ਜਲੰਧਰ - ਸਾਲ 2024 ਦੀ ਸ਼ੁਰੂਆਤ ਹੋ ਚੁੱਕੀ ਹੈ। 2024 ਸਕਾਈ ਵਾਚਰਸ ਲਈ ਇਕ ਦਿਲਚਸਪ ਸਾਲ ਹੈ, ਕਿਉਂਕਿ ਬ੍ਰਹਿਮੰਡ ਦੇ ਸ਼ਾਨਦਾਰ ਦ੍ਰਿਸ਼ ਸਾਹਮਣੇ ਹਨ। ਆਉਣ ਵਾਲੇ ਸਾਲ 'ਚ ਦੋ ਸੂਰਜ ਗ੍ਰਹਿਣ ਅਤੇ ਦੋ ਹੀ ਚੰਦਰ ਗ੍ਰਹਿਣ ਦੇਖਣ ਨੂੰ ਮਿਲਣਗੇ। ਸੂਰਜ ਗ੍ਰਹਿਣ ਉਸ ਸਮੇਂ ਲੱਗਦਾ ਹੈ, ਜਦੋਂ ਚੰਦਰਮਾ ਸੂਰਜ ਅਤੇ ਧਰਤੀ ਦੇ ਵਿਚਕਾਰੋਂ ਲੰਘਦਾ ਹੈ, ਜਿਸ ਨਾਲ ਚੰਦਰਮਾ ਦਾ ਪਰਛਾਵਾਂ ਧਰਤੀ 'ਤੇ ਪੈਂਦਾ ਹੈ। ਚੰਦਰ ਗ੍ਰਹਿਣ ਉਦੋਂ ਹੁੰਦਾ ਹੈ, ਜਦੋਂ ਸੂਰਜ ਚੰਦਰਮਾ 'ਤੇ ਧਰਤੀ ਦਾ ਪਰਛਾਵਾਂ ਪਾਉਂਦਾ ਹੈ। ਚੰਦਰ ਗ੍ਰਹਿਣ ਦੌਰਾਨ ਧਰਤੀ ਭੌਤਿਕ ਤੌਰ 'ਤੇ ਸੂਰਜ ਅਤੇ ਚੰਦਰਮਾ ਦੇ ਵਿਚਕਾਰ ਹੋਣੀ ਚਾਹੀਦੀ ਹੈ ਅਤੇ ਸਾਰੇ ਤਿੰਨ ਗ੍ਰਹਿ ਇਕੋ ਚੱਕਰੀ ਤਲ ਵਿੱਚ ਸਥਿਕ ਹੋਣਗੇ। ਅਜਿਹਾ ਇਸ ਕਰਕੇ ਕਿਉਂਕਿ ਚੰਦਰ ਅਤੇ ਸੂਰਜ ਗ੍ਰਹਿਣ ਬਹੁਤ ਮਹੱਤਵ ਰੱਖਦੇ ਹਨ। ਇਸ ਲਈ ਖਗੋਲ-ਵਿਗਿਆਨਕ ਘਟਨਾਵਾਂ ਦੀ ਸਹੀ ਤਾਰੀਖ਼ ਅਤੇ ਸਮਾਂ ਜਾਣਨਾ ਮਹੱਤਵਪੂਰਨ ਹੈ।

ਪਹਿਲਾ ਸੂਰਜ ਗ੍ਰਹਿਣ
ਸਾਲ 2024 ਦਾ ਪਹਿਲਾ ਸੂਰਜ ਗ੍ਰਹਿਣ 8 ਅਪ੍ਰੈਲ ਨੂੰ ਲੱਗੇਗਾ। ਇਸ ਪੂਰਨ ਸੂਰਜ ਗ੍ਰਹਿਣ ਹੋਵੇਗਾ। ਇਸ ਦੱਖਣੀ ਪ੍ਰਸ਼ਾਤ ਮਹਾਸਾਗਰ ਤੋਂ ਸ਼ੁਰੂ ਹੋਵੇਗਾ ਅਤੇ ਮੈਕਸੀਕੋ, ਸੰਯੁਕਤ ਰਾਜ ਅਤੇ ਕੈਨੇਡਾ ਤੋਂ ਲੰਘਦਾ ਹੋਇਆ ਉੱਤਰੀ ਅਮਰੀਕਾ ਨੂੰ ਪਾਰ ਕਰੇਗਾ। ਇਸ ਦੌਰਾਨ ਕੋਸਟਾ ਰਿਕਾ, ਕਿਊਬਾ, ਕੇਮੈਨ ਟਾਪੂ, ਡੋਮਿਨਿਕਾ, ਫ੍ਰੈਂਚ ਪੋਲੀਨੇਸ਼ੀਆ ਅਤੇ ਜਮਾਇਕਾ ਆਦਿ 'ਚ ਅੰਸ਼ਕ ਸੂਰਜ ਗ੍ਰਹਿਣ ਲੱਗੇਗਾ।

