ਬਿਜ਼ਨੈੱਸ ਡੈਸਕ - ਅਮਰੀਕਾ-ਇਜ਼ਰਾਈਲ ਅਤੇ ਈਰਾਨ ਵਿਚਾਲੇ ਜਾਰੀ ਸੰਘਰਸ਼ ਦਾ ਅਸਰ ਹੁਣ ਪੂਰੀ ਦੁਨੀਆ ਦੀ ਆਰਥਿਕਤਾ ’ਤੇ ਦਿਖਾਈ ਦੇਣ ਲੱਗਾ ਹੈ। ਹੋਰਮੁਜ਼ ਸਟ੍ਰੇਟ ਵਿਚ ਵਧਦੇ ਤਣਾਅ ਅਤੇ ਤੇਲ ਸਪਲਾਈ ਪ੍ਰਭਾਵਿਤ ਹੋਣ ਕਾਰਨ ਵਿਸ਼ਵ ਬਾਜ਼ਾਰਾਂ ’ਚ ਉਥਲ-ਪੁਥਲ ਮਚੀ ਹੋਈ ਹੈ। ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਤੋਂ ਲੈ ਕੇ ਰੋਜ਼ਾਨਾ ਦੀ ਲੋੜ ਦੀਆਂ ਚੀਜ਼ਾਂ ਤੱਕ ਮਹਿੰਗਾਈ ਵਧ ਰਹੀ ਹੈ ਅਤੇ ਆਮ ਲੋਕ ਆਰਥਿਕ ਦਬਾਅ ਝੱਲ ਰਹੇ ਹਨ।
ਇਹ ਵੀ ਪੜ੍ਹੋ : ਈਸ਼ਾ ਅੰਬਾਨੀ ਨੇ ਪਹਿਨੀ ਸੋਨੇ ਦੀ ਸਾੜੀ ਤੇ 200 ਕਰੋੜ ਦਾ ਬਲਾਊਜ਼, ਹੱਥ 'ਚ ਫੜਿਆ 'ਅੰਬ' ਬਣਿਆ ਚਰਚਾ ਦਾ ਵਿਸ਼ਾ
ਇਸ ਸੰਕਟ ਵਿਚਕਾਰ ਕੁਝ ਵੱਡੀਆਂ ਵਿਸ਼ਵਵਿਆਪੀ ਕੰਪਨੀਆਂ ਲਈ ਇਹ ਜੰਗ ਕਮਾਈ ਦਾ ਵੱਡਾ ਸਾਧਨ ਬਣ ਗਈ ਹੈ। ਤੇਲ, ਬੈਂਕਿੰਗ, ਰੱਖਿਆ ਅਤੇ ਨਵਿਆਉਣਯੋਗ ਊਰਜਾ ਨਾਲ ਜੁੜੀਆਂ ਕੰਪਨੀਆਂ ਨੇ ਅਰਬਾਂ ਡਾਲਰ ਦਾ ਮੁਨਾਫ਼ਾ ਕਮਾਇਆ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਈਰਾਨ-ਅਮਰੀਕਾ ਤਣਾਅ ਕਾਰਪੋਰੇਟ ਦੁਨੀਆ ਦਾ ‘ਗੋਲਡਨ ਪੀਰੀਅਡ’ ਬਣ ਚੁੱਕਾ ਹੈ।
ਇਹ ਵੀ ਪੜ੍ਹੋ : ਟਰਾਂਸਪੋਰਟ ਸੈਕਟਰ ਨੂੰ ਲੱਗਿਆ ਵੱਡਾ ਝਟਕਾ : 80 ਹਜ਼ਾਰ ਟਰੱਕਾਂ ਦੇ ਪਹੀਏ ਜਾਮ, ਹਰ ਵਰਗ 'ਤੇ ਪੈ ਰਹੀ ਹੈ ਮਾਰ
