੈ ਕਿ ਉਹ ਇਸ ਮਾਮਲੇ ਦੀ ਜਾਂਚ ਕਰ ਰਿਹਾ ਹੈ। ਓਧਰ ਬੈਂਕ ਪ੍ਰਬੰਧਨ ਨੇ ਵਧਦੇ ਵਿਵਾਦ ਦਰਮਿਆਨ ਚੰਦਾ ਕੋਚਰ ਨੂੰ ਲੰਮੀ ਛੁੱਟੀ ’ਤੇ ਭੇਜ ਦਿੱਤਾ ਹੈ।
ਪੈਟਰੋਲ ਦੀਆਂ ਵਧਦੀਆਂ ਕੀਮਤਾਂ ਲਈ ਕੌਮਾਂਤਰੀ ਕਾਰਕ ਜ਼ਿੰਮੇਵਾਰ : ਐਸੋਚੈਮ
NEXT STORY