ਨਵੀਂ ਦਿੱਲੀ(ਭਾਸ਼ਾ)-ਘਰੇਲੂ ਰੀਅਲ ਅਸਟੇਟ ਖੇਤਰ ’ਚ ਇਸ ਸਾਲ ਨਿਵੇਸ਼ 5 ਫੀਸਦੀ ਵਧ ਕੇ 6.5 ਅਰਬ ਡਾਲਰ ਯਾਨੀ ਕਰੀਬ 46,000 ਕਰੋਡ਼ ਰੁਪਏ ’ਤੇ ਪਹੁੰਚ ਜਾਣ ਦਾ ਅੰਦਾਜ਼ਾ ਹੈ। ਇਸ ਦੀ ਮੁੱਖ ਵਜ੍ਹਾ ਸੂਚਨਾ ਤਕਨੀਕੀ (ਆਈ. ਟੀ.) ਕੰਪਨੀਆਂ ਦੀ ਆਪਣੇ ਵਰਕ ਪਲੇਸ ਲਈ ਵਧਦੀ ਮੰਗ ਹੋਵੇਗੀ। ਜਾਇਦਾਦ ਨੂੰ ਲੈ ਕੇ ਸਲਾਹ ਦੇਣ ਵਾਲੀ ਕੌਮਾਂਤਰੀ ਕੰਪਨੀ ਕੋਲੀਅਰਸ ਨੇ ਇਹ ਅੰਦਾਜ਼ਾ ਲਾਇਆ ਹੈ।
ਕੰਪਨੀ ਅਨੁਸਾਰ 2019 ’ਚ ਵਿਦੇਸ਼ੀ ਕੰਪਨੀਆਂ ਨੇ ਦਫਤਰੀ ਥਾਂ ਦੀ ਵਿਆਪਕ ਖਰੀਦ ਕੀਤੀ, ਜਿਸ ਕਾਰਣ ਰੀਅਲ ਅਸਟੇਟ ਖੇਤਰ ’ਚ ਨਿਵੇਸ਼ 2018 ਦੀ ਤੁਲਨਾ ’ਚ 8.7 ਫੀਸਦੀ ਵਧ ਕੇ 6.2 ਅਰਬ ਡਾਲਰ ਰਿਹਾ। ਇਸ ’ਚ ਵਿਦੇਸ਼ੀ ਨਿਵੇਸ਼ਕਾਂ ਦਾ ਕਰੀਬ 78 ਫੀਸਦੀ ਯੋਗਦਾਨ ਰਿਹਾ। ਕੋਲੀਅਰਸ ਅਨੁਸਾਰ 2008 ਤੋਂ ਹੁਣ ਤੱਕ ਭਾਰਤੀ ਰੀਅਲ ਅਸਟੇਟ ਖੇਤਰ ’ਚ 56.6 ਅਰਬ ਡਾਲਰ ਯਾਨੀ 4,10,000 ਕਰੋਡ਼ ਰੁਪਏ ਦਾ ਨਿਵੇਸ਼ ਕੀਤਾ ਜਾ ਚੁੱਕਾ ਹੈ।
ਕੰਪਨੀ ਦਾ ਮੰਨਣਾ ਹੈ ਕਿ ਅਗਲੇ 3 ਸਾਲ ਤੱਕ ਨਿਵੇਸ਼ਕ ਕਾਰੋਬਾਰੀ ਜਾਇਦਾਦਾਂ ’ਚ ਨਿਵੇਸ਼ ਕਰਦੇ ਰਹਿਣਗੇ। ਸਾਲ 2020 ’ਚ ਰੀਅਲ ਅਸਟੇਟ ਖੇਤਰ ’ਚ ਆਉਣ ਵਾਲੇ ਨਿਵੇਸ਼ ’ਚ ਕਾਰੋਬਾਰੀ ਦਫਤਰਾਂ ਦੀ ਕਰੀਬ 40 ਫੀਸਦੀ ਹਿੱਸੇਦਾਰੀ ਰਹਿ ਸਕਦੀ ਹੈ। ਸਾਲ 2019 ’ਚ ਇਨ੍ਹਾਂ ਦੀ ਹਿੱਸੇਦਾਰੀ 46 ਫੀਸਦੀ ਯਾਨੀ 2.8 ਅਰਬ ਡਾਲਰ ਦੀ ਰਹੀ। ਕੰਪਨੀ ਨੇ ਕਿਹਾ ਕਿ ਰੇਰਾ, ਵਸਤੂ ਅਤੇ ਸੇਵਾ ਕਰ (ਜੀ. ਐੱਸ. ਟੀ.), ਦੀਵਾਲੀਆ ਅਤੇ ਕਰਜ਼ਾਸੋਧ ਅਸਮਰੱਥਾ ਕੋਡ (ਆਈ. ਬੀ. ਸੀ.) ਅਤੇ ਵਿਦੇਸ਼ੀ ਨਿਵੇਸ਼ ਦੇ ਪ੍ਰਬੰਧਾਂ ਨੂੰ ਆਸਾਨ ਕਰਨ ਨਾਲ ਨਿਵੇਸ਼ਕਾਂ ਦੀ ਦਿਲਚਸਪੀ ਵਧੀ ਹੈ।
ਹੀਰੋ ਇਲੈਕਟ੍ਰਿਕ ਨੇ 700 ਕਰੋਡ਼ ਰੁਪਏ ਦੇ ਨਿਵੇਸ਼ ਨੂੰ ਇਕ ਸਾਲ ਲਈ ਟਾਲਿਆ
NEXT STORY