ਨਵੀਂ ਦਿੱਲੀ - ਸਰਕਾਰ ਭਾਰਤੀ ਜੀਵਨ ਬੀਮਾ ਨਿਗਮ (ਐੱਲ. ਆਈ. ਸੀ.) ਦਾ ਚਿਰਾਂ ਤੋਂ ਉਡੀਕੇ ਜਾ ਰਹੇ ਆਰੰਭਿਕ ਜਨਤਕ ਇਸ਼ੂ (ਆਈ. ਪੀ. ਓ.) ਮਾਰਚ ਤੱਕ ਲੈ ਕੇ ਆਵੇਗੀ ਅਤੇ ਇਸ ਦੀ ਮਨਜ਼ੂਰੀ ਲਈ ਬਾਜ਼ਾਰ ਰੈਗੂਲੇਟਰੀ ਸੇਬੀ ਦੇ ਸਾਹਮਣੇ ਜਨਵਰੀ ਦੇ ਆਖਿਰ ਤੱਕ ਮਸੌਦਾ ਪੇਸ਼ ਕਰੇਗੀ।
ਮਾਮਲੇ ਨਾਲ ਜੁਡ਼ੇ ਇਕ ਅਧਿਕਾਰੀ ਨੇ ਕਿਹਾ ਕਿ ਐੱਲ. ਆਈ. ਸੀ. ਦੇ ਜੁਲਾਈ-ਸਤੰਬਰ 2021 ਦੇ ਵਿੱਤੀ ਅੰਕੜਿਆਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਫੰਡ ਵੰਡ ਦੀ ਪ੍ਰਕਿਰਿਆ ਵੀ ਜਾਰੀ ਹੈ। ਐੱਲ. ਆਈ. ਸੀ. ਦਾ ਆਈ. ਪੀ. ਓ. ਚਾਲੂ ਵਿੱਤੀ ਸਾਲ ਲਈ 1.75 ਲੱਖ ਕਰੋਡ਼ ਰੁਪਏ ਦਾ ਵਿਨਿਵੇਸ਼ ਟੀਚਾ ਪਾਉਣ ਦੇ ਲਿਹਾਜ਼ ਨਾਲ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ।
ਸਰਕਾਰ ਅਜੇ ਤੱਕ ਕਈ ਜਨਤਕ ਅਦਾਰਿਆਂ ਦੇ ਵਿਨਿਵੇਸ਼ ਤੋਂ 9,330 ਕਰੋਡ਼ ਰੁਪਏ ਹੀ ਜੁਟਾ ਸਕੀ ਹੈ। ਸਰਕਾਰ ਨੇ ਦੇਸ਼ ਦੀ ਸਭ ਤੋਂ ਵੱਡੀ ਬੀਮਾ ਕੰਪਨੀ ਐੱਲ. ਆਈ. ਸੀ. ਦੇ ਆਰੰਭਿਕ ਇਸ਼ੂ ਨੂੰ ਸੰਪੰਨ ਕਰਵਾਉਣ ਲਈ ਪਿਛਲੇ ਸਤੰਬਰ ਵਿਚ 10 ਮਰਚੈਂਟ ਬੈਂਕਰਾਂ ਦੀ ਨਿਯੁਕਤੀ ਕੀਤੀ ਸੀ।
ਬਜਟ ਵਿਚ ਜਨਤਕ ਬੈਂਕਾਂ ਵਿਚ ਪੂੰਜੀ ਪਾਉਣ ਲਈ ਪ੍ਰਬੰਧ ਕੀਤੇ ਜਾਣ ਦੀ ਸੰਭਾਵਨਾ ਨਹੀਂ : ਇਕਰਾ
NEXT STORY