ਨਵੀਂ ਦਿੱਲੀ (ਭਾਸ਼ਾ) - ਕੋਰੋਨਾ ਵਾਇਰਸ ਮਹਾਮਾਰੀ ਦੀ ਦੂਜੀ ਲਹਿਰ ਕਾਰਨ ਅਸਪਸ਼ਟ ਆਰਥਿਕ ਵਾਤਾਵਰਣ ਦੇ ਵਿਚਕਾਰ ਨਿਵੇਸ਼ਕ ਸੋਨੇ ਵਿਚ ਨਿਵੇਸ਼ ਵਧਾ ਰਹੇ ਹਨ। ਅਪ੍ਰੈਲ ਵਿਚ ਗੋਲਡ ਸੇਵਿੰਗਜ਼ ਫੰਡ ਅਤੇ ਗੋਲਡ ਐਕਸਚੇਂਜ ਟਰੇਡ ਫੰਡ (ਈਟੀਐਫ) ਵਿਚ 864 ਕਰੋੜ ਰੁਪਏ ਦਾ ਨਿਵੇਸ਼ ਹੋਇਆ ਸੀ।
ਕੁਆਂਟਮ ਮਿਊਚੁਅਲ ਫੰਡ ਦੇ ਸੀਨੀਅਰ ਫੰਡ ਮੈਨੇਜਰ (ਵਿਕਲਪਿਕ ਨਿਵੇਸ਼), ਚਿਰਾਗ ਮਹਿਤਾ ਨੇ ਕਿਹਾ ਕਿ ਸੋਨੇ ਨਾਲ ਸਬੰਧਤ ਫੰਡਾਂ ਵਿਚ ਨਿਵੇਸ਼ ਦੀ ਆਮਦ 2021-22 ਤੱਕ ਜਾਰੀ ਰਹਿਣ ਦੀ ਉਮੀਦ ਹੈ। ਇਸਦਾ ਕਾਰਨ ਇਹ ਹੈ ਕਿ ਇਸ ਅਨਿਸ਼ਚਿਤ ਵਾਤਾਵਰਣ ਵਿਚ ਨਿਵੇਸ਼ਕ ਅਜੇ ਵੀ ਵੱਖ-ਵੱਖ ਉਤਪਾਦਾਂ ਵਿਚ ਨਿਵੇਸ਼ ਦੇ ਮੁਕਾਬਲੇ ਸੋਨੇ ਵਿਚ ਅਜੇ ਵੀ ਬਹੁਤ ਘੱਟ ਪੈਸਾ ਲੱਗਿਆ ਹੋਇਆ ਹੈ।
ਇਹ ਵੀ ਪੜ੍ਹੋ : ਭਾਰਤੀਆਂ ਨਾਲੋਂ ਅਮੀਰ ਹੋਏ ਬੰਗਲਾਦੇਸ਼ੀ, IMF ਦੀ ਭਵਿੱਖਵਾਣੀ 'ਤੇ ਲੱਗੀ ਮੋਹਰ
ਮਾਰਨਿੰਗ ਸਟਾਰ ਇੰਡੀਆ ਦੇ ਅੰਕੜਿਆਂ ਦੇ ਅਨੁਸਾਰ ਅਪ੍ਰੈਲ ਮਹੀਨੇ ਵਿਚ ਗੋਲਡ ਸੇਵਿੰਗਜ਼ ਫੰਡ ਅਤੇ ਗੋਲਡ ਈ.ਟੀ.ਐਫ. ਵਿਚ ਕ੍ਰਮਵਾਰ 184 ਕਰੋੜ ਅਤੇ 680 ਕਰੋੜ ਰੁਪਏ ਦੀ ਆਮਦ ਹੋਈ। ਅੰਕੜਿਆਂ ਅਨੁਸਾਰ 2020-21 ਵਿਚ ਗੋਲਡ ਫੰਡ ਵਿੱਚ 3,200 ਕਰੋੜ ਰੁਪਏ ਦਾ ਨਿਵੇਸ਼ ਹੋਇਆ ਸੀ, ਜਦੋਂ ਕਿ ਗੋਲਡ ਈ.ਟੀ.ਐਫ. ਵਿਚ 6,900 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਰਿਕਾਰਡ ਪੱਧਰ ਨਾਲੋਂ ਅਜੇ ਵੀ 7600 ਰੁਪਏ ਸਸਤਾ ਮਿਲ ਰਿਹੈ ਸੋਨਾ, ਜਾਣੋ ਮਾਹਰਾਂ ਦੀ ਰਾਏ
