ਨਵੀਂ ਦਿੱਲੀ - ਦੇਸ਼ ਨੂੰ ਸਾਫ਼ ਸੁਥਰਾ ਅਤੇ ਪ੍ਰਦੂਸ਼ਣ ਮੁਕਤ ਕਰਨ ਲਈ ਸਾਰੇ ਦੇਸ਼ ਨੂੰ ਮਿਲ ਕੇ ਕੰਮ ਕਰਨਾ ਹੋਵੇਗਾ ਤਾਂ ਹੀ ਇਸ ਗੰਦਗੀ ਨੂੰ ਦੇਸ਼ ਵਿਚੋਂ ਬਾਹਰ ਕੱਢਿਆ ਜਾ ਸਕੇਗਾ। ਇਸ ਪਹਿਲਾ ਦੇ ਤਹਿਤ ਪਲਾਸਟਿਕ ਦੀਆਂ ਵਸਤੂਆਂ 'ਤੇ ਸਰਕਾਰ ਵਲੋਂ ਲਗਾਈ ਗਈ ਪਾਬੰਧੀ ਨੂੰ ਲੈ ਕੇ ਰੇਲਵੇ ਵਿਭਾਗ ਚੁਸਤ ਹੁੰਦਾ ਦਿਖਾਈ ਦੇ ਰਿਹਾ ਹੈ। ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ ਨੇ ਟਰੇਨਾਂ 'ਚ ਪਲਾਸਟਿਕ 'ਤੇ ਪਾਬੰਦੀ ਲਗਾਉਣ ਲਈ ਕਮਰ ਕੱਸ ਲਈ ਹੈ। ਇਸ ਸਬੰਧ ਵਿੱਚ IRCTC ਨੇ ਇੱਕ ਗਾਈਡ ਲਾਈਨ ਜਾਰੀ ਕੀਤੀ ਹੈ। IRCTC ਮੁਤਾਬਕ ਅਗਲੇ ਮਹੀਨੇ ਤੋਂ ਸਰਕਾਰ ਵਲੋਂ ਜਾਰੀ ਗਾਈਡ ਲਾਈਨ ਦੀ ਪਾਲਣ ਕਰਨਾ ਸ਼ੁਰੂ ਹੋ ਜਾਵੇਗਾ। ਭਾਵ ਜਲਦੀ ਹੀ ਰੇਲਗੱਡੀਆਂ ਵਿੱਚ ਪਲਾਸਟਿਕ ਦੇ ਚਮਚ, ਟ੍ਰੇ, ਗਲਾਸ ਵਰਗੀਆਂ ਸਿੰਗਲ-ਯੂਜ਼ ਪਲਾਸਟਿਕ ਦੀਆਂ ਚੀਜ਼ਾਂ 'ਤੇ ਸਖ਼ਤੀ ਨਾਲ ਪਾਬੰਦੀ ਲਗਾ ਦਿੱਤੀ ਜਾਵੇਗੀ।
ਦੂਜੇ ਪਾਸੇ ਕੇਂਦਰੀ ਵਾਤਾਵਰਣ ਨਿਯੰਤਰਣ ਬੋਰਡ ਨੇ ਵੀ IRCTC ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਰੇਲਗੱਡੀਆਂ ਵਿੱਚ ਕੇਟਰਿੰਗ ਲਈ ਵਰਤੀ ਜਾਂਦੀ ਕਟਲਰੀ ਵਿੱਚ ਸਿੰਗਲ-ਯੂਜ਼ ਪਲਾਸਟਿਕ ਨੂੰ ਪੂਰਨ ਤੌਰ 'ਤੇ ਬੰਦ ਕਰੇ। ਆਈਆਰਸੀਟੀਸੀ ਨੇ ਇਸ ਦੇ ਲਈ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ। ਇਸ ਬਾਰੇ ਜਲਦੀ ਹੀ ਫੈਸਲਾ ਲੈਂਦੇ ਹੋਏ ਸਖ਼ਤੀ ਨਾਲ ਕਦਮ ਚੁੱਕੇ ਜਾਣਗੇ। ਪਲਾਸਟਿਕ ਦੀ ਥਾਂ 'ਤੇ ਵਿਕਲਪਿਕ ਚੀਜ਼ਾਂ ਜਿਵੇਂ ਲੱਕੜ, ਗੱਤੇ ਆਦਿ ਦੀ ਬਣੀ ਕਟਲਰੀ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਭੋਜਨ ਸੇਵਾ ਪ੍ਰਦਾਨ ਕਰਨ ਵਾਲੇ ਸਾਰੇ ਵਿਕਰੇਤਾਵਾਂ ਨੂੰ ਵੀ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਵਿਕਲਪਕ ਸਰੋਤ ਜਲਦ ਸ਼ੁਰੂ ਕਰਨ।
ਜ਼ਿਕਰਯੋਗ ਹੈ ਕਿ ਸਰਕਾਰ ਨੇ ਦੇਸ਼ ਭਰ ਵਿਚ ਪਲਾਸਟਿਕ ਦੀਆਂ ਸਟ੍ਰਾਅ, ਆਈਸ ਕਰੀਮ ਦੀਆਂ ਸਟਿਕਸ , ਪਲੇਟਾਂ, ਕੱਪ, ਗਲਾਸ, ਚਮਚੇ ਅਤੇ ਟਰੇਆਂ ਆਦਿ ਦੀ ਵੀ ਵਰਤੋਂ 'ਤੇ ਪਾਬੰਦੀ ਲਗਾ ਦਿੱਤੀ ਹੈ।
ਇਹ ਵੀ ਪੜ੍ਹੋ : RBI ਵਲੋਂ ਰੁਪਏ ਨੂੰ ਸੰਭਾਲਣ ਦੀ ਯੋਜਨਾ ਨੂੰ ਲੱਗਾ ਝਟਕਾ, NRIs ਨਹੀਂ ਦਿਖਾ ਰਹੇ ਉਤਸ਼ਾਹ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸਰਕਾਰ ਨੇ ਝੋਨੇ ਅਤੇ ਦੋ ਹੋਰ ਫਸਲਾਂ ਦੀ ਬਿਜਾਈ ਦੇ ਅੰਕੜੇ ਜਾਰੀ ਕਰਨੇ ਕੀਤੇ ਬੰਦ
NEXT STORY