ਤੇਲ ਕੰਪਨੀਆਂ ਦੀ ਚਾਂਦੀ
ਈਰਾਨ ਸੰਕਟ ਦਾ ਸਭ ਤੋਂ ਵੱਡਾ ਅਸਰ ਊਰਜਾ ਬਾਜ਼ਾਰ ’ਤੇ ਪਿਆ ਹੈ। ਦੁਨੀਆ ਦੇ ਕਰੀਬ 20 ਫੀਸਦੀ ਤੇਲ ਅਤੇ ਗੈਸ ਦੀ ਸਪਲਾਈ ਹੋਰਮੁਜ਼ ਸਟ੍ਰੇਟ ਤੋਂ ਗੁਜ਼ਰਦੀ ਹੈ ਪਰ ਫਰਵਰੀ ਦੇ ਅੰਤ ਤੋਂ ਇਥੇ ਸ਼ਿਪਮੈਂਟ ਪ੍ਰਭਾਵਿਤ ਹੋਣ ਕਾਰਨ ਤੇਲ ਦੀਆਂ ਕੀਮਤਾਂ ਵਿਚ ਭਾਰੀ ਉਤਰਾਅ-ਚੜ੍ਹਾਅ ਦੇਖਿਆ ਗਿਆ। ਇਸ ਦਾ ਸਭ ਤੋਂ ਵੱਧ ਫਾਇਦਾ ਯੂਰਪੀ ਤੇਲ ਕੰਪਨੀਆਂ ਨੂੰ ਮਿਲਿਆ ਹੈ।
ਇਕ ਰਿਪੋਰਟ ਮੁਤਾਬਕ ਬ੍ਰਿਟਿਸ਼ ਕੰਪਨੀ ਬੀ. ਪੀ. (ਬੀ. ਪੀ.) ਦਾ ਮੁਨਾਫ਼ਾ ਪਹਿਲੀ ਤਿਮਾਹੀ ਵਿਚ ਦੁੱਗਣੇ ਤੋਂ ਵੀ ਵਧ ਕੇ 3.2 ਅਰਬ ਡਾਲਰ ਤੱਕ ਪਹੁੰਚ ਗਿਆ ਹੈ। ਕੰਪਨੀ ਨੇ ਇਸ ਦਾ ਸਿਹਰਾ ਆਪਣੇ ਟ੍ਰੇਡਿੰਗ ਕਾਰੋਬਾਰ ਦੇ ਅਸਧਾਰਨ ਪ੍ਰਦਰਸ਼ਨ ਨੂੰ ਦਿੱਤਾ ਹੈ। ਸ਼ੈੱਲ ਨੇ ਵੀ 6.92 ਅਰਬ ਡਾਲਰ ਦਾ ਤਿਮਾਹੀ ਮੁਨਾਫ਼ਾ ਦਰਜ ਕੀਤਾ, ਜਦਕਿ ਫਰਾਂਸ ਦੀ ਟੋਟਲ ਐਨਰਜੀਜ਼ ਦਾ ਮੁਨਾਫ਼ਾ ਵਧ ਕੇ 5.4 ਅਰਬ ਡਾਲਰ ਹੋ ਗਿਆ ਹੈ। ਅਮਰੀਕੀ ਕੰਪਨੀਆਂ ਐਕਸਨਮੋਬਿਲ ਅਤੇ ਸ਼ੇਵਰੋਨ ਦੀ ਕਮਾਈ ਵਿਚ ਮਾਮੂਲੀ ਗਿਰਾਵਟ ਰਹੀ ਪਰ ਦੋਵਾਂ ਨੇ ਉਮੀਦ ਨਾਲੋਂ ਬਿਹਤਰ ਪ੍ਰਦਰਸ਼ਨ ਕੀਤਾ ਅਤੇ ਸੰਕੇਤ ਦਿੱਤੇ ਕਿ ਤੇਲ ਕੀਮਤਾਂ ਵਿਚ ਤੇਜ਼ੀ ਅੱਗੇ ਵੀ ਮੁਨਾਫ਼ਾ ਵਧਾ ਸਕਦੀ ਹੈ।
