ਮੁੰਬਈ (ਭਾਸ਼ਾ) - ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਦੀ ਇਕ ਜਾਂਚ ਰਿਪੋਰਟ ’ਚ ਕਿਹਾ ਗਿਆ ਹੈ ਕਿ ਵਿਆਜ ਦਰਾਂ ’ਚ 0.25 ਫੀਸਦੀ ਦੀ ਕਟੌਤੀ ਆਰ. ਬੀ. ਆਈ. ਲਈ ‘ਸਭ ਤੋਂ ਵਧੀਆ ਸੰਭਾਵੀ ਬਦਲ’ ਹੈ। ਹਾਲਾਂਕਿ ਕੁਝ ਹੋਰ ਮਾਹਿਰਾਂ ਦਾ ਮੰਨਣਾ ਹੈ ਕਿ ਕੇਂਦਰੀ ਬੈਂਕ ਦੀ ਦਰ ਨਿਰਧਾਰਨ ਕਮੇਟੀ ਇਕ ਅਕਤੂਬਰ ਨੂੰ ਐਲਾਨ ਹੋਣ ਵਾਲੀ ਆਪਣੀ ਦੋਮਾਹੀ ਨੀਤੀ ਨੂੰ ਫਿਰ ਜਿਉਂ ਦਾ ਤਿਉਂ ਬਣਾਏ ਰੱਖ ਸਕਦੀ ਹੈ।
ਇਹ ਵੀ ਪੜ੍ਹੋ : ਹਰ ਪੇਮੈਂਟ 'ਤੇ ਮਿਲੇਗਾ Gold Coin, Paytm ਦੇ ਰਿਹਾ ਸੋਨੇ ਦੇ ਸਿੱਕੇ ਕਮਾਉਣ ਦਾ ਮੌਕਾ, ਜਾਣੋ ਪੂਰੀ ਪ੍ਰਕਿਰਿਆ
ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਗਵਰਨਰ ਸੰਜੇ ਮਲਹੋਤਰਾ ਦੀ ਪ੍ਰਧਾਨਗੀ ਵਾਲੀ ਮੁਦਰਾ ਨੀਤੀ ਕਮੇਟੀ (ਐੱਮ. ਪੀ. ਸੀ.) ਨੀਤੀਗਤ ਦਰ ’ਤੇ ਸੋਮਵਾਰ ਨੂੰ 3 ਦਿਨਾਂ ਵਿਚਾਰ-ਮੰਥਨ ਸ਼ੁਰੂ ਕਰਨ ਵਾਲੀ ਹੈ। ਇਹ ਬੈਠਕ ਮੌਜੂਦਾ ਭੂ-ਸਿਆਸੀ ਤਣਾਅ ਅਤੇ ਅਮਰੀਕਾ ਦੇ ਭਾਰਤੀ ਬਰਾਮਦ ’ਤੇ 50 ਫੀਸਦੀ ਟੈਰਿਫ ਲਾਉਣ ਦੀ ਬੈਕਗਰਾਊਂਡ ’ਚ ਹੋ ਰਹੀ ਹੈ।
ਐੱਮ. ਪੀ. ਸੀ. ਆਪਣੇ ਫੈਸਲੇ ਦਾ ਐਲਾਨ ਇਕ ਅਕਤੂਬਰ (ਬੁੱਧਵਾਰ) ਨੂੰ ਕਰੇਗੀ। ਖਪਤਕਾਰ ਮੁੱਲ ਸੂਚਕ ਅੰਕ (ਸੀ. ਪੀ. ਆਈ.) ’ਤੇ ਆਧਾਰਿਤ ਮਹਿੰਗਾਈ ’ਚ ਗਿਰਾਵਟ ਵਿਚਾਲੇ ਆਰ. ਬੀ. ਆਈ. ਨੇ ਫਰਵਰੀ ਤੋਂ 3 ਕਿਸ਼ਤਾਂ ’ਚ ਛੋਟੀ ਮਿਆਦ ਦੀ ਉਧਾਰੀ ਦਰ ਰੈਪੋ ਨੂੰ ਇਕ ਫੀਸਦੀ ਘਟਾਇਆ ਹੈ।
ਇਹ ਵੀ ਪੜ੍ਹੋ : 1 ਅਕਤੂਬਰ ਤੋਂ ਲਾਗੂ ਹੋਣਗੇ ਕਈ ਵੱਡੇ ਬਦਲਾਅ; ਬੈਂਕ, UPI ਅਤੇ ਪੈਨਸ਼ਨ ਤੱਕ ਜੇਬ 'ਤੇ ਪਵੇਗਾ ਸਿੱਧਾ ਅਸਰ!