ਮਾਰਨਿੰਗ ਸਟਾਰ ਇੰਡੀਆ ਦੇ ਐਸੋਸੀਏਟ ਡਾਇਰੈਕਟਰ ਹਿਮਾਂਸ਼ੂ ਸ਼੍ਰੀਵਾਸਤਵ ਨੇ ਕਿਹਾ, 'ਇਸ ਸਾਲ ਕੋਰੋਨਾ ਵਾਇਰਸ ਦੀ ਲਾਗ ਦੇ ਵਧਦੇ ਮਾਮਲਿਆਂ ਵਿਚਕਾਰ ਮੌਜੂਦਾ ਮਾਹੌਲ ਵਿਚ ਜਾਇਦਾਦ ਦੇ ਰੂਪ ਵਿਚ ਸੋਨੇ ਦਾ ਪ੍ਰਦਰਸ਼ਨ ਵਧੀਆ ਰਹਿਣ ਦੀ ਉਮੀਦ ਹੈ।' ਨਿਵੇਸ਼ਕ ਇਸ ਸੰਪਤੀ ਵਿੱਚ ਦਿਲਚਸਪੀ ਦਿਖਾ ਰਹੇ ਹਨ।'
ਇਹ ਵੀ ਪੜ੍ਹੋ : ਚੀਨੀ ਬੈਂਕਾਂ ਦੀ ਸਖਤੀ ’ਤੇ ਭਾਰੀ ਪਿਆ ਐਲਨ ਮਸਕ ਦਾ ਇਕ ‘ਟਵੀਟ’
ਕੁਆਂਟਮ ਮਿਊਚੁਅਲ ਫੰਡ ਦੇ ਮਹਿਤਾ ਨੇ ਇਹ ਵੀ ਕਿਹਾ ਕਿ ਨਿਵੇਸ਼ਕ ਹੁਣ ਗੋਲਡ ਈ.ਟੀ.ਐਫ. ਜਾਂ ਗੋਲਡ ਸੇਵਿੰਗ ਫੰਡਾਂ ਵਿਚ ਨਿਵੇਸ਼ ਨੂੰ ਤਰਜੀਹ ਦੇ ਰਹੇ ਹਨ। ਇਸ ਦਾ ਕਾਰਨ ਸੋਨੇ ਦੇ ਗਹਿਣੇ ਜਾਂ ਸੋਨੇ ਦੇ ਭੌਤਿਕ ਰੂਪ ਤੋਂ ਖ਼ਰੀਦ-ਵਿਕਰੀ ਵਿਚ ਹੋਣ ਵਾਲੀ ਸਮੱਸਿਆ ਹੈ। ਉਨ੍ਹਾਂ ਕਿਹਾ ਕਿ ਗੋਲਡ ਬਚਤ ਫੰਡ ਜਾਂ ਗੋਲਡ ਈ.ਟੀ.ਐਫ. ਵਿਚ ਨਿਵੇਸ਼ ਨਾਲ ਉਨ੍ਹਾਂ ਨੂੰ ਸੁਰੱਖਿਆ ਦੇ ਲਿਹਾਜ਼ ਨਾਲ ਸੰਤੋਸ਼ ਮਿਲਦਾ ਹੈ ਕਿਉਂਕਿ ਇਹ ਉਨ੍ਹਾਂ ਨੂੰ ਆਸਾਨੀ ਨਾਲ ਖ਼ਰੀਦ ਅਤੇ ਵਿਕਰੀ ਦੀ ਸਹੂਲਤ ਦਿੰਦਾ ਹੈ। ਜੇਕਰ ਰਿਟਰਨ ਦੀ ਗੱਲ ਕੀਤੀ ਜਾਵੇ ਤਾਂ ਇਨ੍ਹਾਂ ਉਤਪਾਦਾਂ ਨੇ ਪਿਛਲੇ ਤਿੰਨ ਸਾਲ ਵਿਚ 13 ਤੋਂ 14 ਫ਼ੀਸਦੀ ਲਾਭ ਦਿੱਤਾ ਹੈ ਜਦੋਂਕਿ ਪੰਜ ਸਾਲ ਵਿਚ ਰਿਟਰਨ 8 ਮਿਲ ਰਿਹਾ ਹੈ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਚੀਨ 'ਚ ਟੈੱਕ ਕੰਪਨੀਆਂ 'ਤੇ ਕਰੋੜਾਂ ਜੁਰਮਾਨਾ, ਰੁਲੇ ਜੈੱਕ ਮਾ ਵਰਗੇ ਰਾਕ ਸਟਾਰ
NEXT STORY