ਮੁੰਬਈ—ਭਾਰਤੀ ਬੀਮਾ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ (ਇਰਡਾ) ਜਾਗਰੂਕਤਾ ਅਭਿਆਨ ਦੇ ਤਹਿਤ ਚਾਰ ਸੂਬਿਆਂ ਦੇ ਨਾਲ ਪਾਇਲਟ ਪ੍ਰਾਜੈਕਟ ਸ਼ੁਰੂ ਕਰਨ ਜਾ ਰਿਹਾ ਹੈ। ਇਸ ਦੇ ਅਭਿਐਨ ਦੇ ਤਹਿਤ ਰੈਗੂਲੇਟਰੀ ਬਿਨ੍ਹਾਂ ਬੀਮਾ ਵਾਲੇ ਵਾਹਨ ਮਾਲਕਾਂ ਨਾਲ ਨਵੀਕਰਣ ਦੇ ਲਈ ਸੰਪਰਕ ਕਰੇਗਾ। ਇਰਡਾ ਦੇ ਚੇਅਰਮੈਨ ਐੱਸ.ਸੀ. ਖੁੰਟੀਆ ਨੇ ਕਿਹਾ ਕਿ ਇਸ ਪ੍ਰਾਜੈਕਟ ਨਾਲ ਬੀਮਾ ਕੰਪਨੀਆਂ ਨੂੰ ਆਪਣੇ ਪ੍ਰੀਮੀਅਮ ਸੰਗ੍ਰਹਿਣ 'ਚ ਸੁਧਾਰ ਕਰਨ 'ਚ ਮਦਦ ਮਿਲੇਗੀ। ਖੁੰਟੀਆ ਨੇ ਭਾਰਤੀ ਉਦਯੋਗ ਪਰਿਸੰਘ ਪ੍ਰਾਜੈਕਟ 'ਤੇ ਚਾਰ ਸੂਬਾ ਸਰਕਾਰਾਂ ਦੇ ਨਾਲ ਕੰਮ ਕਰ ਰਹੇ ਹਨ। ਇਸ ਦੇ ਰਾਹੀਂ ਇਹ ਤੈਅ ਕੀਤਾ ਜਾਵੇਗਾ ਕਿ ਜਿਨ੍ਹਾਂ ਵਾਹਨਾਂ ਦਾ ਬੀਮਾ ਨਹੀਂ ਹੈ, ਉਨ੍ਹਾਂ ਦੇ ਮਾਲਕਾਂ ਨਾਲ ਕਿੰਝ ਸੰਪਰਕ ਕੀਤਾ ਜਾਵੇ ਅਤੇ ਕਿੰਝ ਉਨ੍ਹਾਂ ਨੂੰ ਸੂਚਨਾ ਭੇਜੀ ਜਾਵੇ ਕਿ ਉਹ ਆ ਕੇ ਨਵੀਕਰਨ ਕਰਵਾਉਣ। ਹਾਲਾਂਕਿ ਇਰਡਾ ਦੇ ਚੇਅਰਮੈਨ ਨੇ ਇਨ੍ਹਾਂ ਚਾਰ ਸੂਬਿਆਂ ਦਾ ਖੁਲਾਸਾ ਨਹੀਂ ਕੀਤਾ। ਮੋਟਰ ਵਾਹਨ ਕਾਨੂੰਨ ਦੇ ਤਹਿਤ ਤੀਜਾ ਪੱਖ ਜ਼ਰੂਰੀ ਹੈ।
ਇੰਡਸ ਫੂਡ ਦੀ 2020 ਦੀ ਪ੍ਰਦਰਸ਼ਨੀ 'ਚ 1.5 ਅਰਬ ਡਾਲਰ ਕਾਰੋਬਾਰ ਦਾ ਟੀਚਾ
NEXT STORY