ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ 'ਚ ਸਿੰਗਲ-ਯੂਜ਼ ਪਲਾਸਟਿਕ ਦੀ ਵਰਤੋਂ 'ਤੇ ਰੋਕ ਲਗਾਉਣ ਦੇ ਐਲਾਨ ਤੋਂ ਬਾਅਦ ITC ਹੋਟਲ ਆਪਣੇ ਸਾਰੇ ਹੋਟਲਾਂ 'ਚ ਸਿੰਗਲ-ਯੂਜ਼ ਯਾਨੀ ਦੁਬਾਰਾ ਵਰਤੋਂ 'ਚ ਨਾ ਆਉਣ ਵਾਲੇ ਪਲਾਸਟਿਕ ਦਾ ਇਸਤੇਮਾਲ 31 ਦਸੰਬਰ ਤੋਂ ਬੰਦ ਕਰਨ ਜਾ ਰਿਹਾ ਹੈ। ITC ਹੋਟਲ ਦੇ ਦੇਸ਼ ਭਰ 'ਚ 100 ਤੋਂ ਵੱਧ ਹੋਟਲ ਹਨ। ਇਹ 4 ਵੱਖ-ਵੱਖ ਬ੍ਰਾਂਡਾਂ ਅਧੀਨ ਕੰਮ ਕਰਦਾ ਹੈ।
ਜ਼ਿਕਰਯੋਗ ਹੈ ਪ੍ਰਧਾਨ ਮੰਤਰੀ ਮੋਦੀ ਨੇ ਸਿੰਗਲ-ਯੂਜ਼ ਪਲਾਸਿਟਕ ਦਾ ਇਸਤੇਮਾਲ ਬੰਦ ਕਰਨ ਦੀ ਅਪੀਲ ਕੀਤੀ ਹੈ। 2 ਅਕਤੂਬਰ 2019 ਤੋਂ ਇਸ ਖਿਲਾਫ ਵੱਡੀ ਮੁਹਿੰਮ ਸ਼ੁਰੂ ਕੀਤੀ ਜਾਵੇਗੀ।
ਜਲਦ ਹੀ ਸਟੇਸ਼ਨਾਂ 'ਤੇ ਵੀ ਪਲਾਸਟਿਕ 'ਤੇ ਪਾਬੰਦੀ ਲਾਗੂ ਹੋਣ ਜਾ ਰਹੀ ਹੈ। ਹਾਲ ਹੀ 'ਚ ਰੇਲਵੇ ਬੋਰਡ ਨੇ ਆਪਣੇ ਜ਼ੋਨਲ ਦਫਤਰਾਂ ਨੂੰ 2 ਅਕਤੂਬਰ ਤੋਂ ਸਾਰੇ ਸਟੇਸ਼ਨਾਂ 'ਤੇ ਸਖਤੀ ਨਾਲ ਪਲਾਸਟਿਕ 'ਤੇ ਰੋਕ ਲਾਉਣ ਲਈ ਕਿਹਾ ਸੀ।ਬੋਰਡ ਨੇ ਕਿਹਾ ਸੀ ਕਿ ਸਾਰੇ ਵਿਕਰੇਤਾਵਾਂ ਨੂੰ ਸਿੰਗਲ-ਯੂਜ਼ ਪਲਾਸਟਿਕ ਦੀ ਵਰਤੋਂ ਤੋਂ ਬਚਣ ਲਈ ਉਤਸ਼ਾਹਤ ਕੀਤਾ ਜਾਵੇ। ਉੱਥੇ ਹੀ, ਸਟਾਫ ਵੀ ਦੁਬਾਰਾ ਵਰਤੋਂ 'ਚ ਆਉਣ ਵਾਲੇ ਸਸਤੇ ਪਲਾਸਟਿਕ ਬੈਗਾਂ ਦਾ ਹੀ ਇਸਤੇਮਾਲ ਕਰੇ ਅਤੇ ਸੰਭਵ ਹੋ ਸਕੇ ਤਾਂ ਜ਼ਿਆਦਾਤਰ ਮਾਮਲਿਆਂ 'ਚ ਪਲਾਸਟਿਕ ਦਾ ਇਸਤੇਮਾਲ ਨਾ ਹੀ ਕੀਤਾ ਜਾਵੇ। ਪ੍ਰਧਾਨ ਮੰਤਰੀ ਮੋਦੀ ਨੇ ਸਭ ਤੋਂ ਪਹਿਲਾਂ 15 ਅਗਸਤ ਨੂੰ ਲਾਲ ਕਿਲ੍ਹੇ ਤੋਂ ਸਿੰਗਲ-ਯੂਜ਼ ਪਲਾਸਟਿਕ 'ਤੇ ਰੋਕ ਲਾਉਣ ਦੀ ਗੱਲ ਕਹੀ ਸੀ।
M.Tech ਹੋ ਜਾਵੇਗੀ ਮਹਿੰਗੀ, ਜੇਬ 'ਤੇ ਵਧਣ ਜਾ ਰਿਹੈ ਇੰਨਾ ਭਾਰ
NEXT STORY