ਦੂਜਾ ਸੂਰਜ ਗ੍ਰਹਿਣ
ਸਾਲ 2024 ਦਾ ਦੂਜਾ ਸੂਰਜ ਗ੍ਰਹਿਣ 2 ਅਕਤੂਬਰ ਨੂੰ ਲੱਗੇਗਾ। ਇਹ ਇਕ ਵਲਯਾਕਾਰ (ਐਨੁਲਰ) ਸੂਰਜ ਗ੍ਰਹਿਣ ਹੋਵੇਗਾ। ਇਸ ਵਲਯਾਕਾਰ ਸੂਰਜ ਗ੍ਰਹਿਣ ਜਾਂ ਅਗਨੀ ਵਲਯਾਕਾਰ ਸੂਰਜ ਗ੍ਰਹਿਣ ਉਦੋਂ ਵਾਪਰਦਾ ਹੈ, ਜਦੋਂ ਨਵਾਂ ਚੰਦ ਸੂਰਜ ਦੇ ਸਾਹਮਣੇ ਆਉਂਦਾ ਹੈ ਪਰ ਸੂਰਜ ਦੀ ਡਿਸਕ ਨੂੰ ਪੂਰੀ ਤਰ੍ਹਾਂ ਢਕਦਾ ਨਹੀਂ ਹੈ। ਵਲਯਾਕਾਰ ਗ੍ਰਹਿਣ ਦੱਖਣੀ ਅਮਰੀਕਾ (ਅਰਜਨਟੀਨਾ ਅਤੇ ਚਿਲੀ) 'ਚ ਦਿਖਾਈ ਦੇਵੇਗਾ। ਇਸ ਦੇ ਨਾਲ ਹੀ ਅੰਸ਼ਕ ਸੂਰਜ ਗ੍ਰਹਿਣ ਦੱਖਣੀ ਅਮਰੀਕਾ, ਅੰਟਾਰਕਟਿਕਾ, ਪ੍ਰਸ਼ਾਤ ਮਹਾਸਾਗਰ, ਅਟਲਾਂਟਿਕ ਮਹਾਸਾਗਰ ਅਤੇ ਉੱਤਰੀ ਅਮਰੀਕਾ 'ਚ ਵਿਖਾਈ ਦੇਵੇਗਾ। ਦੋਵੇਂ ਸੂਰਜ ਗ੍ਰਹਿਣ ਭਾਰਤ ਵਿੱਚ ਨਜ਼ਰ ਨਹੀਂ ਆਉਣਗੇ। ਇਸ ਲਈ ਇਸ ਵਾਰ ਸੂਤਕ ਦੀ ਮਿਆਦ ਲਾਗੂ ਨਹੀਂ ਹੋਵੇਗੀ।