ਕੇਂਦਰੀ ਬੈਂਕ ਨੇ ਅਗਸਤ ਦੀ ਦੋਮਾਹੀ ਮੁਦਰਾ ਨੀਤੀ ਜਿਉਂ ਦੀ ਤਿਉਂ ਬਣਾਏ ਰੱਖਣ ਦਾ ਬਦਲ ਚੁਣਿਆ ਸੀ। ਐੱਸ. ਬੀ. ਆਈ. ਦੇ ਅਧਿਐਨ ’ਚ ਕਿਹਾ ਗਿਆ ਕਿ ਅਗਲੀ ਮੁਦਰਾ ਨੀਤੀ ’ਚ ਉਧਾਰ ਦਰ ’ਚ 0.25 ਫੀਸਦੀ ਦੀ ਕਟੌਤੀ ਕਰਨਾ ਉਚਿਤ ਅਤੇ ਤਰਕਸੰਗਤ ਹੈ। ਅਜਿਹਾ ਇਸ ਲਈ ਹੈ ਕਿਉਂਕਿ ਅਗਲੇ ਵਿੱਤੀ ਸਾਲ ’ਚ ਵੀ ਪ੍ਰਚੂਨ ਮਹਿੰਗਾਈ ਦੇ ਨਰਮ ਬਣੇ ਰਹਿਣ ਦੀ ਉਮੀਦ ਹੈ।
ਬੈਂਕ ਆਫ ਬੜੌਦਾ ਦੇ ਮੁੱਖ ਅਰਥਸ਼ਾਸਤਰੀ ਮਦਨ ਸਬਨਵੀਸ ਨੇ ਕਿਹਾ,‘‘ਸਾਡਾ ਮੰਨਣਾ ਹੈ ਕਿ ਇਸ ਨੀਤੀ ’ਚ ਰੈਪੋ ਦਰ ’ਚ ਕਿਸੇ ਵੀ ਬਦਲਾਅ ਦੀ ਗੁੰਜਾਇਸ਼ ਸੀਮਤ ਹੈ ਪਰ ਬਾਜ਼ਾਰ ਦਾ ਮੰਨਣਾ ਹੈ ਕਿ ਮੌਜੂਦਾ ਮਾਹੌਲ ਨੂੰ ਵੇਖਦੇ ਹੋਏ ਦਰ ’ਚ ਕਟੌਤੀ ਜ਼ਰੂਰੀ ਹੋਵੇਗੀ।’’
ਇਹ ਵੀ ਪੜ੍ਹੋ : Health Insurance ਧਾਰਕਾਂ ਨੂੰ ਵੱਡਾ ਝਟਕਾ: 3 ਬੀਮਾ ਕੰਪਨੀਆਂ ਨੇ ਬੰਦ ਕੀਤੀ Cashless Claim service
ਇਕਰਾ ਦੀ ਮੁੱਖ ਅਰਥਸ਼ਾਸਤਰੀ ਅਦਿਤੀ ਨਾਇਰ ਨੇ ਕਿਹਾ,‘‘ਜੀ. ਐੱਸ. ਟੀ. ਨੂੰ ਤਰਕਸੰਗਤ ਬਣਾਉਣ ਨਾਲ ਮਹਿੰਗਾਈ ’ਚ ਯਕੀਨੀ ਤੌਰ ’ਤੇ ਕਮੀ ਆਵੇਗੀ। ਹਾਲਾਂਕਿ, ਇਹ ਇਕ ਨੀਤੀਗਤ ਬਦਲਾਅ ਦਾ ਨਤੀਜਾ ਹੈ ਅਤੇ ਇਸ ਦੇ ਨਾਲ ਹੀ ਮੰਗ ’ਚ ਵੀ ਵਾਧਾ ਹੋਣ ਦੀ ਸੰਭਾਵਨਾ ਹੈ। ਇਸ ਨਾਲ ਅਕਤੂਬਰ 2025 ਦੀ ਨੀਤੀ ਸਮੀਖਿਆ ’ਚ ਰੈਪੋ ਦਰ ਦੇ ਜਿਉਂ ਦੇ ਤਿਉਂ ਰਹਿਣ ਦਾ ਸੰਕੇਤ ਮਿਲਦਾ ਹੈ।’’
ਕ੍ਰਿਸਿਲ ਲਿਮਟਿਡ ਦੇ ਮੁੱਖ ਅਰਥਸ਼ਾਸਤਰੀ ਧਰਮਕੀਰਤੀ ਜੋਸ਼ੀ ਨੇ ਕਿਹਾ,‘‘ਸਾਨੂੰ ਉਮੀਦ ਹੈ ਕਿ ਆਸ ਤੋਂ ਘੱਟ ਮਹਿੰਗਾਈ ਕਾਰਨ ਅਕਤੂਬਰ ਤਕ ਰੈਪੋ ਦਰ ’ਚ ਕਟੌਤੀ ਹੋ ਸਕਦੀ ਹੈ।’’
ਇਹ ਵੀ ਪੜ੍ਹੋ : 1 ਅਕਤੂਬਰ ਤੋਂ ਸਪੀਡ ਪੋਸਟ 'ਚ ਹੋਣਗੇ ਵੱਡੇ ਬਦਲਾਅ: ਪੂਰੀ ਤਰ੍ਹਾਂ ਬਦਲ ਜਾਣਗੀਆਂ ਡਾਕਘਰ ਸੇਵਾਵਾਂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
GST ਕਟੌਤੀ ਤੋਂ ਬਾਅਦ ਬਾਜ਼ਾਰਾਂ 'ਚ ਵਧੀ ਹਲਚਲ, FMCG ਤੋਂ ਲੈ ਕੇ ਜਿਉਲਰੀ ਤੱਕ ਦੁਕਾਨਦਾਰਾਂ ਦਾ ਵਧਿਆ ਉਤਸ਼ਾਹ
NEXT STORY