ਨਵੀਂ ਦਿੱਲੀ - ਭਾਰਤੀ ਰੇਲਵੇ (ਆਈ.ਆਰ.ਸੀ.ਟੀ.ਸੀ.) ਵਲੋਂ ਬੀਬੀਆਂ ਲਈ ਇੱਕ ਵੱਡੀ ਖੁਸ਼ਖਬਰੀ ਆਈ ਹੈ। ਇਸ ਦੇ ਤਹਿਤ ਇਸ ਸਾਲ ਰੱਖੜੀ ਦੇ ਮੌਕੇ 'ਤੇ IRCTC ਬੀਬੀਆਂ ਨੂੰ ਇੱਕ ਵਿਸ਼ੇਸ਼ ਕੈਸ਼ਬੈਕ ਆਫਰ (IRCTC ਕੈਸ਼ਬੈਕ ਆਫਰ) ਦੇ ਰਿਹਾ ਹੈ। ਜੇਕਰ ਬੀਬੀਆਂ 15 ਅਗਸਤ ਤੋਂ 24 ਅਗਸਤ ਦਰਮਿਆਨ ਰੇਲਵੇ ਦੀਆਂ ਦੋ ਪ੍ਰੀਮੀਅਮ ਟਰੇਨਾਂ ਵਿੱਚ ਸਫ਼ਰ ਕਰਦੀਆਂ ਹਨ ਤਾਂ ਉਨ੍ਹਾਂ ਨੂੰ ਕੈਸ਼ਬੈਕ ਮਿਲੇਗਾ। ਆਓ ਜਾਣਦੇ ਹਾਂ ਰੱਖੜੀ ਦੇ ਮੌਕੇ 'ਤੇ ਦੇਸ਼ ਦੀਆਂ ਸਾਰੀਆਂ ਭੈਣਾਂ ਨੂੰ ਦਿੱਤੀ ਜਾ ਰਹੀ ਇਸ ਪੇਸ਼ਕਸ਼ ਬਾਰੇ ਹੋਰ ਵਿਸਥਾਰ ਨਾਲ...
ਆਈ.ਆਰ.ਸੀ.ਟੀ.ਸੀ. ਵਲੋਂ ਇਹ ਆਫ਼ਰ ਦੋ ਤੇਜਸ ਐਕਸਪ੍ਰੈੱਸ ਟ੍ਰੇਨਾਂ ਵਿਚ ਯਾਤਰਾ ਲਈ ਦਿੱਤਾ ਜਾ ਰਿਹਾ ਹੈ। ਪਹਿਲੀ ਟ੍ਰੇਨ ਹੈ ਦਿੱਲੀ ਅਤੇ ਲਖਨਊ ਦਰਮਿਆਨ ਚਲਣ ਵਾਲੀ ਤੇਜਸ ਐਕਸਪ੍ਰੈੱਸ ਅਤੇ ਦੂਜੀ ਹੈ ਮੁੰਬਈ ਅਤੇ ਅਹਿਮਦਾਬਾਦ ਵਿਚਕਾਰ ਚਲਣ ਵਾਲੀ ਤੇਜਸ ਐਕਸਪ੍ਰੈੱਸ। 15 ਅਗਸਤ ਤੋਂ 24 ਅਗਸਤ ਦਰਮਿਆਨ ਇਨ੍ਹਾਂ ਟ੍ਰੇਨਾਂ ਵਿਚ ਯਾਤਰਾ ਕਰਨ ਵਾਲੀਆਂ ਬੀਬੀਆਂ ਨੂੰ ਟ੍ਰੇਨ ਦੇ ਕਿਰਾਏ ਦਾ 5 ਫ਼ੀਸਦੀ ਕੈਸ਼ਬੈਕ ਦੇ ਰੂਪ ਵਿਚ ਦਿੱਤਾ ਜਾਵੇਗਾ। ਇਹ ਕੈਸ਼ਬੈਕ ਉਸੇ ਖ਼ਾਤੇ ਵਿਚ ਜਾਵੇਗਾ ਜਿਸ ਖ਼ਾਤੇ ਵਿਚੋਂ ਟਿਕਟ ਬੁੱਕ ਕਰਵਾਈ ਗਈ ਹੋਵੇਗੀ।
ਇਹ ਵੀ ਪੜ੍ਹੋ : ਦੇਸ਼ ਦੇ 20 ਮਸ਼ਹੂਰ ਬ੍ਰਾਂਡਸ ਨੂੰ ਅਦਾਲਤ 'ਚ ਘੜੀਸਣ ਦੀ ਤਿਆਰੀ ਕਰ ਰਹੀ ਪੀ.ਵੀ. ਸਿੰਧੂ
ਕਿੰਨੀ ਵਾਰ ਮਿਲੇਗਾ ਕੈਸ਼ਬੈਕ
15 ਅਗਸਤ ਤੋਂ ਲੈ ਕੇ 24 ਅਗਸਤ ਤੱਕ ਬੀਬੀਆਂ ਜਿੰਨੀ ਵਾਰ ਚਾਹੁਣ ਯਾਤਰਾ ਕਰ ਸਕਦੀਆਂ ਹਨ। ਜੇਕਰ ਕਿਸੇ ਬੀਬੀ ਨੇ ਪਹਿਲਾਂ ਹੀ ਟਿਕਟ ਬੁੱਕ ਕਰਵਾਈ ਹੈ ਜਦੋਂ ਇਹ ਆਫਰ ਨਹੀਂ ਸੀ ਤਾਂ ਵੀ ਬੀਬੀਆਂ ਇਸ ਆਫਰ ਦਾ ਲਾਭ ਲੈ ਸਕਦੀਆਂ ਹਨ।
