ਮੁੰਬਈ–ਮਹਿੰਗਾਈ ਦੇ ਘੱਟ ਹੋਣ ਦੇ ਸੰਕੇਤ ਮਿਲਦੇ ਹੀ ਸ਼ੇਅਰ ਬਜ਼ਾਰਾਂ ’ਚ ਰੌਣਕ ਦੇਖਣ ਨੂੰ ਮਿਲੀ ਹੈ। ਅੱਜ ਸ਼ੁੱਕਰਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ ਦੇ ਦੋਵੇਂ ਪ੍ਰਮੁੱਖ ਸੂਚਕ ਅੰਕਾਂ ’ਚ ਜ਼ੋਰਦਾਰ ਰੈਲੀ ਦੇਖਣ ਨੂੰ ਮਿਲੀ। ਨਿਵੇਸ਼ਕਾਂ ਨੇ ਅੱਜ 2,84,340 ਕਰੋੜ ਰੁਪਏ ਕਮਾਏ। ਸ਼ਬਦਾਂ ’ਚ ਕਹੀਏ ਤਾਂ ਨਿਵੇਸ਼ਕਾਂ ਦੀ ਝੋਲੀ ’ਚ ਅੱਜ 2 ਲੱਖ 84 ਹਜ਼ਾਰ 340 ਕਰੋੜ ਰੁਪਏ ਆ ਡਿਗੇ। ਅੱਜ ਸੈਂਸੈਕਸ 1181.34 ਅੰਕ ਉਛਲ ਕੇ 61795.04 ਅਤੇ ਨਿਫਟੀ 321.50 ਅੰਕ ਦੀ ਬੜ੍ਹਤ ਨਾਲ 18349.70 ਅੰਕ ’ਤੇ ਬੰਦ ਹੋਇਆ।
2022 ਦੇ ਉੱਚ ਸਿਖਰ ’ਤੇ ਬਾਜ਼ਾਰ
ਦੋਵੇਂ ਮੁੱਖ ਸੂਚਕ ਅੰਕ ਬੀ. ਐੱਸ. ਈ. ਸੈਂਸੈਕਸ ਅਤੇ ਨਿਫਟੀ50 ਅੱਜ 2022 ਦੇ ਆਪਣੇ ਉੱਚ ਪੱਧਰ ਨੂੰ ਪਾਰ ਕਰ ਗਏ। ਨਿਫਟੀ ਬੈਂਕ ਇੰਡੈਕਸ ਨੇ ਆਪਣਾ ਨਵਾਂ ਆਲ ਟਾਈਮ ਹਾਈ ਬਣਾਇਆ। ਟ੍ਰੈਂਡਿੰਗ ਵਿਊ ਦੇ ਡਾਟਾ ਮੁਤਾਬਕ ਇਸ ਤੋਂ ਪਹਿਲਾਂ ਬੀ. ਐੱਸ. ਈ. ਸੈਂਸੈਕਸ ਨੇ 18 ਜਨਵਰੀ 2022 ਨੂੰ ਇਸ ਸਾਲ ਦਾ ਹਾਈ 61,674.15 ਬਣਾਇਆ ਸੀ। ਅੱਜ ਦਾ ਹਾਈ 61,840.97 ਹੈ। ਇਸ ਤਰ੍ਹਾਂ ਨਿਫਟੀ50 ਨੇ ਵੀ 18 ਜਨਵਰੀ 2022 ਨੂੰ ਹੀ 18,350.95 ਦਾ ਹਾਈ ਬਣਾਇਆ ਸੀ ਜਦ ਕਿ ਅੱਜ ਦਾ ਹਾਈ ਉਸ ਨੂੰ ਕ੍ਰਾਸ ਕਰਦੇ ਹੋਏ 18,362.30 ਦਾ ਨਵਾਂ ਹਾਈ ਬਣਾ ਦਿੱਤਾ ਹੈ। ਹੁਣ ਨਿਫਟੀ50 ਦਾ ਆਲ ਟਾਈਮ ਹਾਈ 18,604.45 ਦਾ ਹੈ ਜਦ ਕਿ ਸੈਂਸੈਕਸ ਦਾ 62,245.43 ਦਾ ਹੈ।
ਰੁਪਇਆ 62 ਪੈਸੇ ਦੀ ਤੇਜ਼ੀ ਨਾਲ 80.78 ਪ੍ਰਤੀ ਡਾਲਰ ’ਤੇ
ਡਾਲਰ ਸੂਚਕ ਅੰਕ ’ਚ ਗਿਰਾਵਟ ਕਾਰਨ ਇੰਟਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ’ਚ ਸ਼ੁੱਕਰਵਾਰ ਨੂੰ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਇਆ 62 ਪੈਸੇ ਦੇ ਸੁਧਾਰ ਨਾਲ 80.78 ਪ੍ਰਤੀ ਡਾਲਰ ’ਤੇ ਬੰਦ ਹੋਇਆ। ਬਾਜ਼ਾਰ ਸੂਤਰਾਂ ਨੇ ਕਿਹਾ ਕਿ ਘਰੇਲੂ ਸ਼ੇਅਰ ਬਾਜ਼ਾਰ ’ਚ ਤੇਜ਼ੀ ਦੇ ਰੁਖ ਅਤੇ ਵਿਦੇਸ਼ੀ ਨਿਵੇਸ਼ਕਾਂ ਦੇ ਲਗਾਤਾਰ ਨਿਵੇਸ਼ ਕਾਰਨ ਵੀ ਰੁਪਏ ਨੂੰ ਸਮਰਥਨ ਮਿਲਿਆ। ਇੰਟਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ’ਚ ਰੁਪਇਆ 80.76 ’ਤੇ ਖੁੱਲ੍ਹਾ। ਕਾਰੋਬਾਰ ਦੌਰਾਨ 80.58 ਦੇ ਦਿਨ ਦੇ ਉੱਚ ਪੱਧਰ ਅਤੇ 80.99 ਦੇ ਹੇਠਲੇ ਪੱਧਰ ਨੂੰ ਛੂਹਣ ਤੋਂ ਬਾਅਦ ਅਖੀਰ ’ਚ 80.78 ਪ੍ਰਤੀ ਡਾਲਰ ’ਤੇ ਬੰਦ ਹੋਇਆ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਕ੍ਰਿਪਟੋ ਕਰੰਸੀ ਐਕਸਚੇਂਜ FTX ਹੋਈ ਦਿਵਾਲੀਆ! CEO ਨੇ ਦਿੱਤਾ ਅਸਤੀਫਾ
NEXT STORY