ਨਵੀਂ ਦਿੱਲੀ—ਭਾਰਤੀ ਪੂੰਜੀ ਬਾਜ਼ਾਰ 'ਚ ਪਾਰਟੀਸਿਪੇਟਰੀ ਨੋਟਸ (ਪੀ ਨੋਟਸ) ਦੇ ਰਾਹੀਂ ਮਈ ਦੇ ਅੰਤ 'ਚ ਨਿਵੇਸ਼ ਕਰੀਬ 1,400 ਕਰੋੜ ਰੁਪਏ ਵਧ ਕੇ 82,619 ਕਰੋੜ ਰੁਪਏ 'ਤੇ ਪਹੁੰਚ ਗਿਆ ਹੈ। ਇਹ ਇਸ ਤੋਂ ਪਿਛਲੇ ਮਹੀਨੇ ਦੀ ਤੁਲਨਾ 'ਚ 1.72 ਫੀਸਦੀ ਦਾ ਵਾਧਾ ਹੈ। ਪੀ-ਨੋਟਸ ਪੰਜੀਕ੍ਰਿਤ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ ਵਲੋਂ ਉਨ੍ਹਾਂ ਵਿਦੇਸ਼ੀ ਨਿਵੇਸ਼ਕਾਂ ਨੂੰ ਜਾਰੀ ਕੀਤੇ ਜਾਂਦੇ ਹਨ ਤਾਂ ਬਿਨ੍ਹਾਂ ਸਿੱਧੇ ਪੂੰਜੀਕਰਣ ਦੇ ਭਾਰਤੀ ਸ਼ੇਅਰ ਬਾਜ਼ਾਰ ਦਾ ਹਿੱਸਾ ਬਣਨਾ ਚਾਹੁੰਦੇ ਹਨ। ਭਾਰਤੀ ਪ੍ਰਤੀਭੂਤੀ ਅਤੇ ਰੈਗੂਲੇਟਰ ਬੋਰਡ (ਸੇਬੀ) ਦੇ ਤਾਜ਼ਾ ਅੰਕੜਿਆਂ ਮੁਤਾਬਕ ਮਈ ਦੇ ਅੰਤ ਤੱਕ ਭਾਰਤੀ ਬਾਜ਼ਾਰਾਂ... ਸ਼ੇਅਰ, ਕਰਜ਼ ਅਤੇ ਡੇਰੀਵੇਟਿਵਸ 'ਚ ਪੀ-ਨੋਟਸ ਦੇ ਰਾਹੀਂ ਨਿਵੇਸ਼ ਵਧ ਕੇ 82,619 ਕਰੋੜ ਰੁਪਏ 'ਤੇ ਪਹੁੰਚ ਗਿਆ। ਅਪ੍ਰੈਲ ਦੇ ਅੰਤ ਤੱਕ ਇਹ ਅੰਕੜਾ 81,220 ਕਰੋੜ ਰੁਪਏ ਸੀ। ਕੁੱਲ ਨਿਵੇਸ਼ 'ਚੋਂ ਪੀ-ਨੋਟਸ ਦੇ ਰਾਹੀਂ ਸ਼ੇਅਰਾਂ 'ਚ ਨਿਵੇਸ਼ 61,574 ਕਰੋੜ ਰੁਪਏ, ਕਰਜ਼ ਜਾਂ ਬਾਂਡ 'ਚ 19,681 ਕਰੋੜ ਰੁਪਏ ਅਤੇ ਡੇਰੀਵੇਟਿਵਸ 'ਚ 193 ਕਰੋੜ ਰੁਪਏ ਰਿਹਾ। ਪੀ-ਨੋਟਸ ਦੇ ਰਾਹੀਂ ਫਰਵਰੀ ਦੇ ਅੰਤ ਤੱਕ ਕੁੱਲ ਨਿਵੇਸ਼ 73,428 ਕਰੋੜ ਰੁਪਏ, ਮਾਰਚ ਦੇ ਅੰਤ ਤੱਕ 78,110 ਕਰੋੜ ਰੁਪਏ ਅਤੇ ਅਪ੍ਰੈਲ ਦੇ ਅੰਤ ਤੱਕ 81,220 ਕਰੋੜ ਰੁਪਏ ਰਿਹਾ ਸੀ।
ਟਰੰਪ ਤੇ ਜਿਨਫਿੰਗ 'ਚ ਹੋਣ ਜਾ ਰਹੀ ਹੈ ਬੈਠਕ, ਬਾਜ਼ਾਰਾਂ ਦੀ ਹੋਵੇਗੀ ਨਜ਼ਰ
NEXT STORY