ਲੰਡਨ (ਅਨਸ) - ਮਈ 2021 ’ਚ ਭਗੌੜੇ ਕਾਰੋਬਾਰੀ ਮੇਹੁਲ ਚੋਕਸੀ ਨੂੰ ਅਗਵਾ ਕਰਨ ਅਤੇ ਉਸ ਨੂੰ ਪ੍ਰੇਸ਼ਾਨ ਕਰਨ ਦੇ ਸ਼ੱਕੀ ਲੋਕਾਂ ਖਿਲਾਫ 3 ਰੈੱਡ ਕਾਰਨਰ ਨੋਟਿਸ ਜਾਰੀ ਕੀਤੇ ਗਏ ਹਨ। ਚੋਕਸੀ 2017 ਤੋਂ ਐਂਟੀਗੁਆ ਅਤੇ ਬਾਰਬੁਡਾ ਦਾ ਨਾਗਰਿਕ ਹੈ। ਉਸ ਨੇ ਸ਼ਿਕਾਇਤ ਕੀਤੀ ਸੀ ਕਿ ਉਸ ਨੂੰ ਕੁੱਟਿਆ ਗਿਆ, ਅੱਖਾਂ ’ਤੇ ਪੱਟੀ ਬੰਨ੍ਹ ਦਿੱਤੀ ਗਈ ਅਤੇ ਇਕ ਕਿਸ਼ਤੀ ’ਚ ਜਬਰੀ ਐਂਟੀਗੁਆ ਤੋਂ ਵੈਸਟ ਇੰਡੀਜ਼ ਦੇ ਇਕ ਹੋਰ ਟਾਪੂ ਡੋਮਿਨਿਕਾ ਲਿਜਾਇਆ ਗਿਆ। ਇਸ ਸ਼ਿਕਾਇਤ ਨੂੰ ਐਂਟੀਗੁਆ ਪੁਲਸ ਦੇ ਨਾਲ-ਨਾਲ ਡੋਮਿਨਿਕਨ ਅਦਾਲਤ ਵੱਲੋਂ ਕੀਤੀ ਗਈ ਅੰਤ੍ਰਿਮ ਜਾਂਚ ’ਚ ਪਹਿਲੀ ਨਜ਼ਰੇ ਸਹੀ ਪਾਇਆ ਗਿਆ।
ਇਹ ਵੀ ਪੜ੍ਹੋ : ਭਾਰਤੀ ਰੇਲਵੇ ਨੇ ਕਬਾੜ ਤੋਂ ਕੀਤੀ ਬੰਪਰ ਕਮਾਈ, ਬਜਟ ਨੂੰ ਲੈ ਕੇ ਲੋਕਾਂ ਦੀਆਂ ਵਧੀਆਂ ਉਮੀਦਾਂ
ਇੰਟਰਪੋਲ ਨੋਟਿਸ ਭਾਰਤੀ ਲਾਅ ਇਨਫੋਰਸਮੈਂਟ ਅਤੇ ਖੁਫੀਆ ਏਜੰਸੀਆਂ ਲਈ ਇਕ ਝਟਕਾ ਹੈ, ਜੋ ਚੋਕਸੀ ’ਤੇ ਪੰਜਾਬ ਨੈਸ਼ਨਲ ਬੈਂਕ ਨੂੰ 13,000 ਕਰੋੜ ਰੁਪਏ ਦੀ ਧੋਖਾਦੇਹੀ ਕਰਨ ਦਾ ਦੋਸ਼ ਲਗਾਉਂਦੀਆਂ ਹਨ ਅਤੇ ਭਾਰਤ ’ਚ ਉਸ ਤੋਂ ਪੁੱਛਗਿੱਛ ਕਰਨਾ ਚਾਹੁੰਦੀਆਂ ਹਨ। ਚੋਕਸੀ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕਰਦਾ ਹੈ ਅਤੇ ਦਾਅਵਾ ਕਰਦਾ ਹੈ ਕਿ ਉਸ ਦੀਆਂ ਕੰਪਨੀਆਂ ਨੇ ਬੈਂਕ ਤੋਂ ਲਏ ਗਏ ਕਰਜ਼ੇ ’ਤੇ ਕਦੇ ਡਿਫਾਲਟ ਨਹੀਂ ਕੀਤਾ। ਚੋਕਸੀ ਨੇ ਦੋਸ਼ ਲਾਇਆ ਸੀ ਕਿ ਉਸ ਨੂੰ ਐਂਟੀਗੁਆ ’ਚ ਹੰਗਰੀ ਦੀ ਇਕ ਔਰਤ ਦੇ ਫਲੈਟ ਦਾ ਵਰਗਲਾਇਆ ਗਿਆ ਸੀ। ਇਸ ਤੋਂ ਬਾਅਦ ਬ੍ਰਿਟੇਨ ਦੇ 2 ਭਾਰਤੀ ਮੂਲ ਦੇ ਵਿਅਕਤੀ ਉਸ ਨੂੰ ਡੋਮਿਨਿਕਾ ਲੈ ਗਏ ਅਤੇ ਡੋਮਿਨਿਕਨ ਪੁਲਸ ਦੇ ਹਵਾਲੇ ਕਰ ਦਿੱਤਾ। ਅਜਿਹਾ ਦੱਸਿਆ ਜਾਂਦਾ ਹੈ ਕਿ ਭਾਰਤੀ ਲਾਅ ਇਨਫੋਰਸਮੈਂਟ ਅਧਿਕਾਰੀ ਇਕ ਪੱਟੇ ’ਤੇ ਕਤਰ ਏਅਰਵੇਜ਼ ਦੇ ਐਗਜ਼ੀਕਿਊਟਿਵ ਜੈੱਟ ’ਤੇ ਡੋਮਿਨਿਕਾ ਤੋਂ ਗੁਪਤ ਢੰਗ ਨਾਲ ਉਨ੍ਹਾਂ ਨੂੰ ਭਾਰਤ ਲਿਜਾਣ ਲਈ ਪਹੁੰਚੇ ਪਰ ਇਕ ਸਥਾਨਕ ਰੇਡੀਓ ਪੇਸ਼ਕਰਤਾ, ਲਾਫਟਸ ਡੁਰੰਡ ਨੇ ਚੋਕਸੀ ਦੀ ਗੈਰ-ਕਾਨੂੰਨੀ ਹਿਰਾਸਤ ਦੀ ਖਬਰ ਜਨਤਕ ਕਰ ਕੇ ਮੁਹਿੰਮ ਨੂੰ ਨਾਕਾਮ ਕਰ ਦਿੱਤਾ ਸੀ।
ਇਹ ਵੀ ਪੜ੍ਹੋ : ਪਿਸ਼ਾਬ ਕਾਂਡ ਲਈ Air India ਖ਼ਿਲਾਫ਼ ਸਖ਼ਤ ਕਾਰਵਾਈ,30 ਲੱਖ ਜੁਰਮਾਨਾ, ਪਾਇਲਟ ਦਾ ਲਾਇਸੈਂਸ ਰੱਦ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਗੂਗਲ 12,000 ਕਰਮਚਾਰੀਆਂ ਦੀ ਛਾਂਟੀ ਕਰੇਗਾ, CEO ਪਿਚਾਈ ਨੇ ਮੰਗੀ ਮਾਫੀ
NEXT STORY