ਬਿਜ਼ਨੈੱਸ ਡੈਸਕ : ਭਾਰਤ ਦੇ ਪ੍ਰਾਇਮਰੀ ਬਾਜ਼ਾਰ ਲਈ 2024 ਬਹੁਤ ਵਿਅਸਤ ਹੋਣ ਵਾਲਾ ਹੈ। ਇਸ ਸਾਲ ਬਾਜ਼ਾਰ 'ਚ ਕਈ ਵੱਡੀਆਂ ਕੰਪਨੀਆਂ ਦੇ ਆਈ.ਪੀ.ਓ. ਲਾਂਚ ਹੋਣਗੇ। ਇਸ ਸਾਲ ਕੰਪਨੀਆਂ ਆਈਪੀਓ ਰਾਹੀਂ 1 ਲੱਖ ਕਰੋੜ ਰੁਪਏ ਤੋਂ ਵੱਧ ਦੀ ਰਕਮ ਜੁਟਾਉਣ ਦੀ ਤਿਆਰੀ ਕਰ ਰਹੀ ਹੈ। ਇਹ ਰਕਮ ਸਾਲ 2023 ਵਿੱਚ ਇਕੱਠੀ ਹੋਈ 49,434 ਕਰੋੜ ਰੁਪਏ ਦੀ ਰਕਮ ਤੋਂ ਦੁੱਗਣੀ ਹੈ। ਇਨ੍ਹਾਂ IPO ਦਾ ਔਸਤ ਆਕਾਰ ਵੀ ਦੁੱਗਣੇ ਤੋਂ 2000 ਕਰੋੜ ਰੁਪਏ ਤੱਕ ਹੋਣ ਦੀ ਸੰਭਾਵਨਾ ਹੈ। ਇਸ ਸਾਲ ਬਹੁਤ ਸਾਰੇ ਵੱਡੇ ਆਕਾਰ ਦੇ IPO ਬਜ਼ਾਰ ਵਿੱਚ ਡੈਬਿਊ ਕਰਨ ਜਾ ਰਹੇ ਹਨ। 30,000 ਕਰੋੜ ਰੁਪਏ ਤੋਂ ਵੱਧ ਦਾ ਫੰਡ ਇਕੱਠਾ ਕਰਨ ਜਾ ਰਹੀਆਂ ਲਗਭਗ 28 ਕੰਪਨੀਆਂ ਨੂੰ ਸੇਬੀ ਤੋਂ ਆਈਪੀਓ ਲਈ ਮਨਜ਼ੂਰੀ ਮਿਲ ਗਈ ਹੈ।
ਇਹ ਵੀ ਪੜ੍ਹੋ - ਸਾਲ 2024 'ਚ ਲੱਗਣਗੇ 'ਦੋ ਸੂਰਜ' ਅਤੇ 'ਦੋ ਚੰਦਰ ਗ੍ਰਹਿਣ', ਜਾਣੋ ਮਹੀਨਾ ਤੇ ਗ੍ਰਹਿਣ ਲੱਗਣ ਦੀ ਤਾਰੀਖ਼
ਇਸ ਤੋਂ ਇਲਾਵਾ 36 ਹੋਰ ਕੰਪਨੀਆਂ ਨੇ ਸੇਬੀ ਕੋਲ ਆਈਪੀਓ ਲਈ ਅਪਲਾਈ ਕੀਤਾ ਹੈ। primedatabase.com ਦੇ ਅਨੁਸਾਰ, ਇਹ ਕੰਪਨੀਆਂ ਦੀ 50,000 ਕਰੋੜ ਰੁਪਏ ਤੋਂ ਵੱਧ ਦੀ ਰਕਮ ਜੁਟਾਉਣ ਦੀ ਯੋਜਨਾ ਬਣਾ ਰਹੀਆਂ ਹਨ। ਇਨ੍ਹਾਂ ਵਿੱਚ ਓਲਾ ਇਲੈਕਟ੍ਰਿਕ ਵੀ ਸ਼ਾਮਲ ਹੈ, ਜਿਸ ਨੇ ਪਿਛਲੇ ਮਹੀਨੇ ਸੇਬੀ ਕੋਲ DRHP ਦਾਇਰ ਕੀਤਾ ਸੀ। ਇਸ ਤਰ੍ਹਾਂ ਇਹ ਨਵੀਂ ਜਨਤਕ ਪੇਸ਼ਕਸ਼ ਲਾਂਚ ਕਰਨ ਵਾਲਾ ਪਹਿਲਾ EV ਸਟਾਰਟਅੱਪ ਹੋਵੇਗਾ। 