ਬੈਂਕਾਂ ਨੇ ਵੀ ਉਠਾਇਆ ਫਾਇਦਾ
ਜੰਗ ਕਾਰਨ ਵਿੱਤੀ ਬਾਜ਼ਾਰਾਂ ’ਚ ਵਧੀ ਅਸਥਿਰਤਾ ਦਾ ਫਾਇਦਾ ਦੁਨੀਆ ਦੇ ਵੱਡੇ ਬੈਂਕਾਂ ਨੂੰ ਵੀ ਮਿਲਿਆ। ਨਿਵੇਸ਼ਕਾਂ ਨੇ ਜੋਖਮ ਭਰੇ ਨਿਵੇਸ਼ ਤੋਂ ਪੈਸਾ ਕੱਢ ਕੇ ਸੁਰੱਖਿਅਤ ਬਦਲਾਂ ਵੱਲ ਰੁਖ ਕੀਤਾ, ਜਿਸ ਨਾਲ ਟ੍ਰੇਡਿੰਗ ਗਤੀਵਿਧੀਆਂ ਵਿਚ ਜ਼ਬਰਦਸਤ ਉਛਾਲ ਆਇਆ। ਜੇ. ਪੀ. ਮੋਰਗਨ ਦੀ ਟ੍ਰੇਡਿੰਗ ਸ਼ਾਖਾ ਨੇ 2026 ਦੀ ਪਹਿਲੀ ਤਿਮਾਹੀ ਵਿਚ ਰਿਕਾਰਡ 11.6 ਅਰਬ ਡਾਲਰ ਦਾ ਮਾਲੀਆ ਕਮਾਇਆ ਹੈ।
ਇਹ ਵੀ ਪੜ੍ਹੋ : 400 ਕਰੋੜ ਦੀ ਮਾਲਕਣ ਹੈ ਵਿਜੇ ਥਲਪਤੀ ਦੀ ਪਤਨੀ, ਫਿਰ ਹੈ ਕਰਜ਼ਦਾਰ
ਅਮਰੀਕਾ ਦੇ 6 ਵੱਡੇ ਬੈਂਕਾਂ ਜੇ. ਪੀ. ਮੋਰਗਨ, ਗੋਲਡਮੈਨ ਸਾਕਸ, ਮੋਰਗਨ ਸਟੈਨਲੀ, ਸਿਟੀਗਰੁੱਪ, ਬੈਂਕ ਆਫ ਅਮਰੀਕਾ ਅਤੇ ਵੇਲਜ਼ ਫਾਰਗੋ ਨੇ ਮਿਲ ਕੇ 47.7 ਅਰਬ ਡਾਲਰ ਦਾ ਮੁਨਾਫ਼ਾ ਦਰਜ ਕੀਤਾ ਹੈ। ਵਿਸ਼ਲੇਸ਼ਕਾਂ ਮੁਤਾਬਕ ਬਾਜ਼ਾਰ ਦੀ ਅਸਥਿਰਤਾ ਨੇ ਨਿਵੇਸ਼ ਬੈਂਕਾਂ ਨੂੰ ਭਾਰੀ ਫਾਇਦਾ ਪਹੁੰਚਾਇਆ ਹੈ।
ਇਹ ਵੀ ਪੜ੍ਹੋ : ਪਾਸਪੋਰਟ ਬਣਵਾਉਣ ਵਾਲਿਆਂ ਲਈ ਵੱਡੀ ਖ਼ੁਸ਼ਖ਼ਬਰੀ! ਹੁਣ ਸਿਰਫ਼ 5 ਦਿਨਾਂ 'ਚ ਮਿਲੇਗਾ ਪਾਸਪੋਰਟ
ਹਥਿਆਰ ਕੰਪਨੀਆਂ ਦੀ ਵਧੀ ਡਿਮਾਂਡ
