ਨਵੀਂ ਦਿੱਲੀ (ਭਾਸ਼ਾ) - ਸਟੇਟ ਬੈਂਕ ਆਫ਼ ਇੰਡੀਆ (ਐੱਸ. ਬੀ. ਆਈ.) ਆਪਣੀ ਐਸੈੱਟਸ ਮੈਨੇਜਮੈਂਟ ਕੰਪਨੀ ਐੱਸ. ਬੀ. ਆਈ. ਫੰਡ ਮੈਨੇਜਮੈਂਟ ਲਿਮਟਿਡ ਦਾ ਆਈ. ਪੀ. ਓ. ਲਾਂਚ ਕਰਨ ਜਾ ਰਿਹਾ ਹੈ। ਇਸ ਆਈ. ਪੀ. ਓ. ਰਾਹੀਂ ਐੱਸ. ਬੀ. ਆਈ. ਆਪਣੀ ਸਹਾਇਕ ਕੰਪਨੀ ’ਚ 6.3 ਫੀਸਦੀ ਹਿੱਸੇਦਾਰੀ ਵੇਚੇਗਾ।
ਇਹ ਵੀ ਪੜ੍ਹੋ : ਭਾਰਤ ਦੇ 4 ਸਭ ਤੋਂ ਵੱਡੇ ਬੈਂਕ ਹੋਣ ਵਾਲੇ ਹਨ ਬੰਦ, ਬਚਣਗੇ ਸਿਰਫ਼ ਇਹ ਸਰਕਾਰੀ Bank
ਐੱਸ. ਬੀ. ਆਈ. ਮਿਊਚੁਅਲ ਫੰਡ ਦੇ ਸਪਾਂਸਰਾਂ ’ਚੋਂ ਇਕ ਐੱਸ. ਬੀ. ਆਈ. ਫੰਡਸ ਮੈਨੇਜਮੈਂਟ ਲਿਮਟਿਡ (ਐੱਸ. ਬੀ. ਆਈ. ਐੱਫ. ਐੱਮ. ਐੱਲ.), ਐੱਸ. ਬੀ. ਆਈ. ਕਾਰਡਸ ਅਤੇ ਐੱਸ. ਬੀ. ਆਈ. ਲਾਈਫ ਇੰਸ਼ੋਰੈਂਸ ਤੋਂ ਬਾਅਦ ਸੂਚੀਬੱਧ ਹੋਣ ਵਾਲੀ ਐੱਸ. ਬੀ. ਆਈ. ਦੀ ਤੀਜੀ ਸਹਾਇਕ ਕੰਪਨੀ ਹੋਵੇਗੀ।
ਇਹ ਵੀ ਪੜ੍ਹੋ : ICICI, HDFC, SBI, PNB ਤੇ Axis Bank ਖ਼ਾਤਾਧਾਰਕਾਂ ਲਈ ਮਹੱਤਵਪੂਰਨ ਖ਼ਬਰ, ਹੋਇਆ ਵੱਡਾ ਬਦਲਾਅ
ਦੇਸ਼ ਦਾ ਸਭ ਤੋਂ ਵੱਡਾ ਬੈਂਕ ਐੱਸ. ਬੀ. ਆਈ. ਨੇ ਸ਼ੇਅਕ ਬਾਜ਼ਾਰ ਨੂੰ ਦਿੱਤੀ ਸੂਚਨਾ ’ਚ ਕਿਹਾ ਕਿ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਨੇ ਆਈ. ਪੀ. ਓ. ਰਾਹੀਂ 3,20,60,000 ਇਕਵਿਟੀ ਸ਼ੇਅਰਾਂ ਦੀ ਵਿਕਰੀ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜੋ (ਐੱਸ. ਬੀ. ਆਈ. ਐੱਫ. ਐੱਮ. ਐੱਲ.) ਦੀ ਕੁੱਲ ਇਕਵਿਟੀ ਪੂੰਜੀ ਦੇ 6.3007 ਫੀਸਦੀ ਦੇ ਬਰਾਬਰ ਹੈ। ਇਹ ਮਨਜ਼ੂਰੀ ਰੈਗੂਲੇਟਰੀ ਪ੍ਰਵਾਨਗੀ ’ਤੇ ਨਿਰਭਰ ਹੈ।
ਇਹ ਵੀ ਪੜ੍ਹੋ : ਸਾਲ 2026 'ਚ ਸੋਨਾ ਬਣਾਏਗਾ ਕਈ ਨਵੇਂ ਰਿਕਾਰਡ, ਇਸ ਪੱਧਰ 'ਤੇ ਪਹੁੰਚ ਜਾਣਗੀਆਂ ਕੀਮਤਾਂ
ਇਹ ਵੀ ਪੜ੍ਹੋ : ਵੱਡਾ ਝਟਕਾ! ਹੁਣ Gold 'ਤੇ ਨਹੀਂ ਮਿਲੇਗੀ ਇਹ ਟੈਕਸ ਛੋਟ, ਅੱਜ ਤੋਂ ਲਾਗੂ ਹੋਏ ਨਵੇਂ ਨਿਯਮ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼ੇਅਰ ਬਾਜ਼ਾਰ 'ਚ ਗਿਰਾਵਟ, ਸੈਂਸੈਕਸ 600 ਅਤੇ ਨਿਫਟੀ 150 ਅੰਕ ਡਿੱਗਿਆ
NEXT STORY