8,300 ਕਰੋੜ ਰੁਪਏ ਯਾਨੀ 1 ਬਿਲੀਅਨ ਡਾਲਰ ਦੇ ਇਸ ਆਈਪੀਓ ਵਿੱਚ 5500 ਕਰੋੜ ਰੁਪਏ ਨਵੇਂ ਇਸ਼ੂ ਰਾਹੀਂ ਇਕੱਠੇ ਕੀਤੇ ਜਾਣਗੇ। ਇਸ ਦੇ ਨਾਲ ਹੀ, 95.2 ਮਿਲੀਅਨ ਸ਼ੇਅਰ OFS ਵਿੱਚ ਰੱਖੇ ਜਾਣਗੇ।
ਇਹ ਵੀ ਪੜ੍ਹੋ - ਸਾਲ 2024 ਦੇ ਪਹਿਲੇ ਦਿਨ ਚਮਕਿਆ ਸੋਨਾ, ਚਾਂਦੀ ਦੀ ਚਮਕ ਹੋਈ ਫਿੱਕੀ, ਜਾਣੋ ਅੱਜ ਦਾ ਤਾਜ਼ਾ ਰੇਟ
ਸਾਫਟਬੈਂਕ-ਬੈਕਡ ਫੂਡ ਡਿਲੀਵਰੀ ਕੰਪਨੀ ਸਵਿਗੀ ਨੇ ਹਾਲ ਹੀ ਵਿੱਚ 1 ਅਰਬ ਡਾਲਰ ਦੇ ਜਨਤਕ ਇਸ਼ੂ ਲਈ ਬੈਂਕਰਾਂ ਦੀ ਚੋਣ ਕੀਤੀ ਹੈ। 2023 ਦੀ ਆਖਰੀ ਤਿਮਾਹੀ ਵਿੱਚ ਆਈਪੀਓ ਅਤੇ ਬਲਾਕ ਗਤੀਵਿਧੀ ਦੋਵਾਂ ਵਿੱਚ ਵਾਧਾ ਹੋਇਆ ਸੀ। ਇਹ ਰੁਝਾਨ 2024 ਵਿੱਚ ਵੀ ਜਾਰੀ ਰਹੇਗਾ। ਘਰੇਲੂ ਅਤੇ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ ਦਾ ਮਜ਼ਬੂਤ ਨਿਵੇਸ਼ ਇਸ ਦਾ ਸਮਰਥਨ ਕਰੇਗਾ। ਆਨਲਾਈਨ ਐਜੂਕੇਸ਼ਨ ਸਟਾਰਟਅੱਪ ਬਾਈਜੂ ਵੀ ਇਸ ਸਾਲ ਆਪਣੇ ਟਿਊਸ਼ਨ ਕਾਰੋਬਾਰ ਆਕਾਸ਼ ਐਜੂਕੇਸ਼ਨਲ ਸਰਵਿਸਿਜ਼ ਦੇ ਆਈਪੀਓ ਰਾਹੀਂ 1 ਅਰਬ ਡਾਲਰ ਇਕੱਠਾ ਕਰਨਾ ਚਾਹੁੰਦਾ ਹੈ।
ਇਹ ਵੀ ਪੜ੍ਹੋ - ਨਵੇਂ ਸਾਲ 'ਤੇ ਗੈਸ ਸਿਲੰਡਰ ਸਸਤਾ, ਕਾਰ ਖਰੀਦਣੀ ਹੋਈ ਮਹਿੰਗੀ, ਜਾਣੋ ਹੋਰ ਕੀ-ਕੀ ਬਦਲਿਆ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
EV 'ਤੇ ਘੱਟ ਹੋਵੇਗੀ ਇੰਪੋਰਟ ਡਿਊਟੀ, ਘਰੇਲੂ ਵਾਹਨ ਕੰਪਨੀਆਂ ਕਰ ਰਹੀਆਂ ਨੇ ਵਿਰੋਧ
NEXT STORY