ਮੁੰਬਈ—ਭਾਰਤੀ ਕੰਪਨੀਆਂ ਦਾ ਵਿਦੇਸ਼ਾਂ 'ਚ ਹੋਣ ਵਾਲਾ ਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫ.ਡੀ.ਆਈ.) ਜੂਨ ਮਹੀਨੇ 'ਚ ਘਟ ਕੇ 82.03 ਕਰੋੜ ਡਾਲਰ ਰਹਿ ਗਿਆ। ਇਹ ਪਿਛਲੇ ਸਾਲ ਜੂਨ ਦੇ ਮਹੀਨੇ ਦੀ ਤੁਲਨਾ 'ਚ ਅੱਧੇ ਤੋਂ ਵੀ ਘਟ ਹੈ। ਭਾਰਤੀ ਰਿਜ਼ਰਵ ਬੈਂਕ ਦੇ ਅੰਕੜੇ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਭਾਰਤ ਕੰਪਨੀਆਂ ਦਾ ਵਿਦੇਸ਼ਾਂ 'ਚ ਕੀਤਾ ਗਿਆ ਐੱਫ.ਡੀ.ਆਈ. (ਓ.ਐੱਫ.ਡੀ.ਆਈ.) ਪਿਛਲੇ ਸਾਲ ਸਮਾਨ ਮਹੀਨੇ 'ਚ 2.29 ਅਰਬ ਡਾਲਰ ਰਿਹਾ ਸੀ। ਮਈ 'ਚ ਭਾਰਤੀ ਕੰਪਨੀਆਂ ਨੇ ਵਿਦੇਸ਼ੀ ਉਪਕਰਮਾਂ 'ਚ 1.56 ਅਰਬ ਡਾਲਰ ਦਾ ਨਿਵੇਸ਼ ਕੀਤਾ ਸੀ। ਜੂਨ 'ਚ ਭਾਰਤੀ ਕੰਪਨੀਆਂ ਦੇ ਵਿਦੇਸ਼ਾਂ 'ਚ ਕੀਤੇ ਗਏ ਨਿਵੇਸ਼ 'ਚੋਂ 34.02 ਕਰੋੜ ਡਾਲਰ ਇਕਵਿਟੀ ਨਿਵੇਸ਼ ਦੇ ਰੂਪ 'ਚ,22.20 ਕਰੋੜ ਡਾਲਰ ਕਰਜ਼ ਦੇ ਰੂਪ 'ਚ ਅਤੇ 25.80 ਕਰੋੜ ਡਾਲਰ ਗਾਰੰਟੀ ਦੇ ਰੂਪ 'ਚ ਰਿਹਾ। ਇਸ ਦੌਰਾਨ ਓ.ਐੱਨ.ਜੀ.ਸੀ. ਵਿਦੇਸ਼ ਲਿ. ਨੇ ਮਯਾਮਾਂ, ਰੂਸ ਅਤੇ ਵਿਯਤਨਾਮ 'ਚ ਆਪਣੇ ਵੱਖ-ਵੱਖ ਸਾਂਝੇ ਉਪਕਰਮਾਂ 'ਚ 6.17 ਕਰੋੜ ਡਾਲਰ ਦਾ ਨਿਵੇਸ਼ ਕੀਤਾ। ਏਸ਼ੀਅਨ ਪੇਂਟਸ ਨੇ ਸਿੰਗਾਪੁਰ 'ਚ ਆਪਣੀ ਪੂਰਨ ਅਗਵਾਈ ਵਾਲੀ ਇਕਾਈ 'ਚ 4,34 ਕਰੋੜ ਡਾਲਰ ਅਤੇ ਆਲੋਕ ਇੰਫਰਾਸਟਰਕਚਰ ਨੇ ਬ੍ਰਿਟਿਸ਼ ਵਰਜਿਨ ਆਈਲੈਂਡ 'ਚ ਆਪਣੀ ਪੂਰਨ ਅਗਵਾਈ ਵਾਲੀ ਸਬਸਿਡੀ 'ਚ 2.4 ਕਰੋੜ ਡਾਲਰ ਦਾ ਨਿਵੇਸ਼ ਕੀਤਾ।
US ਸੰਸਦ ਵਿਚ ਗ੍ਰੀਨ ਕਾਰਡ ਨੂੰ ਲੈ ਕੇ ਬਿੱਲ ਪਾਸ, ਇਨ੍ਹਾਂ ਨੂੰ ਹੋਵੇਗਾ ਫਾਇਦਾ
NEXT STORY