ਬੈਂਗਲੁਰੂ (ਇੰਟ.)— ਭਾਰਤ ਦੀ ਸਭ ਤੋਂ ਵੱਡੀ ਹੋਟਲ ਲੜੀ ਓਯੋ ਹੋਟਲਸ ਚੀਨ ਅਤੇ ਦੁਨੀਆ ਦੇ ਦੂਜੇ ਹਿੱਸਿਆਂ ਵਿਚ ਪਹੁੰਚ ਬਣਾਉਣ ਲਈ 1 ਅਰਬ ਡਾਲਰ (ਲਗਭਗ 7000 ਕਰੋੜ ਰੁਪਏ) ਜੁਟਾਉਣ ਜਾ ਰਿਹਾ ਹੈ । ਕੰਪਨੀ ਨੇ ਕਿਹਾ ਕਿ ਉਸ ਦੇ ਸਾਫਟਬੈਂਕ ਵਿਜ਼ਨ ਫੰਡ, ਸਿਕਵੋਆ ਕੈਪੀਟਲ ਲਾਇਸਪੀਡਸ ਵੈਂਚਰ ਪਾਰਟਨਰਸ ਸਮੇਤ ਉਸ ਦੇ ਮੌਜੂਦਾ ਨਿਵੇਸ਼ਕਾਂ ਨੇ 80 ਕਰੋੜ ਡਾਲਰ, ਜਦੋਂ ਕਿ ਹੋਰਾਂ ਨੇ 20 ਕਰੋੜ ਡਾਲਰ ਦੇ ਨਿਵੇਸ਼ ਦੀ ਵਚਨਬੱਧਤਾ ਪ੍ਰਗਟਾਈ ਹੈ।
ਚੀਨ 'ਚ 60 ਕਰੋੜ ਡਾਲਰ ਦਾ ਹੋਵੇਗਾ ਨਿਵੇਸ਼
ਓਯੋ ਇਸ ਫੰਡ ਵਿਚੋਂ 60 ਕਰੋੜ ਡਾਲਰ ਚੀਨ ਵਿਚ ਨਿਵੇਸ਼ ਕਰੇਗੀ, ਜਿੱਥੇ ਕੰਪਨੀ ਨੇ ਸਿਰਫ਼ 10 ਮਹੀਨੇ ਪਹਿਲਾਂ ਹੀ ਸੰਚਾਲਨ ਸ਼ੁਰੂ ਕੀਤਾ ਹੈ। ਇਕ ਸੂਤਰ ਨੇ ਕਿਹਾ ਕਿ ਇਸ ਨਿਵੇਸ਼ ਨਾਲ ਕੰਪਨੀ ਦੀ ਫੰਡਿੰਗ ਵੈਲਿਊ 5 ਅਰਬ ਡਾਲਰ ਤੱਕ ਪਹੁੰਚ ਜਾਵੇਗੀ । ਓਯੋ ਦੇ ਸੰਸਥਾਪਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਰਿਤੇਸ਼ ਅਗਰਵਾਲ ਨੇ ਕਿਹਾ ਕਿ ਪਿਛਲੇ 12 ਮਹੀਨਿਆਂ ਵਿਚ ਅਸੀਂ 5 ਦੇਸ਼ਾਂ ਭਾਰਤ, ਚੀਨ, ਮਲੇਸ਼ੀਆ, ਨੇਪਾਲ ਅਤੇ ਹਾਲ ਵਿਚ ਬ੍ਰਿਟੇਨ ਵਿਚ ਆਪਣੀ ਪਹੁੰਚ ਵਧਾਈ ਹੈ । ਉਨ੍ਹਾਂ ਕਿਹਾ ਕਿ ਇਸ ਵਾਧੂ ਪੂੰਜੀ ਨਾਲ ਅਸੀਂ ਇਨ੍ਹਾਂ ਦੇਸ਼ਾਂ ਵਿਚ ਆਪਣਾ ਕਾਰੋਬਾਰ ਤੇਜ਼ੀ ਨਾਲ ਵਧਾਵਾਂਗੇ, ਜਦੋਂ ਕਿ ਤਕਨੀਕ ਅਤੇ ਪ੍ਰਤਿਭਾ ਵਿਚ ਨਿਵੇਸ਼ ਕਰਦੇ ਰਹਾਂਗੇ ।
18 ਸਾਲ ਦੀ ਉਮਰ 'ਚ ਸ਼ੁਰੂ ਕੀਤੀ ਕੰਪਨੀ
18 ਸਾਲ ਦੀ ਉਮਰ ਵਿਚ ਅਗਰਵਾਲ ਨੇ ਓਰੇਵਲ ਸਟੇਅ ਪ੍ਰਾਈਵੇਟ ਲਿਮਟਿਡ ਕੰਪਨੀ ਦੀ ਸ਼ੁਰੂਆਤ ਕੀਤੀ। ਇਹ ਕੰਪਨੀ ਹੋਟਲਾਂ ਦੇ ਠਹਿਰਨ ਦੇ ਕਿਰਾਏ ਨੂੰ ਘੱਟ ਕਰ ਕੇ ਲੋਕਾਂ ਨੂੰ ਅੱਧੇ ਮੁੱਲ ਵਿਚ ਕਮਰਾ ਦਿਵਾਉਂਦੀ ਸੀ ਪਰ ਰਿਤੇਸ਼ ਨੂੰ ਇਸ ਤੋਂ ਵੀ ਸੰਤੁਸ਼ਟੀ ਨਹੀਂ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਲੋਕ ਰੁਕ ਜਾਂਦੇ ਹਨ ਪਰ ਉਨ੍ਹਾਂ ਨੂੰ ਬਾਕੀ ਸਹੂਲਤਾਂ ਨਹੀਂ ਮਿਲਦੀਆਂ ਹਨ। ਨਾਲ ਹੀ ਗੈਸਟ ਇੰਜੁਆਏ ਵੀ ਨਹੀਂ ਕਰ ਸਕਦੇ ਹਨ। ਇਸ ਲਈ ਕੁਝ ਵੱਡਾ ਕਰਨ ਦੇ ਵਿਚਾਰ ਨਾਲ ਰਿਤੇਸ਼ ਨੇ ਸਾਲ 2013 ਵਿਚ ਇਸ ਕੰਪਨੀ ਦਾ ਨਾਂ ਬਦਲ ਕੇ ਓਯੋ ਰੂਮਸ ਕਰ ਦਿੱਤਾ।
ATF 'ਤੇ ਸਰਕਾਰ ਨੇ ਵਧਾਈ ਇੰਪੋਰਟ ਡਿਊਟੀ, ਹਵਾਈ ਯਾਤਰਾ ਹੋ ਸਕਦਾ ਹੈ ਮਹਿੰਗੀ
NEXT STORY