ਸਾਰੇ ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ, ਇਨ੍ਹਾਂ ਦੋ ਪ੍ਰੀਮੀਅਮ ਤੇਜਸ ਐਕਸਪ੍ਰੈਸ ਟ੍ਰੇਨਾਂ ਦਾ ਸੰਚਾਲਨ 7 ਅਗਸਤ ਤੋਂ ਸ਼ੁਰੂ ਕੀਤਾ ਗਿਆ ਹੈ। ਕੋਰੋਨਾ ਦੇ ਵਧਦੇ ਮਾਮਲਿਆਂ ਕਾਰਨ ਇਨ੍ਹਾਂ ਰੇਲ ਗੱਡੀਆਂ ਨੂੰ ਲਗਭਗ 4 ਮਹੀਨੇ ਪਹਿਲਾਂ ਰੋਕ ਦਿੱਤਾ ਗਿਆ ਸੀ। ਇਸ ਵੇਲੇ ਇਹ ਰੇਲ ਗੱਡੀਆਂ ਹਫ਼ਤੇ ਵਿੱਚ 4 ਦਿਨ ਚੱਲ ਰਹੀਆਂ ਹਨ, ਜੋ ਪਹਿਲਾਂ 6 ਦਿਨ ਚੱਲਦੀਆਂ ਸਨ। ਇਹ ਟ੍ਰੇਨਾਂ ਸ਼ੁੱਕਰਵਾਰ, ਸ਼ਨੀਵਾਰ, ਐਤਵਾਰ ਅਤੇ ਸੋਮਵਾਰ ਨੂੰ ਚੱਲਣਗੀਆਂ। ਯਾਤਰੀਆਂ ਨੂੰ ਤੇਜਸ ਐਕਸਪ੍ਰੈਸ ਵਿੱਚ ਕੋਈ ਛੂਟ ਵਾਲੀ ਟਿਕਟ ਨਹੀਂ ਮਿਲੇਗੀ। 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ ਟਿਕਟ ਨਹੀਂ ਲਈ ਜਾਵੇਗੀ ਅਤੇ ਉਸ ਦੀ ਟਿਕਟ ਮਾਂ-ਬਾਪ ਦੇ ਨਾਲ ਹੀ ਬਣੇਗੀ। ਜੇਕਰ ਬੱਚੇ ਦੀ ਉਮਰ 5 ਸਾਲ ਤੋਂ ਜ਼ਿਆਦਾ ਹੈ ਤਾਂ ਇਸ ਦਾ ਪੂਰਾ ਕਿਰਾਇਆ ਲੱਗੇਗਾ ਅਤੇ ਸੀਟ ਵੀ ਪੂਰੀ ਮਿਲੇਗੀ।
ਇਹ ਵੀ ਪੜ੍ਹੋ : PNB ਦੇ ਰਿਹੈ 50 ਹਜ਼ਾਰ ਤੋਂ 10 ਲੱਖ ਰੁਪਏ ਦਾ ਕਰਜ਼ਾ, ਜਾਣੋ ਕਿਵੇਂ ਅਤੇ ਕੌਣ ਲੈ ਸਕਦਾ ਹੈ ਲਾਭ
ਟਾਈਮਟੇਬਲ
ਦਿੱਲੀ ਤੋਂ ਚਲਣ ਵਾਲੀ ਤੇਜਸ ਐਕਸਪ੍ਰੈਸ ਦੁਪਹਿਰ 3.40 ਵਜੇ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਵੇਗੀ ਅਤੇ ਰਾਤ 10.05 ਵਜੇ ਲਖਨਊ ਪਹੁੰਚੇਗੀ। ਇਸ ਦੇ ਨਾਲ ਹੀ ਇਹ ਰੇਲ ਗੱਡੀ ਲਖਨਊ ਤੋਂ ਸਵੇਰੇ 6.10 ਵਜੇ ਰਵਾਨਾ ਹੋਵੇਗੀ ਅਤੇ ਦੁਪਹਿਰ 12.25 ਵਜੇ ਦਿੱਲੀ ਪਹੁੰਚੇਗੀ।
ਇਸੇ ਤਰ੍ਹਾਂ, ਮੁੰਬਈ ਤੋਂ ਨਿਕਲਣ ਵਾਲੀ ਤੇਜਸ ਐਕਸਪ੍ਰੈਸ ਦੁਪਹਿਰ 3.45 ਵਜੇ ਰਵਾਨਾ ਹੋਵੇਗੀ ਅਤੇ 10.05 ਵਜੇ ਅਹਿਮਦਾਬਾਦ ਪਹੁੰਚੇਗੀ। ਇਸ ਦੇ ਨਾਲ ਹੀ ਇਹ ਟ੍ਰੇਨ ਅਹਿਮਦਾਬਾਦ ਤੋਂ ਸਵੇਰੇ 6.40 ਵਜੇ ਰਵਾਨਾ ਹੋਵੇਗੀ ਅਤੇ 1.05 ਵਜੇ ਮੁੰਬਈ ਪਹੁੰਚੇਗੀ।
ਇਹ ਵੀ ਪੜ੍ਹੋ : ਮੁਫ਼ਤ 'ਚ ਗੋਆ ਤੇ ਮਾਲਦੀਵ ਘੁੰਮਣ ਦਾ ਮੌਕਾ, ਇਹ ਏਅਰਲਾਈਨ ਦੇ ਰਹੀ ਆਫ਼ਰ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸੀ. ਐੱਮ. ਐੱਸ. ਨੇ ਸੇਬੀ ਨੂੰ 2,000 ਕਰੋੜ ਰੁਪਏ ਦੇ IPO ਲਈ ਦਸਤਾਵੇਜ਼ ਸੌਂਪੇ
NEXT STORY