ਪਹਿਲਾ ਚੰਦਰ ਗ੍ਰਹਿਣ
ਸਾਲ 2024 ਦਾ ਪਹਿਲਾ ਚੰਦਰ ਗ੍ਰਹਿਣ 25 ਮਾਰਚ ਨੂੰ ਲੱਗੇਗਾ। ਇਸ 'ਉਪ-ਛਾਇਆ' ਚੰਦਰ ਗ੍ਰਹਿਣ ਹੋਵੇਗਾ। ਇਸ ਚੰਦਰ ਗ੍ਰਹਿਣ ਦੌਰਾਨ ਚੰਦਰਮਾ ਧਰਤੀ ਦੇ ਪਰਛਾਵੇਂ ਦੇ ਇਕ ਬਾਹਰੀ ਖੇਤਰ 'ਚੋਂ ਲੰਘਦਾ ਹੈ, ਜਿਸ ਨੂੰ ਪੈਨੰਬ੍ਰਾ ਕਿਹਾ ਜਾਂਦਾ ਹੈ। ਧਰਤੀ ਦੇ ਪਰਛਾਵੇਂ ਦਾ ਬਾਹਰੀ ਹਿੱਸਾ, ਜਿਸ 'ਚ ਧਰਤੀ ਚੰਦਰਮਾ ਦੀ ਡਿਸਕ ਦੇ ਇਕ ਹਿੱਸੇ ਨੂੰ ਕਵਰ ਕਰਦੀ ਵਿਖਾਈ ਦਿੰਦੀ ਹੈ ਪਰ ਪੂਰੇ ਹਿੱਸੇ ਨੂੰ ਨਹੀਂ। ਇਹ ਯੂਰਪ, ਆਸਟ੍ਰੇਲੀਆ ਅਤੇ ਅਫਰੀਕਾ, ਉੱਤਰੀ/ਪੂਰਬੀ ਏਸ਼ੀਆ, ਉੱਤਰੀ ਅਮਰੀਕਾ, ਦੱਖਣੀ ਅਮਰੀਕਾ, ਪ੍ਰਸ਼ਾਂਤ, ਅਟਲਾਂਟਿਕ, ਆਰਕਟਿਕ ਅਤੇ ਅੰਟਾਰਕਟਿਕਾ ਦੇ ਬਹੁਤ ਸਾਰੇ ਹਿੱਸਿਆ ਵਿਚ ਵਿਖਾਈ ਦੇਵੇਗਾ।

ਦੂਜਾ ਚੰਦਰ ਗ੍ਰਹਿਣ
ਸਾਲ 2024 'ਚ ਦੂਜਾ ਚੰਦਰ ਗ੍ਰਹਿਣ 18 ਸਤੰਬਰ ਨੂੰ ਲੱਗੇਗਾ। ਇਹ ਅੰਸ਼ਕ ਚੰਦਰ ਗ੍ਰਹਿਣ ਹੋਵੇਗਾ। ਇਹ ਚੰਦਰ ਗ੍ਰਹਿਣ ਯੂਰਪ, ਏਸ਼ੀਆ, ਆਸਟ੍ਰੇਲੀਆ, ਅਫਰੀਕਾ, ਉੱਤਰੀ/ਪੱਛਮੀ-ਉੱਤਰੀ ਅਮਰੀਕਾ, ਉੱਤਰ/ਪੂਰਬੀ-ਦੱਖਣੀ ਅਮਰੀਕਾ, ਪ੍ਰਸ਼ਾਂਤ ਅਟਲਾਂਟਿਕ, ਹਿੰਦ ਮਹਾਸਾਗਰ, ਆਰਕਟਿਕ ਤੇ ਅੰਟਾਰਕਟਿਕਾ 'ਚ ਵਿਖਾਈ ਦੇਵੇਗਾ।
ਦੱਸ ਦੇਈਏ ਕਿ ਇਹ ਦੋਵੇਂ ਚੰਦਰ ਗ੍ਰਹਿਣ ਭਾਰਤ ਵਿੱਚ ਵਿਖਾਈ ਦੇਣਗੇ। ਇਸ ਲਈ ਇਸ ਵਾਰ ਸੂਤਕ ਕਾਲ ਲਾਗੂ ਨਹੀਂ ਹੋਵੇਗਾ।

Vastu Tips : ਸਖ਼ਤ ਮਿਹਨਤ ਦੇ ਬਾਵਜੂਦ ਪਿੱਛਾ ਨਹੀਂ ਛੱਡ ਰਹੀ ਆਰਥਿਕ ਤੰਗੀ ਤਾਂ ਨਜ਼ਰਅੰਦਾਜ਼ ਨਾ ਕਰੋ ਇਹ...
NEXT STORY