ਇੰਟਰਨੈਸ਼ਨਲ ਡੈਸਕ- ਦੂਜੇ ਵਿਸ਼ਵ ਯੁੱਧ ਤੋਂ ਬਾਅਦ ਸ਼ਾਂਤੀਵਾਦੀ ਨੀਤੀ ਅਪਣਾਉਣ ਵਾਲਾ ਜਾਪਾਨ ਹੁਣ ਆਪਣੀ ਰੱਖਿਆ ਨੀਤੀ ਵਿਚ ਵੱਡਾ ਬਦਲਾਅ ਕਰ ਰਿਹਾ ਹੈ। ਸਰਕਾਰ ਨੇ ਹਥਿਆਰਾਂ ਦੀ ਬਰਾਮਦ ਦੇ ਨਿਯਮਾਂ ਵਿਚ ਢਿੱਲ ਦੇਣ ਦਾ ਫੈਸਲਾ ਕੀਤਾ ਹੈ, ਜਿਸ ਨਾਲ ਉਹ ਵਿਸ਼ਵ ਪੱਧਰੀ ਡਿਫੈਂਸ ਮਾਰਕੀਟ ਵਿਚ ਉਤਰਨ ਦੀ ਤਿਆਰੀ ਕਰ ਰਿਹਾ ਹੈ।
ਲੱਗਭਗ 80 ਸਾਲਾਂ ਤੱਕ ਜਾਪਾਨ ਹਥਿਆਰਾਂ ਦੀ ਬਰਾਮਦ ਤੋਂ ਦੂਰ ਰਿਹਾ ਪਰ ਹੁਣ ਬਦਲਦੇ ਗਲੋਬਲ ਹਾਲਾਤ ਕਾਰਨ ਉਸ ਨੇ ਆਪਣਾ ਰੁਖ਼ ਬਦਲ ਲਿਆ ਹੈ। ਰੂਸ-ਯੂਕ੍ਰੇਨ ਜੰਗ ਅਤੇ ਪੱਛਮੀ ਏਸ਼ੀਆ ਦੇ ਤਣਾਅ ਕਾਰਨ ਹਥਿਆਰਾਂ ਦੀ ਮੰਗ ਵਧੀ ਹੈ, ਜਿਸ ਕਰ ਕੇ ਕਈ ਦੇਸ਼ ਜਾਪਾਨ ਵੱਲ ਦੇਖ ਰਹੇ ਹਨ।
ਇਹ ਵੀ ਪੜ੍ਹੋ- ਮਿਡਲ ਈਸਟ ਤਣਾਅ ਵਿਚਾਲੇ ਭਾਰਤ ਦਾ ਵੱਡਾ ਕਦਮ ! ਇਸ ਦੇਸ਼ 'ਚ ਤਾਇਨਾਤ ਕਰੇਗਾ ਆਪਣੇ ਫੌਜੀ ਜਵਾਨ
ਜਾਪਾਨ ਦਾ ਰੱਖਿਆ ਬਜਟ ਵੀ ਤੇਜ਼ੀ ਨਾਲ ਵਧ ਕੇ 60 ਅਰਬ ਡਾਲਰ ਤੱਕ ਪਹੁੰਚ ਗਿਆ ਹੈ। ਦੇਸ਼ ਦੀਆਂ ਕੰਪਨੀਆਂ ਹੁਣ ਬਰਾਮਦ ਵਧਾਉਣ ਲਈ ਨਵੀਆਂ ਇਕਾਈਆਂ ਬਣਾ ਰਹੀਆਂ ਹਨ ਅਤੇ ਆਪਣੇ ਆਪ੍ਰੇਸ਼ਨ ਦਾ ਵਿਸਤਾਰ ਕਰ ਰਹੀਆਂ ਹਨ। ਫਿਲੀਪੀਨਜ਼ ਤੇ ਪੋਲੈਂਡ ਵਰਗੇ ਦੇਸ਼ ਜਾਪਾਨ ਨਾਲ ਰੱਖਿਆ ਸਹਿਯੋਗ ਵਧਾਉਣ ਵਿਚ ਦਿਲਚਸਪੀ ਦਿਖਾ ਰਹੇ ਹਨ। ਦੂਜੇ ਪਾਸੇ ਜਾਪਾਨ ਦੀ ਇਸ ਨਵੀਂ ਨੀਤੀ ਤੋਂ ਚੀਨ ਫਿਕਰਮੰਦ ਹੈ ਅਤੇ ਉਸ ਨੇ ਖੇਤਰੀ ਸੰਤੁਲਨ ਵਿਗੜਨ ਦਾ ਖਦਸ਼ਾ ਪ੍ਰਗਟ ਕੀਤਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸਾਵਧਾਨ! ਮਸ਼ਹੂਰ ਬੇਬੀ ਫੂਡ 'ਚ ਮਿਲਿਆ ਚੂਹੇ ਮਾਰਨ ਵਾਲਾ ਜ਼ਹਿਰ, ਆਸਟਰੀਆ 'ਚ ਕੰਪਨੀ ਨੇ ਵਾਪਸ ਮੰਗਵਾਏ ਪ੍ਰੋਡਕਟ
NEXT STORY