ਨਵੀਂ ਦਿੱਲੀ (ਭਾਸ਼ਾ) - ਰੀਅਲ ਅਸਟੇਟ ਖੇਤਰ ’ਚ ਸੰਸਥਾਗਤ ਨਿਵੇਸ਼ ਜਨਵਰੀ-ਮਾਰਚ, 2023 ਦੀ ਤਿਮਾਹੀ ਵਿਚ 37 ਫੀਸਦੀ ਦੇ ਵਾਧੇ ਨਾਲ 1.65 ਅਰਬ ਡਾਲਰ ਉੱਤੇ ਪਹੁੰਚ ਗਿਆ। ਕਾਲਿਅਰਸ ਅਨੁਸਾਰ, ਇਹ ਵਾਧਾ ਦਫਤਰ ਅਤੇ ਰਿਹਾਇਸ਼ੀ ਜਾਇਦਾਦਾਂ ਦੀ ਮੰਗ ਵਧਣ ਕਾਰਨ ਹੋਇਆ ਹੈ। ਪਿਛਲੇ ਸਾਲ ਦੀ ਇਸੇ ਮਿਆਦ ਵਿਚ ਰੀਅਲ ਅਸਟੇਟ ਵਿਚ ਸੰਸਥਾਗਤ ਨਿਵੇਸ਼ 1.2 ਅਰਬ ਡਾਲਰ ਰਿਹਾ ਸੀ।
ਇਹ ਵੀ ਪੜ੍ਹੋ : ਬੈਂਕ ਹੀ ਨਹੀਂ, LIC ਕੋਲ ਵੀ ‘ਲਾਵਾਰਿਸ’ ਪਏ ਹਨ 21,500 ਕਰੋੜ
ਵਿਦੇਸ਼ੀ ਨਿਵੇਸ਼ਕਾਂ ਨੇ ਦਫਤਰ ਜਾਇਦਾਦਾਂ ’ਚ ਨਿਵੇਸ਼ ਨੂੰ ਤਰਜੀਹ ਦਿੱਤੀ, ਜਦੋਂਕਿ ਘਰੇਲੂ ਨਿਵੇਸ਼ਕਾਂ ਨੇ ਰਿਹਾਇਸ਼ੀ ਪ੍ਰਾਜੈਕਟਾਂ ’ਚ ਨਿਵੇਸ਼ ਕੀਤਾ। ਰੀਅਲ ਅਸਟੇਟ ਸਲਾਹ-ਮਸ਼ਵਰਾ ਕੰਪਨੀ ਕਾਲਿਅਰਸ ਇੰਡੀਆ ਦੇ ਅੰਕੜਿਆਂ ਅਨੁਸਾਰ, ਦਫਤਰ ਖੇਤਰ ’ਚ ਨਿਵੇਸ਼ ਦਾ ਪ੍ਰਵਾਹ ਜਾਰੀ ਹੈ ਅਤੇ ਜਨਵਰੀ-ਮਾਰਚ ਦੌਰਾਨ ਹੋਏ ਕੁਲ ਨਿਵੇਸ਼ ਦਾ 55 ਫੀਸਦੀ ਇਸ ਖੇਤਰ ’ਚ ਹੋਇਆ ਹੈ। ਰਿਹਾਇਸ਼ੀ ਖੇਤਰ ’ਚ 22 ਫੀਸਦੀ ਨਿਵੇਸ਼ ਹੋਇਆ ਹੈ। ਦਫਤਰ ਖੇਤਰ ’ਚ ਸੰਸਥਾਗਤ ਨਿਵੇਸ਼ ਜਨਵਰੀ-ਮਾਰਚ, 2023 ਵਿਚ 41 ਫੀਸਦੀ ਵਾਧੇ ਨਾਲ 90.76 ਕਰੋਡ਼ ਡਾਲਰ ਹੋ ਗਿਆ, ਜਦੋਂਕਿ ਪਿਛਲੇ ਸਾਲ ਇਸੇ ਮਿਆਦ ’ਚ ਇਹ 64.36 ਕਰੋਡ਼ ਡਾਲਰ ਸੀ।
ਰਿਹਾਇਸ਼ੀ ਜਾਇਦਾਦਾਂ ਵਿਚ ਨਿਵੇਸ਼ ਵੀ ਵਧ ਕੇ 36.11 ਕਰੋਡ਼ ਡਾਲਰ ਹੋ ਗਿਆ। ਉਦਯੋਗਿਕ ਅਤੇ ਭੰਡਾਰਨ ਖੇਤਰ ’ਚ ਨਿਵੇਸ਼ 20 ਫੀਸਦੀ ਵਾਧੇ ਨਾਲ 17.99 ਕਰੋਡ਼ ਡਾਲਰ ਤੋਂ ਵਧ ਕੇ 21.63 ਕਰੋਡ਼ ਡਾਲਰ ਹੋ ਗਿਆ। ਬਦਲਵੀਆਂ ਜਾਇਦਾਦਾਂ ਵਿਚ ਨਿਵੇਸ਼ 3.98 ਕਰੋਡ਼ ਡਾਲਰ ਨਾਲ ਭਾਰੀ ਉਛਾਲ ਨਾਲ 15.82 ਕਰੋਡ਼ ਡਾਲਰ ਹੋ ਗਿਆ। ਇਨ੍ਹਾਂ ਜਾਇਦਾਦਾਂ ’ਚ ਡਾਟਾ ਕੇਂਦਰ, ਜੀਵਨ ਵਿਗਿਆਨ, ਛੁੱਟੀ, ਘਰ ਅਤੇ ਬੋਰਡਿੰਗ ਆਦਿ ਆਉਂਦੇ ਹਨ।
ਇਹ ਵੀ ਪੜ੍ਹੋ : ਪੀ. ਚਿਦੰਬਰਮ ਨੇ PM ਮੁਦਰਾ ਯੋਜਨਾ 'ਤੇ ਚੁੱਕੇ ਸਵਾਲ, ਕਿਹਾ- ਇੰਨੀ ਘੱਟ ਰਕਮ 'ਚ ਕਿਹੜਾ ਕਾਰੋਬਾਰ ਹੋ ਸਕੇਗਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
AirIndia ਦੀ ਫਲਾਈਟ 'ਚ ਯਾਤਰੀ ਵਲੋਂ ਹੰਗਾਮਾ, ਕਰੂ ਮੈਂਬਰ ਦੇ ਖਿੱਚੇ ਵਾਲ, ਵਾਪਸ ਦਿੱਲੀ ਉੱਤਰਿਆ ਜਹਾਜ਼
NEXT STORY