ਮੱਧ ਪੂਰਬ ’ਚ ਵਧਦੇ ਤਣਾਅ ਦਾ ਸਭ ਤੋਂ ਸਿੱਧਾ ਫਾਇਦਾ ਰੱਖਿਆ ਕੰਪਨੀਆਂ ਨੂੰ ਮਿਲਿਆ ਹੈ। ਮਿਜ਼ਾਈਲ ਅਤੇ ਡਰੋਨ ਹਮਲਿਆਂ ਦੇ ਵਧਦੇ ਖਤਰੇ ਕਾਰਨ ਕਈ ਦੇਸ਼ਾਂ ਨੇ ਰੱਖਿਆ ਬਜਟ ਵਧਾ ਦਿੱਤੇ ਹਨ। ਬ੍ਰਿਟੇਨ ਦੀ ਬੀ. ਏ. ਈ. ਸਿਸਟਮਜ਼ ਨੇ ਇਸ ਸਾਲ ਵਿਕਰੀ ਅਤੇ ਮੁਨਾਫ਼ੇ ਵਿਚ ਮਜ਼ਬੂਤ ਵਾਧੇ ਦੀ ਉਮੀਦ ਪ੍ਰਗਟਾਈ ਹੈ। ਉਥੇ ਹੀ ਦੁਨੀਆ ਦੀਆਂ ਵੱਡੀਆਂ ਰੱਖਿਆ ਕੰਪਨੀਆਂ ਲਾਕਹੀਡ ਮਾਰਟਿਨ, ਬੋਇੰਗ ਅਤੇ ਨੌਰਥਰੋਪ ਗਰੁਮੈਨ ਰਿਕਾਰਡ ਆਰਡਰ ਮਿਲਣ ਦੀ ਜਾਣਕਾਰੀ ਦੇ ਚੁੱਕੀਆਂ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਏਅਰ ਡਿਫੈਂਸ ਸਿਸਟਮ ਅਤੇ ਕਾਊਂਟਰ-ਡਰੋਨ ਤਕਨੀਕ ਦੀ ਮੰਗ ਤੇਜ਼ੀ ਨਾਲ ਵਧ ਰਹੀ ਹੈ।
ਇਹ ਵੀ ਪੜ੍ਹੋ : ਤੁਸੀਂ ਵੀ ਕਰਵਾਉਣਾ ਚਾਹੁੰਦੇ ਹੋ ਆਪਣਾ ਪੂਰਾ ਕਰਜ਼ਾ ਮੁਆਫ਼ ਤਾਂ ਧਿਆਨ ਨਾਲ ਪੜ੍ਹ ਲਓ RBI ਦੀ ਇਹ ਸਲਾਹ
ਨਵਿਆਉਣਯੋਗ ਊਰਜਾ ਨੂੰ ਵੀ ਮਿਲਿਆ ਉਤਸ਼ਾਹ
ਜੰਗ ਨੇ ਨਵਿਆਉਣਯੋਗ ਊਰਜਾ ਖੇਤਰ ਨੂੰ ਵੀ ਨਵੀਂ ਰਫ਼ਤਾਰ ਦਿੱਤੀ ਹੈ। ਤੇਲ ਕੀਮਤਾਂ ਵਿਚ ਉਛਾਲ ਕਾਰਨ ਕਈ ਦੇਸ਼ ਹੁਣ ਸੌਰ ਅਤੇ ਪਵਨ ਊਰਜਾ ਵਰਗੇ ਬਦਲਾਂ ਵੱਲ ਤੇਜ਼ੀ ਨਾਲ ਵਧ ਰਹੇ ਹਨ। ਅਮਰੀਕਾ ਦੀ ਨੈਕਸਟਐਰਾ ਐਨਰਜੀ ਦੇ ਸ਼ੇਅਰ ਇਸ ਸਾਲ 17 ਫੀਸਦੀ ਤੱਕ ਚੜ੍ਹ ਚੁੱਕੇ ਹਨ। ਡੈਨਮਾਰਕ ਦੀ ਵੇਸਟਾਸ ਅਤੇ ਔਰਸਟੇਡ ਵਰਗੀਆਂ ਕੰਪਨੀਆਂ ਨੇ ਵੀ ਮੁਨਾਫ਼ੇ ਵਿਚ ਵਾਧਾ ਦਰਜ ਕੀਤਾ ਹੈ। ਬ੍ਰਿਟੇਨ ਦੀ ਔਕਟੋਪਸ ਐਨਰਜੀ ਅਨੁਸਾਰ ਫਰਵਰੀ ਤੋਂ ਬਾਅਦ ਸੋਲਰ ਪੈਨਲਾਂ ਦੀ ਵਿਕਰੀ ’ਚ 50 ਫੀਸਦੀ ਦਾ ਵਾਧਾ ਹੋਇਆ ਹੈ।
ਇਹ ਵੀ ਪੜ੍ਹੋ : ਜ਼ਮੀਨ 'ਤੇ ਜਹਾਜ਼ ਚਲਾਉਣ ਲਈ ਏਅਰਲਾਈਨ ਲੱਭ ਰਹੀ ਪਾਇਲਟ, 95 ਲੱਖ ਰੁਪਏ ਮਿਲੇਗੀ ਤਨਖ਼ਾਹ
ਦੁਨੀਆ ਪ੍ਰੇਸ਼ਾਨ, ਕੰਪਨੀਆਂ ਮਾਲਾਮਾਲ
ਮੱਧ ਪੂਰਬ ਸੰਕਟ ਨੇ ਆਮ ਲੋਕਾਂ ਲਈ ਮਹਿੰਗਾਈ ਅਤੇ ਆਰਥਿਕ ਦਬਾਅ ਵਧਾਇਆ ਹੈ ਪਰ ਦੂਜੇ ਪਾਸੇ ਵੱਡੀਆਂ ਕਾਰਪੋਰੇਟ ਕੰਪਨੀਆਂ ਲਈ ਇਹ ਬੇਮਿਸਾਲ ਕਮਾਈ ਦਾ ਦੌਰ ਬਣ ਗਿਆ ਹੈ। ਤੇਲ, ਬੈਂਕਿੰਗ, ਰੱਖਿਆ ਅਤੇ ਹਰੀ ਊਰਜਾ ਖੇਤਰ ਵਿਚ ਵਧਦੇ ਮੁਨਾਫ਼ੇ ਇਹ ਦਿਖਾਉਂਦੇ ਹਨ ਕਿ ਵਿਸ਼ਵਵਿਆਪੀ ਸੰਕਟਾਂ ਦੇ ਵਿਚਕਾਰ ਵੀ ਕੁਝ ਉਦਯੋਗ ਅਜਿਹੇ ਹੁੰਦੇ ਹਨ ਜੋ ਹਾਲਾਤ ਦਾ ਸਭ ਤੋਂ ਵੱਧ ਫਾਇਦਾ ਉਠਾਉਣ ਵਿਚ ਸਫਲ ਰਹਿੰਦੇ ਹਨ।
ਇਹ ਵੀ ਪੜ੍ਹੋ : ਦੋ ਦਿਨ ਦੀ ਦੇਸ਼ ਵਿਆਪੀ Bank Strike ਦਾ ਐਲਾਨ, ਪ੍ਰਭਾਵਿਤ ਹੋ ਸਕਦੀਆਂ ਹਨ ਬੈਂਕਿੰਗ ਸੇਵਾਵਾਂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
GST ਪੋਰਟਲ ਰਿਫੰਡ ਫਾਈਲਿੰਗ ਪ੍ਰਾਸੈੱਸ ਬਦਲਿਆ, ਸਰਕਾਰ ਦਾ ਵੱਡਾ ਫੈਸਲਾ
NEXT STORY