ਨਵੀਂ ਦਿੱਲੀ — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਮਾ ਕੰਪਨੀਆਂ ਨੂੰ ਕੇਰਲ 'ਚ ਹੜ੍ਹਾਂ ਤੋਂ ਪ੍ਰਭਾਵਿਤ ਪਰਿਵਾਰਾਂ ਨੂੰ ਸਮਾਜਿਕ ਸੁਰੱਖਿਆ ਯੋਜਨਾ ਦੇ ਤਹਿਤ ਜਲਦੀ ਤੋਂ ਜਲਦੀ ਮੁਆਵਜ਼ਾ ਜਾਰੀ ਕਰਨ ਦਾ ਨਿਰਦੇਸ਼ ਦਿੱਤਾ ਹੈ। ਇਸ ਲਈ ਬੀਮਾ ਕੰਪਨੀਆਂ ਨੂੰ ਨੁਕਸਾਨ ਦਾ ਅਨੁਮਾਨ ਲਗਾਉਣ ਲਈ ਵਿਸ਼ੇਸ਼ ਕੈਂਪ ਲਗਾਉਣ ਲਈ ਕਿਹਾ ਹੈ। ਇਸ ਤੋਂ ਇਲਾਵਾ ਪ੍ਰ੍ਰਧਾਨ ਮੰਤਰੀ ਨੇ ਫਸਲ ਬੀਮਾ ਯੋਜਨਾ ਦੇ ਤਹਿਤ ਕਿਸਾਨਾਂ ਨੂੰ ਇਸ ਦਾ ਕਲੇਮ ਜਲਦੀ ਤੋਂ ਜਲਦੀ ਵੰਡਣ ਦੇ ਨਿਰਦੇਸ਼ ਵੀ ਜਾਰੀ ਕੀਤੇ ਹਨ।
ਬੀਮਾ ਕੰਪਨੀਆਂ ਦੇਣਗੀਆਂ ਜਲਦੀ ਕਲੇਮ
ਭਾਰਤੀ ਬੀਮਾ ਰੈਗੂਲੇਟਰੀ ਅਤੇ ਡਵੈਲਪਮੈਂਟ ਅਥਾਰਟੀ ਆਫ ਇੰਡੀਆ(ਇਰਡਾ) ਨੇ ਇਸ ਸੰਬੰਧ 'ਚ ਬੀਮਾ ਕੰਪਨੀਆਂ ਨੂੰ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਦੇ ਕਲੇਮ ਜਲਦੀ ਤੋਂ ਜਲਦੀ ਵੰਡਣ ਲਈ ਕਿਹਾ ਹੈ। ਸਟੇਟ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਨੇ ਕਿਹਾ ਕਿ ਬਾਰਿਸ਼ ਕਾਰਨ ਹੋਏ ਹਾਦਸਿਆਂ 'ਚ 100 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਹੈ। ਸੁਰੱਖਿਆ ਫੋਰਸ ਹੜ੍ਹ ਪ੍ਰਭਾਵਿਤ ਇਲਾਕਿਆਂ ਤੋਂ ਲੋਕਾਂ ਨੂੰ ਕੱਢਣ ਦਾ ਕੰਮ ਕਰ ਰਹੀ ਹੈ।
ਆਸਾਨ ਹੋਵੇ ਕਲੇਮ ਪ੍ਰਕਿਰਿਆ
ਇਰਡਾ ਨੇ ਆਪਣੇ ਦਿਸ਼ਾ-ਨਿਰਦੇਸ਼ 'ਚ ਕਿਹਾ ਹੈ ਕਿ ਇਹ ਯਕੀਨੀ ਬਣਾਉਣ ਕਿ ਜਲਦੀ ਕਾਰਵਾਈ ਸ਼ੁਰੂ ਹੋਵੇ। ਰੈਗੂਲੇਟਰ ਨੇ ਬੀਮਾ ਕੰਪਨੀਆਂ ਨੂੰ ਦੱਸਿਆ ਕਿ ਮੌਤ ਦੇ ਦਾਅਵੇ ਜਿਥੇ ਲਾਸ਼ ਨਾ ਮਿਲਣ ਦੀ ਸਥਿਤੀ 'ਚ ਮੌਤ ਦਾ ਸਰਟੀਫਿਕੇਟ ਹੋਣਾ ਮੁਸ਼ਕਲ ਹੈ ਅਜਿਹੀ ਸਥਿਤੀ 'ਚ ਤੈਅ ਪ੍ਰਕਿਰਿਆ ਅਪਣਾਉਣ ਦਾ ਸੁਝਾਅ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਹਰ ਸੋਮਵਾਰ ਨੂੰ ਦਾਵਿਆਂ ਦੇ ਨਿਪਟਾਰੇ ਦੀ ਰਿਪੋਰਟ ਦੇਣ ਲਈ ਕਿਹਾ ਗਿਆ ਹੈ।
ਡਾਕਖਾਨਿਆਂ 'ਚ ਨਿਵੇਸ਼ : ਬਿਹਤਰ ਰਿਟਰਨ ਦੇ ਨਾਲ ਟੈਕਸ ਛੋਟ ਵੀ
NEXT STORY